ਵਿਕਾਸ ਨੂੰ ਤਰਸੇ ਵਾਰਡ ਨੰਬਰ 46 ਵਾਸੀਆਂ ਨੇ ਮਹਿਲਾ ਕਾਂਗਰਸ ਦੀ ਪ੍ਰਧਾਨ ਵੀਰਪਾਲ ਕੌਰ ਜੌਹਲ ਕੋਲ ਕੀਤੀ ਫਰਿਆਦ

ਮੋਗਾ, 25 ਨਵੰਬਰ (ਜਸ਼ਨ)- ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ ਵੀਰਪਾਲ ਕੌਰ ਜੌਹਲ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇੇਸ਼ ਮੀਟਿੰਗ ਦੌਰਾਨ ਵਾਰਡ ਨੰਬਰ 46 ਦੇ ਲੋਕਾਂ ਨੇ ਪਾਣੀ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਅਤੇ ਵਾਰਡ ਲਈ ਇਕ ਪਾਰਕ ਬਣਵਾਉਣ ਦੀ ਮੰਗ ਵੀ ਰੱਖੀ। ਇਸ ਮੌਕੇ ਵਾਰਡ ਵਾਸੀਆਂ ਨੇ ਆਖਿਆ ਕਿ ਪਿਛਲੇ 6 ਮਹੀਨਿਆਂ ਤਂੋ ਵਿਦੇਸ਼ ਗਈ ਮੌਜੂਦਾ ਐਮ ਸੀ ਸ੍ਰੀਮਤੀ ਦਰਸ਼ਨ ਕੌਰ ਬਰਾੜ ਦੀ ਗੈਰ-ਮੌਜੂਦਗੀ ਕਾਰਨ ਵਾਰਡ ਵਿਚ ਵਿਕਾਸ ਕਾਰਜ ਰੁੱਕੇ ਹੋਏ ਹਨ ਅਤੇ ਆਮ ਲੋਕ ਟੁੱਟੀਆਂ ਸੜਕਾਂ ਅਤੇ ਮਾੜੇ ਸੀਵਰੇਜ ਪ੍ਰਬੰਧਾਂ ਨਾਲ ਦੋ ਚਾਰ ਹੋ ਰਹੇ ਹਨ । ਇਸ ਮੌਕੇ ਵੀਰਪਾਲ ਕੌਰ ਜੌਹਲ ਨੇ ਆਏ ਲੋਕਾਂ ਦੀਆਂ ਸ਼ਿਕਾਇਤਾ ਸੁਣਦਿਆਂ ਉਹਨਾਂ ਨੂੰ ਹੱਲ ਕਰਵਾਂਉਣ ਦਾ ਭਰੋਸਾ ਦਿੱਤਾ। ਵੀਰਪਾਲ ਜੌਹਲ ਨੇ ਆਖਿਆ ਕਿ ਮੌਜੂਦਾ ਐਮ ਸੀ ਦਰਸ਼ਨ ਕੌਰ ਬਰਾੜ ਵਿਦੇਸ਼ ਤੋ ਵਾਪਸ ਆਉਣ ’ਤੇ ਆਪਣਾ ਅਹੁਦਾ ਸੰਭਾਲਣਗੇ ਪਰ ਜੇਕਰ ਅਜਿਹਾ ਨਹੀਂ ਹੰੁਦਾ ਤਾਂ ਫਿਰ ਉਹਨਾਂ ਦੇ ਅਸਤੀਫ਼ੇ ਉਪਰੰਤ ਨਵਾਂ ਐਮ ਸੀ ਚੁਣਿਆ ਜਾਵੇਗਾ । ਇਸ ਮੌਕੇ ਰੀਮਾ ਰਾਣੀ ਬਲਾਕ ਪ੍ਰਧਾਨ ,ਹਰਜੀਤ ਕੌਰ ਵਾਰਡ ਨੰਬਰ 40 ਦੇ ਪ੍ਰਧਾਨ ਤੇ ਹੋਰ ਕਾਗਰਸੀ ਆਗੂ ਵੀ ਸ਼ਾਮਲ ਸਨ।


