ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਦੂਸਰੇ ਦਿਨ ਸਮਾਗਮ ਵਿਚ ਸੰਗਤਾਂ ਦਾ ਹੜ ਆਇਆ

ਮੋਗਾ ,27 ਨਵੰਬਰ(ਜਸ਼ਨ)-ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੋਗਾ ਵੱਲੋਂ ਕਰਵਾਏ ਜਾ ਰਹੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਦੂਸਰੇ ਦਿਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਅਨਾਜ ਮੰਡੀ ਮੋਗਾ ਦੀ ਗਰਾਉਂਡ ਵਿਚ ਸ਼ਾਮ 7 ਵਜੇ ਤੋਂ 10:30 ਵਜੇ ਤੱਕ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ  ਗੁਰਦੇਵ ਸਿੰਘ ਨੇ ਰਹਿਰਾਸ ਸਾਹਿਬ ਦੇ ਪਾਠ ਕਰਕੇ ਕੀਤਾ। ਇਸ ਮਗਰੋਂ ਹਫਤਾਵਾਰੀ ਗੁਰਮਤਿ ਕਲਾਸਾਂ ਦੇ ਛੋਟੇ ਬੱਚਿਆਂ ਨੇ ਕੀਰਤਨ ਅਤੇ ਭਾਈ ਅਮਨਦੀਪ ਸਿੰਘ ਪ੍ਰਚਾਰਕ ਨੇ ਕਥਾਂ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਗੁਰਬਾਣੀ ਵਿਚਾਰਾਂ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਨਾਂ ਇਨਾਂ ਸਮਾਗਮਾਂ ਦਾ ਮਨੋਰਥ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣਾ ਅਤੇ ਉਨਾਂ ਨੂੰ ਆਪਣੀ ਜ਼ਿੰਦਗੀ ਦੇ ਅਸਲ ਮਨੋਰਥ ਨਾਲ ਜੋੜਨਾ ਹੈ। ਉਨਾਂ ਦੱਸਿਆ ਕਿ ਇਨਾਂ ਸਮਾਗਮਾਂ ਵਿਚ ਸਭ ਤੋ ਵੱਡਾ ਇਕੱਠ ਨੌਜਵਾਨ ਵੀਰਾਂ ਦਾ ਹੈ, ਜੋ ਕਿ ਸਮੇਂ ਦੀ ਲੋੜ ਅਨੁਸਾਰ ਬਹੁਤ ਹੀ ਜ਼ਰੂਰੀ ਹੈ।

ਉਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਹਰ ਇਕ ਵਿਅਕਤੀ ਦਾ ਜੀਵਨ ਇਸ ਤਰਾਂ ਦਾ ਹੋਣਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਦੇ ਖਿਲਾਫ ਇਕ ਲਹਿਰ ਪੈਦਾ ਕੀਤੀ ਜਾ ਸਕੇ। ਉਨਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਇਨਾਂ ਸਮਾਗਮਾਂ ਵਿਚ ਆਪਣਾ ਸਹਿਯੋਗ ਦੇਣ ਤਾਂ ਜੋ ਦਲ ਵੱਲੋਂ ਸਮਾਗਮ ਚੜਦੀ ਕਲਾਂ ਨਾਲ ਏਦਾ ਹੀ ਕਰਵਾਏ ਜਾਣ। ਇਨਾਂ ਸਮਾਗਮਾਂ ਵਿਚ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੰਸਥਾਵਾਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ ਅਤੇ ਵੱਖ-ਵੱਖ ਜੱਥੇਬੰਦੀਆਂ ਆਪਣੀਆਂ ਜਿੰਮੇਵਾਰੀਆਂ ਨਾਲ ਸੇਵਾਵਾਂ ਨਿਭਾਅ ਰਹੇ ਹਨ। ਇਨਾਂ ਸਮਾਗਮਾਂ ਵਿਚ ਹਲਕਾ ਵਿਧਾਇਕ ਡਾ. ਹਰਜੋਤ ਕਮਲ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਉਨਾਂ ਸਮੁੱਚੇ ਦਲ ਦੇ ਮੈਂਬਰਾਂ ਵੱਲੋਂ ਕਰਵਾਏ ਜਾ ਰਹੇ ਸਮਾਗਮ ਦੀ ਪੂਰਨ ਤੌਰ ’ਤੇ ਸ਼ਲਾਘਾ ਕੀਤੀ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਹੈਪੀ, ਕੁਲਵਿੰਦਰ ਸਿੰਘ ਸੋਨੂੰ, ਅਮਰੀਕ ਸਿੰਘ, ਪਿ੍ਰਤਪਾਲ ਸਿੰਘ ਨੈਸਲੇ, ਗੁਰਮੇਲ ਸਿੰਘ, ਸ਼ਮਸ਼ੇਰ ਸਿੰਘ, ਕੁਲਜੀਤ ਸਿੰਘ ਰਾਜਾ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਆਜ਼ਾਦ, ਰਾਮਪਾਲ ਧਵਨ, ਰਛਪਾਲ ਸਿੰਘ, ਕੇਵਲ ਸਿੰਘ, ਗੁਰਤੇਜ ਸਿੰਘ, ਦਮਨਦੀਪ ਸਿੰਘ, ਅਸ਼ਮੀਤ ਸਿੰਘ, ਪਰਮਜੀਤ ਸਿੰਘ ਪੱਪੂ, ਗੁਰਨਾਮ ਸਿੰਘ, ਸਤਨਾਮ ਸਿੰਘ, ਗੁਰਜੀਤ ਸਿੰਘ ਖਾਲਸਾ, ਚਰਨਜੀਤ ਸਿੰਘ, ਪਰਮਿੰਦਰ ਸਿੰਘ ਲਾਡੀ, ਗੁਰਬਖ਼ਸ਼ ਸਿੰਘ, ਨਿਰਵੈਰ ਸਿੰਘ, ਜਗਜੀਤ ਸਿੰਘ, ਕਮਲਦੀਪ ਸਿੰਘ, ਪ੍ਰਦੀਪ ਸਿੰਘ, ਮੇਜਰ ਸਿੰਘ ਕਿਸ਼ਨਪੁਰਾ, ਗੁਰਸੇਵਕ ਸਿੰਘ, ਗੁਰਪ੍ਰੀਤਮ ਸਿੰਘ ਚੀਮਾ, ਗੁਰਚਰਨ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜਰ ਸਨ।