ਟਰੱਕ ਅਪਰੇਟਰਾਂ ਨੂੰ ਪ੍ਰਧਾਨ ਹਰਨੇਕ ਸਿੰਘ ਰਾਮੂਵਾਲਾ ਨੇ ਕੀਤੀ ਰਹਿੰਦੀ ਅਦਾਇਗੀ

ਅਜੀਤਵਾਲ, 25 ਨਵੰਬਰ  (ਜਸ਼ਨ): : ਪਿਛਲੇ ਕਣਕ ਦੇ ਸੀਜਨ ਦੀ ਰਹਿੰਦੀ ਅਦਾਇਗੀ ਪ੍ਰਧਾਨ ਹਰਨੇਕ ਸਿੰਘ ਰਾਮੂਵਾਲਾ ਨੇ ਅੱਜ ਟਰੱਕ ਯੂਨੀਅਨ ਅਜੀਤਵਾਲ ਵਿਖੇ ਵੰਡਦੇ ਹੋਏ ਕਿਹਾ ਕਿ ਪਹਿਲਾ ਕਰੀਬ 70 ਪ੍ਰਤੀਸ਼ਤ ਟਰੱਕ ਅਪਰਟੇਰਾ ਨੂੰ ਉਨਾਂ ਦੀ ਅਦਾਇਗੀ ਕਰ ਦਿੱਤੀ ਗਈ ਸੀ। ਅੱਜ 20 ਪ੍ਰਤੀਸ਼ਤ ਕੈਂਸ ਪੇਮੈਟ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੀ ਅਦਾਇਗੀ ਆਉਣ ਵਾਲੇ ਹਫਤੇ ‘ਚ ਕਰ ਦਿੱਤੀ ਜਾਵੇਗੀ। ਪੈਮੇਟ ਲੈਣ ਉਪਰੰਤ ਟਰੱਕ ਅਪਰੇਟਰਾ ਦੇ ਚਿਹਰਿਆਂ ’ਤੇ ਖੁਸ਼ੀ ਵੇਖਣ ਨੂੰ ਮਿਲੀ ਅਤੇ ਉਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਟਰੱਕ ਯੂਨੀਅਨਾਂ ਨੂੰ ਪਹਿਲਾ ਵਾਗ ਹੀ ਚਲਾਵੇ, ਕਿਉਕਿ ਜੇਕਰ ਸਰਕਾਰ ਟਰੱਕ ਯੂਨੀਅਨਾ ਖਤਮ ਕਰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਦਾ ਆਪਸੀ ਭਾਈਚਾਰਾ ਵੀ ਖਤਮ ਹੋ ਜਾਵੇਗਾ। ਕਈ ਵਾਰ ਟਰੱਕ ਅਪਰੇਟਰਾਂ ਦੀਆਂ ਛੋਟੀਆਂ ਮੋਟੀਆਂ ਲੋੜਾ ਨੂੰ ਪ੍ਰਧਾਨ ਹੀ ਪੂਰੀਆਂ ਕਰਦੇ ਹਨ ਅਤੇ ਹਾਜਰ ਟਰੱਕ ਅਪਰੇਟਰਾਂ ਨੇ ਪੇਮੈਂਟ ਲੈਣ ਉਪਰੰਤ ਪ੍ਰਧਾਨ ਹਰਨੇਕ ਸਿੰਘ ਰਾਮੂੰਵਾਲਾ ਦਾ ਧੰਨਵਾਦ ਕੀਤਾ। ਇਸ ਸਮੇਂ ਮੈਂਬਰ ਸੁਰਜੀਤ ਸਿੰਘ ਡਾਲਾ, ਸੁਖਮੰਦਰ ਸਿੰਘ ਮਹਿਣਾ, ਜਗਮੋਹਣ ਸਿੰਘ ਕੋਕਰੀ ਕਲਾਂ, ਤੇਜਿੰਦਰ ਸਿੰਘ ਕੋਕਰੀ ਕਲਾਂ, ਮੁਨਸ਼ੀ ਗੋਰਾ ਅਜੀਤਵਾਲ, ਮੁਨਸ਼ੀ ਬਲਰਾਜ ਸਿੰਘ ਅਜੀਤਵਾਲ, ਬੱਗਾ ਸਿੰਘ, ਨਿੰਦਰਜੀਤ ਸਿੰਘ, ਰੁਪਿੰਦਰ ਸਿੰਘ, ਮਨਜੀਤ ਸਿੰਘ, ਗੁਰਚਰਨ ਸਿੰਘ, ਕਰਮ ਸਿੰਘ, ਹਰਨੇਕ ਸਿੰਘ ਬੁੱਘੀਪੁਰਾ, ਪਰਮ ਡਾਲਾ, ਗੋਰਾ ਅਜੀਤਵਾਲ, ਮਲਕੀਤ ਸਿੰਘ, ਉਦਮ ਸਿੰਘ ਆਦਿ ਹਾਜਰ ਸਨ।