ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਪਿੰਡ ਕਪੂਰੇ ਤਂੋ ਸਜਾਏ ਨਗਰ ਕੀਰਤਨ ਦਾ ਵੱਖ ਵੱਖ ਪਿੰਡਾਂ ’ਚ ਭਰਵਾਂ ਸਵਾਗਤ

ਮੋਗਾ, 26 ਨਵੰਬਰ (ਰੌਲੀ)-ਮੋਗਾ ਜ਼ਿਲੇ ਦੇ ਪਿੰਡ ਕਪੂਰੇ ਦੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਤੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਚੌਥਾ ਵਿਸ਼ਾਲ ਨਗਰ ਕੀਰਤਨ ਅੱਜ ਸਵੇਰੇ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਵੱਖ ਵੱਖ ਪਿੰਡਾਂ ਲਈ ਰਵਾਨਾ ਹੋਇਆ,ਜਿੱਥੇ ਨਗਰ ਕੀਰਤਨ ਦਾ ਪਿੰਡ ਕਪੂਰੇ ਦੀਆਂ ਸੰਗਤਾਂ ਨੇ ਭਰਵਾ ਸਵਾਗਤ ਕੀਤਾ ਉੱਥੇ ਇਸ ਨਗਰ ਕੀਰਤਨ ਦਾ ਪਿੰਡ ਦਾਤਾ,ਰੌਲੀ,ਚੌਂਗਾਵਾਂ ਵਿਖੇ ਵੀ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਰੌਲੀ ਦੇ ਬਾਬਾ ਜੀਵਨ ਸਿੰਘ ਕਲੱਬ ਵਲੋਂ ਸੰਗਤਾਂ ਲਈ ਲੰਗਰਾਂ ਦੇ ਭੰਡਾਰੇ ਲਗਾਏ ਗਏ। ਇਸ ਮੌਕੇ ਬਾਬਾ ਤੇਗਾ ਸਿੰਘ ਜੀ ਰੌਲੀ ਵਾਲਿਆਂ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਨਾ ਕਿਹਾ ਕਿ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਸਿੱਖ ਜਗਤ ਲਈ ਪ੍ਰੇਰਣਾ ਸਰੋਤ ਹੈ। ਇਸ ਮੌਕੇ ਹਰੀ ਸਿੰਘ ਪ੍ਰਧਾਨ,ਜਰਨੈਲ ਬਿੱਟੂ ਸਿੰਘ ਮਿਸਤਰੀ ਕਪੂਰੇ,ਵੈਦ ਪ੍ਰਕਾਸ ਸਿੰਘ, ਸੂਬੇਦਾਰ ਭਜਨ ਸਿੰਘ,ਅਜਮੇਰ ਸਿੰਘ ਤੇਜਾ ਸਿੰਘ,ਦੀਸ਼ਾ ਸਿੰਘ,ਬੱਬੀ ਸਿੰਘ,ਪੰਮਾ ਸਿੰਘ,ਗਿਆਨੀ ਕੁਲਵਿੰਦਰ ਰੌਲੀ ਪਾਲਾ ਸਿੰਘ,ਗੁਰਪ੍ਰੀਤ ਸਿੰਘ,ਰੂਪਾ ਸਿੰਘ,ਬਸੰਤ ਸਿੰਘ ਪ੍ਰਧਾਨ ,ਜਰਨੈਲ ਸਿੰਘ ਪੰਚ,ਜੋਰਾ ਸਿੰਘ ਸਰਪੰਚ,ਇੰਦਰਜੀਤ ਸਿੰਘ,ਆੜਤੀਆ,ਜਗਤਾਰ ਸਿੰਘ ਮਾਂਗਟ ਕਪੂਰੇ,ਅਮਰਜੀਤ ਸਿੰਘ,ਬਾਬਾ ਤੇਗਾ ਸਿੰਘ ,ਜਗਤਾਰ ਸਿੰਘ ਮੈਬਰ ਪੰਚਾਇਤ ਰੋਲੀ,ਪਿ੍ਰਥੀ ਸਿੰਘ ਰੋਲੀ,ਹਰਵਿੰਦਰ ਸਿੰਘ ਕਾਲਾ,ਧੰਮਾ ਸਿੰਘ,ਬਸੰਤ ਸਿੰਘ,ਮਲਕੀਤ ਸਿੰਘ,ਪੱਪੂ ਸਿੰਘ,ਮਨੀ ਸਿੰਘ,ਜੱਗੂ ਸਿੰਘ ਮਿਸਤਰੀ,ਅਕਾਸਦੀਪ ਸਿੰਘ, ਹਰਜੀਤ ਸਿੰਘ,ਸੁਖਚੈਨ ਸਿੰਘ ਆਦਿ ਹਾਜ਼ਰ ਸਨ । ਇਸ ਮੌਕੇ ਹਰੀ ਸਿੰਘ ਪ੍ਰਧਾਨ ਤੇ ਜਰਨੈਲ ਸਿੰਘ ਬਿੱਟੂ ਕਪੂਰੇ ਨੇ ਨਗਰ ਕੀਰਤਨ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ।


