ਦਰਬਾਰ ਸੰਪ੍ਰਦਾਇ ਲੋਪੋਂ ਦਾ ਨਵੇਂ ਸਾਲ ਦਾ ਕੈਲੰਡਰ ਸੰਤ ਸਮਾਜ ਨੇ ਕੀਤਾ ਰਿਲਿਜ਼

ਬੱਧਨੀ ਕਲਾਂ, 20 ਨਵੰਬਰ (ਚਮਕੌਰ ਸਿੰਘ ਲੋਪੋਂ)-ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਦੀ ਅਗਵਾਈ ਹੇਠ ਦਰਬਾਰ ਸੰਪਰਦਾਇ ਦੇ ਮਹਾਂਪੁਰਸ਼ ਪਰਉਪਕਾਰੀ, ਦਇਆ ਦੇ ਸਾਗਰ, ਸ਼ਾਂਤੀ ਦੇ ਸੋਮੇ, ਸੇਵਾ ਦੇ ਪੁੰਜ, ਸ਼੍ਰੀਮਾਨ ਸੁਆਮੀ ਸੰਤ ਜੋਰਾ ਸਿੰਘ ਜੀ ਮਹਾਰਾਜ ਦੀ 12ਵੀਂ ਬਰਸੀ ਦੇ ਸੰਬੰਧ ’ਚ 14 ਨਵੰਬਰ ਤੋਂ ਲਗਾਤਾਰ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੀਆਂ ਤਿੰਨ ਲੜੀਆਂ ਦੀ ਸੰਪੂਰਨਤਾ ਦੀ ਅਰਦਾਸ ਉਪਰੰਤ ਬਰਸੀ ਸੰਬੰਧੀ ਹੋਏ ਸਮਾਗਮ ਦੌਰਾਨ ਦਰਬਾਰ ਸੰਪਰਦਾਇ ਦੇ ਕਵੀਸ਼ਰੀ ਜੱਥਿਆਂ ਨੇ ਸੰਗਤਾਂ ਨੂੰ ਗੁਰਇਤਿਹਾਸ ਸੁਣਾਕੇ ਨਿਹਾਲ ਕੀਤਾ। ਉਪਰੰਤ ਮੌਜੂਦਾ ਮਹਾਂਪੁਰਸ਼ ਸੁਆਮੀ ਸੰਤ ਜਗਜੀਤ ਸਿੰਘ ਨੇ ਆਪਣੇ ਨੂਰੀ ਦੀਵਾਨਾਂ ਦੌਰਾਨ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਨਾਮ ਜਪਣਾ ਅਤੇ ਸੱਚ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੰਦਿਆਂ ਕਿਹਾ ਕਿ ਜੀਵਨ ਵਿੱਚ ਤਬਦੀਲੀ ਲਿਆਉਣਾ ਸਭ ਕਾਰਜਾਂ ਤੋਂ ਨਾਮ ਜਪਣ, ਕਿਰਤ ਕਰਨ ਅਤੇ ਮਨੁੱਖਤਾ ਦੀ ਸੇਵਾ ਕਰਨੀ ਉੱਤਮ ਕਾਰਜ ਹੈ। ਇਸ ਮੌਕੇ ਵਿਸ਼ੇਸ ਤੌਰ ’ਤੇ ਪਹੁੰਚੇ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਭੀਮ ਸਿੰਘ ਜੀ ਜੰਡਾਲੀ ਵਾਲੇ, ਸੰਤ ਦਇਆ ਸਿੰਘ ਖਾਨਪੁਰ ਟਾਹਲੀ ਸਾਹਿਬ ਵਾਲੇ, ਸੰਤ ਅਮਰੀਕ ਸਿੰਘ ਖੁਲਰੈਣ ਵਾਲੇ, ਮਹੰਤ ਪ੍ਰੀਤਮ ਦਾਸ ਮਕਸੂਦੜੇ ਵਾਲਿਆਂ ਨੇ ਦਰਬਾਰ ਸੰਪ੍ਰਦਾਇ ਲੋਪੋਂ ਦੇ ਮਹਾਪੁਰਸ ਸੁਆਮੀ ਸੰਤ ਜੋਰਾ ਸਿੰਘ ਜੀ ਮਹਾਰਾਜ ਲੋਪੋਂ ਵਾਲਿਆਂ ਦੇ ਬਰਸੀ ਸਮਾਗਮ ’ਤੇ ਨਤਮਸਤਕ ਹੁੰਦਿਆਂ ਕਿਹਾ ਕਿ ਦਰਬਾਰ ਸੰਪ੍ਰਦਾਇ ਲੋਪੋਂ ਦੀ ਧਰਮ ਪ੍ਰਚਾਰ ਦੇ ਨਾਲ ਨਾਲ ਸਮਾਜ ਸੇਵੀ ਕਾਰਜਾਂ ਵਿਚ ਵੱਡਮੁੱਲਾ ਯੋਗਦਾਨ ਹੈ ਉਥੇ ਲੜਕੀਆਂ ਲਈ ਵਿਦਿਅਕ ਅਦਾਰਿਆਂ ਵਿਚ ਵੀ ਮੋਹਰੀ ਰੋਲ ਅਦਾ ਕੀਤਾ। ਉਨਾਂ ਕਿਹਾ ਕਿ ਉਥੇ ਮਜੂਦਾ ਮਹਾਪੁਰਸ਼ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ ਪਿੰਡਾਂ ਸ਼ਹਿਰਾ ਵਿਚ ਲਗਾਤਾਰ ਸਾਲ ਭਰ ਧਾਰਮਿਕ ਨੂਰੀ ਦੀਵਾਨ ਸਜਾ ਕੇ ਨੌਜਵਾਨ ਪੀੜੀ ਨੂੰ ਸਹੀ ਸੇਧ ਦੇ ਕੇ ਗੁਰੂ ਨਾਲ ਜੋੜ ਰਹੇ ਹਨ ਉਥੇ ਇਸਤਰੀ ਵਿੱਦਿਆਂ ਨੂੰ ਪ੍ਰਫੁਲਤ ਕਰਨ ਲਈ ਵੀ ਯਤਨ ਸ਼ੀਲ ਹਨ। ਸ੍ਰ: ਭਗੀਰਥ ਸਿੰਘ ਲੋਪੋਂ ਓ.ਐਸ.ਡੀ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਨੇ ਪਹੁੰਚੀਆਂ ਧਾਰਮਿਕ ਅਤੇ ਰਾਜਨੀਤਕ ਸ਼ਖਸੀਅਤਾ ਨੂੰ ਜੀ ਆਇਆਂ ਕਿਹਾ ਅਤੇ ਹਰ ਸਾਲ ਦੀ ਤਰਾਂ ਦਰਬਾਰ ਸੰਪ੍ਰਦਾਇ ਲੋਪੋਂ ਵੱਲੋਂ ਤਿਆਰ ਕੀਤਾ ਗਿਆ ਨਵੇਂ ਸਾਲ ਦਾ ਕੈਲੰਡਰ ਜਿਸ ਵਿਚ ਦਰਬਾਰ ਸੰਪ੍ਰਦਾਇ ਦੇ ਸਾਲ ਭਰ ਦੇ ਵੱਡੇ ਲੰਗਰ ਅਤੇ ਸਮਾਗਮ ਵੀ ਦੱਸੇ ਗਏ ਹਨ ਅਤੇ ਸਰਕਾਰੀ ਛੁੱਟੀਆਂ ਤੋਂ ਇਲਾਵਾਂ ਕਈ ਜਾਣਕਾਰੀਆਂ ਨਾਲ ਭਰਪੂਰ ਰੰਗਦਾਰ ਕੈਲੰਡਰ ਬਰਸੀ ਸਮਾਗਮਾ ਵਿਚ ਪਹੁੰਚੇ ਸੰਤਾਂ ਮਹਾਂਪੁਰਸਾਂ ਵੱਲੋਂ ਰਿਲਿਜ਼ ਕੀਤਾ ਗਿਆ ਅਤੇ ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਭਗੀਰਥ ਸਿੰਘ ਲੋਪੋਂ, ਬੀਬੀ ਕਰਮਜੀਤ ਕੌਰ ਗਿੱਲ, ਗੁਰਵਿੰਦਰ ਸਿੰਘ ਚੁੱਘਾ ਅਸਟ੍ਰੇਲੀਅਨ, ਭੈਣ ਹਰਪ੍ਰੀਤ ਕੌਰ ਚੁੱਘਾ ਅਸਟ੍ਰੇਲੀਅਨ, ਗੁਰਵਰਨ ਕੌਰ ਕਲਸੀ, ਪ੍ਰੀਤਮ ਸਿੰਘ ਚੁੱਘਾ ਆਸਟ੍ਰੇਲੀਆ, ਉੱਘੇ ਕਾਲਮ ਨਵੀਸ ਜਸਪਾਲ ਸਿੰਘ ਹੇਰਾਂ, ਅਮਨਦੀਪ ਸਿੰਘ ਦਿੱਲੀ, ਅਮਰੀਕ ਸਿੰਘ ਅਮਰੀਕਾ, ਰਵਿੰਦਰ ਕਲਸੀ ਭੁਪਾਲ, ਲਖਵੀਰ ਸਿੰਘ, ਕੁਲਵਿੰਦਰ ਸਿੰਘ ਚੁੱਘਾ, ਰਵੀ ਲੋਪੋਂ, ਮਿੱਟੂ ਅਕਾਲਗੜ, ਸੁਰਜੀਤ ਸਿੰਘ ਚੁੱਘਾ, ਜਗਦੇਵ ਸਿੰਘ ਦੋਪੋਂ, ਝੰਡਾ ਸਿੰਘ ਭੋਪਾਲ, ਚੰਦ ਸਿੰਘ, ਚਮਕੌਰ ਸਿੰਘ ਬੰਬੇ, ਜਗਰਾਜ ਸਿੰਘ, ਇਕਬਾਲ ਸਿੰਘ,ਕਮਿੱਕਰ ਸਿੰਘ ਇਟਲੀ, ਸੁਖਵੀਰ ਸੰਧੂ ਅਮਰੀਕਾ, ਸਵਰਨ ਸਿੰਘ, ਮੁਖਤਿਆਰ ਸਿੰਘ, ਮਾਹਲਾ ਸਿੰਘ, ਪਿਆਰਾ ਸਿੰਘ, ਅਮਰੀਕਾ ਸਿੰਘ, ਪਾਲਾ ਸਿੰਘ ਕੈਨੇਡਾ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਮੁਖ ਸਿੰਘ, ਗੋਰਾ ਕੈਨੇਡਾ, ਹਰਧਿਆਨ ਸਿੰਘ, ਦਰਸ਼ਨ ਸਿੰਘ, ਬਹਾਦਰ ਸਿੰਘ ਇੰਗਲੈਂਡ, ਅਮਰੀਕ ਸਿੰਘ, ਪ੍ਰੀਤਮ ਸਿੰਘ ਪਟਵਾਰੀ, ਜੋਗਿੰਦਰ ਸਿੰਘ, ਪ੍ਰਮਿੰਦਰ ਸਿੰਘ ਜੌਹਲ, ਕਰਮਜੀਤ ਗਰੇਵਾਲ, ਪਰਮਜੀਤ ਗਰੇਵਾਲ, ਕਰਨੀ ਸਿੰਘ, ਨਿਰਮਲ ਸਿੰਘ, ਜਗਜੀਤ ਸਿੰਘ ਜੱਗਾ, ਭਾਈ ਸ਼ਿੰਦਰ ਸਿੰਘ, ਹਰਨਾਮ ਸਿੰਘ ਨਾਮਾ, ਬਲਰਾਜ ਸਿੰਘ ਰਾਜਾ, ਰਘਵੀਰ ਸਿੰਘ ਬੀਰਾ, ਭੋਲਾ ਸਿੰਘ, ਪ੍ਰਧਾਨ ਗੁਰਦੀਪ ਰੌਤਾਂ, ਰਣਧੀਰ ਸਿੰਘ ਬੱਸੀਆਂ, ਸਤਪਾਲ ਸਿੰਘ ਨੰਬਰਦਾਰ, ਹਰਬੰਸ ਸਿੰਘ ਬਸੀਆਂ, ਸਾਜਨ ਸਟੂਡੀਓ, ਬਲਵਿੰਦਰ ਭੰਡਾਰੀ, ਹਰਦਿੱਤ ਭੰਡਾਰੀ, ਮਾਸਟਰ ਜਸਵਿੰਦਰ ਸਿੰਘ, ਤਰਸੇਮ ਸਿੰਘ ਸੇਮਾ, ਹਰਦੀਪ ਸਿੰਘ ਕਲਕੱਤਾ, ਤਰਸੇਮ ਸਿੰਘ, ਧਰਮ ਸਿੰਘ, ਮਹਿੰਦਰ ਸਿੰਘ, ਸਨੀ, ਸੁਦਾਗਰ ਸਿੰਘ ਕਲਕੱਤਾ, ਬਲੌਰ ਸਿੰਘ ਸੇਖੋਂ ਲੱਖਾ, ਸਾਜਨ ਸਟੂਡੀਓ ਵਾਲੇ ਲੋਪੋ, ਤਰਸੇਮ ਸੇਮਾ, ਕਮਲ ਬਰਮੀ ਬਲਾਕ ਸੰਮਤੀ ਮੈਂਬਰ, ਸਵਰਨ ਸਿੰਘ ਯੂ.ਐਸ.ਏ, ਕੁਲਦੀਪ ਸਿੰਘ ਮਾਂਗਟ, ਸੰਤੋਖ ਸਿੰਘ ਅਕਾਲਗੜ, ਹਰਵਿੰਦਰ ਬਿੰਦਰੀ ਲੋਪੋਂ, ਧਰਮ ਸਿੰਘ, ਜਗਦੀਸ ਪੁਆਦੜੇ, ਅਰਮੇਜ ਸਿੰਘ ਮੇਜੂ , ਜਗਦੀਪ ਸਿੰਘ, ਇੰਦਰਜੀਤ ਦੇਵਗਨ, ਰਣਜੀਤ ਸਿੰਘ ਦਿੱਲੀ ਤੋਂ ਇਲਾਵਾ ਹਜ਼ਾਰਾਂ ਦੀ ਤਾਦਾਦ ’ਚ ਸੰਗਤਾਂ ਹਾਜ਼ਰ ਸਨ।


