ਡਰੀਮ ਬਿਲਡਰ ਬਾਘਾ ਪੁਰਾਣਾ ਦੀ ਵਿਦਿਆਰਥਣ ਨੇ ਆਈਲੈਟਸ ਦੀ ਪ੍ਰੀਖਿਆਂ ’ਚ ਬਾਜੀ ਮਾਰੀ

ਬਾਘਾ ਪੁਰਾਣਾ, 25 ਨਵੰਬਰ (ਜਸਵੰਤ ਗਿੱਲ)-ਇਲਾਕੇ ਦੀ ਮਸ਼ਹੂਰ ਆਈਲੈਟਸ ਸੰਸਥਾ ਡਰੀਮ ਬਿਲਡਰ ਜੋ ਆਪਣੇ ਆਈਲੈਟਸ ਦੀ ਪ੍ਰੀਖਿਆ ਵਿੱਚ ਵਧੀਆ ਨਤੀਜੇ ਦੇਣ ਕਾਰਨ ਜਾਣੀ ਜਾਂਦੀ ਹੈ। ਸੰਸਥਾ ਦੀ ਵਿਦਿਆਰਥਣ ਨੇ ਆਈਲੈਟਸ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਾਪਤੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾਂ ਦੇ ਡਾਇਰੈਕਟਰ ਨਵਜੋਤ ਸਿੰਘ ਬਰਾੜ ਅਤੇ ਕੁਲਦੀਪ ਬਰਾੜ ਨੇ ਦੱਸਿਆ ਹੈ ਕਿ ਇਸ ਵਾਰ ਸੰਸਥਾ ਦੀ ਵਿਦਿਆਰਥਣ ਨਵਦੀਪ ਕੌਰ ਪੁੱਤਰੀ ਪ੍ਰਗਟ ਸਿੰਘ ਵਾਸੀ ਬਾਰੇਵਾਲਾ ਨੇ ਉਵਰਆਲ 6.0 ਬੈਂਡ ਪ੍ਰਾਪਤ ਕਰਕੇ ਸੰਸਥਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਸੰਸਥਾ ਦਾ ਨਾਮ ਰੋਸ਼ਨ ਕਰਨ ਵਾਲੀ ਵਿਦਿਆਰਥਣ ਦੀ ਹੌਸਲਾ ਅਫਜਾਈ ਕੀਤੀ।


