ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਹਾਈ ਸਕੂਲ ਲੋਪੋ ਦੇ ਵਿਦਿਆਰਥੀਆਂ ਨੇ ਗੁਰਮਤਿ ਮੁਕਾਬਲਿਆਂ ਵਿੱਚ ਸ਼ਾਨਦਾਰ ਸਥਾਨ ਹਾਸਲ ਕੀਤੇ

ਬੱਧਨੀ ਕਲਾਂ, 25 ਨਵੰਬਰ : (ਜਸ਼ਨ): ਗੁਰਮਤਿ ਪ੍ਰਚਾਰ ਸੇਵਾ ਚੈਰੀਟੇਬਲ ਟਰੱਸਟ (ਰਜ਼ਿ) ਤਲਵੰਡੀ ਦਸੌਂਧਾ ਸਿੰਘ, ਸ੍ਰੀ ਅੰਮਿ੍ਰਤਸਰ ਸਾਹਿਬ ਵੱਲੋਂ ਜਿੱਥੇ ਵੱਖ-ਵੱਖ ਸਕੂਲਾਂ ਅੰਦਰ ਗੁਰਮਤਿ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਉੱਤੇ ਵਿਦਿਆਰਥੀਆਂ ਅੰਦਰ ਸਿੱਖੀ ਦੇ ਮਹਾਨ ਵਿਰਸੇ ਪ੍ਰਤੀ ਰੁਚੀ ਪੈਦਾ ਕਰਨ ਲਈ ਸਾਲਾਨਾ ਗੁਰਮਤਿ ਮੁਕਾਬਲੇ ਪੱਤੜ ਕਲਾਂ(ਜਲੰਧਰ) ਵਿਖੇ ਕਰਵਾਏ ਗਏ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਹਾਈ ਸਕੂਲ ਲੋਪੋ ਦੇ ਵਿਦਿਆਰਥੀਆਂ ਵੱਲੋਂ ਭਾਸ਼ਣ ਮੁਕਾਬਲੇ ਦੇ ਪਹਿਲੇ ਗਰੁੱਪ ਵਿੱਚ ਰਾਜਵੀਰ ਕੌਰ ਨੇ ਦੂਸਰਾ ,ਦੂਸਰੇ ਗਰੁੱਪ ਵਿੱਚ ਅਰਸ਼ਦੀਪ ਕੌਰ ਨੇ ਪਹਿਲਾ,ਕਵਿਤਾ ਦੇ ਪਹਿਲੇ ਗਰੁੱਪ ਵਿੱਚ ਖੁਸ਼ਪ੍ਰੀਤ ਕੌਰ ਨੇ ਦੂਸਰਾ, ਦੂਸਰੇ ਗਰੁੱਪ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ ਅਤੇ ਵਾਰਤਾਲਾਪ ਦੇ ਦੂਸਰੇ ਗਰੁੱਪ ਵਿੱਚ ਕਿਰਨਵੀਰ ਕੌਰ ਤੇ ਸਾਥਣਾ ਨੇ ਦੂਸਰਾ ਸਥਾਨ ਹਾਸਲ ਕਰਕੇ ਜਿੱਥੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਉੱਥੇ ਸਮੁੱਚੇ ਮੁਕਾਬਲਿਆਂ ਵਿੱਚੋਂ ਸਕੂਲ ਦਾ ਤੀਸਰਾ ਸਥਾਨ ਬਣਾ ਕੇ ਜਿੱਤ ਦੇ ਸ਼ਾਨਦਾਰ ਝੰਡੇ ਬੁਲੰਦ ਕੀਤੇ। ਵਿਦਿਆਰਥੀਆਂ ਵੱਲੋਂ ਗੁਰਮਤਿ ਮੁਕਾਬਲਿਆਂ ਵਿੱਚ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਵਧਾਈ ਦਿੰਦਿਆਂ ਸਕੂਲ ਦੇ ਚੇਅਰਮੈਨ ਮੇਘ ਸਿੰਘ ਨੇ ਕਿਹਾ ਕਿ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਟਰੱਸਟ ਦੇ ਮੋਗਾ ਜ਼ੋਨ ਦੇ ਸੁਪਰਵਾਇਜ਼ਰ ਸ੍ਰ.ਸੁਖਦੇਵ ਸਿੰਘ ਅਤੇ ਸਕੂਲ ਸਟਾਫ਼ ਦੇ ਸਿਰ ਜਾਂਦਾ ਹੈ ਜਿਨਾਂ ਦੀ ਮਿਹਨਤ ਸਦਕਾ ਇਹ ਮਾਣ ਹਾਸਲ ਹੋਇਆ ਹੈ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਫ਼ਤਿਹ ਸਿੰਘ,ਹਰਭੇਜ ਸਿੰਘ,ਅਜੈ ਕੁਮਾਰ, ਕੌਆਰੀਨੇਟਰ ਮੈਡਮ ਸ਼ਵਿਤਾ, ਜਗਜੀਤ ਕੌਰ, ਅਮਨਦੀਪ ਕੌਰ,ਸੁਖਜੀਤ ਕੌਰ,ਪਵਨਪ੍ਰੀਤ ਕੌਰ,ਜਸਵਿੰਦਰ ਕੌਰ, ਅਮਨਦੀਪ ਕੌਰ ਤੋਂ ਇਲਾਵਾ ਸਮੁੱਚਾ ਸਟਾਫ਼ ਹਾਜ਼ਰ ਸੀ।


