ਵੀਰ ਸਿੰਘ ਸਕੂਲ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਮੋਗਾ ਨੇ ਕੀਤੇ ਇਨਾਮ ਤਕਸੀਮ

ਬਾਘਾਪੁਰਾਣਾ,28 ਨਵੰਬਰ (ਜਸਵੰਤ ਗਿੱਲ ਸਮਾਲਸਰ)-22ਵੀਆਂ ਜ਼ਿਲ੍ਹਾ ਟੂਰਨਾਮੈਂਟ ਅੰਡਰ-14 ਜੂਡੋ ਲੜਕੇ/ ਲੜਕੀਆਂ ਦੇ ਖੇਡ ਮੁਕਾਬਲੇ ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਸ) ਸ੍ਰ. ਗੁਰਦਰਸ਼ਨ ਸਿੰਘ ਬਰਾੜ ਤੇ ਜ਼ਿਲ੍ਹਾ ਸਹਾਇਕ ਖੇਡ ਅਫਸਰ ਇੰਦਰਪਾਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਕਰਵਾਏ ਗਏ। ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਸ੍ਰ. ਗੁਰਦਰਸ਼ਨ ਸਿੰਘ ਬਰਾੜ ਜ਼ਿਲ੍ਹਾ ਸਿੱਖਿਆ ਅਫਸਰ (ਸ) ਮੋਗੇ ਨੇ ਰੀਬਨ ਕੱਟ ਕੇ ਖੇਡਾਂ ਦਾ ਉਦਘਾਟਨ ਕੀਤਾ। ਟੂਰਨਾਮੈਂਟ ਦੀ ਪ੍ਰਧਾਨਗੀ ਸ੍ਰ. ਇੰਦਰਪਾਲ ਸਿੰਘ ਢਿੱਲੋਂ ਜ਼ਿਲ੍ਹਾ ਸਹਾਇਕ ਖੇਡ ਅਫਸਰ ਮੋਗਾ ਨੇ ਕੀਤੀ। ਜ਼ਿਲ੍ਹੇ ਦੇ 7 ਸਕੂਲਾਂ ਦੇ 200 ਖਿਡਾਰੀਆਂ ਨੇ ਭਾਗ ਲਿਆ। ਜ਼ਿਲ੍ਹਾ ਸਿੱਖਿਆ ਅਫਸਰ ਨੇ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਦਾ ਚਾਨਣਾ ਪਾਇਆ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਬਹੁਤ ਜ਼ਰੂਰੀ ਹਨ। ਸਾਰੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣਾ ਜ਼ਰੂਰੀ ਹੈ। ਫਸਟ, ਸੈਕਿੰਡ ਅਤੇ ਥਰਡ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਮੈਡਲ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਮੋਗਾ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਹਾਇਕ ਖੇਡ ਅਫਸਰ ਇੰਦਰਪਾਲ ਸਿੰਘ ਢਿੱਲੋਂ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸੀਨੀਅਰ ਮੀਤ ਪ੍ਰਧਾਨ ਮੁੱਖ ਅਧਿਆਪਕ ਹਰਜਿੰਦਰ ਸਿੰਘ ਸ.ਹ.ਸ. ਘੱਲਕਲਾਂ, ਜਨਰਲ ਸਕੱਤਰ ਸ. ਦਵਿੰਦਰਪਾਲ ਸਿੰਘ ਲੈਕ. ਸਰੀਰਕ ਸਿੱਖਿਆ ਸ.ਸ.ਸ.ਸ. ਸੈਦੋਕੇ, ਸਹਾਇਕ ਸਕੱਤਰ ਸ. ਹਰਪ੍ਰਤਾਪ ਸਿੰਘ ਪੀਟੀਆਈ ਸ.ਮਿ.ਸ. ਬਸਤੀ ਸਾਧਾਂ ਵਾਲੀ ਮੋਗਾ, ਪ੍ਰੈੱਸ ਸਕੱਤਰ ਸ. ਗੁਰਪਿਆਰ ਸਿੰਘ ਕੰਪਿਊਟਰ ਅਧਿਆਪਕ ਸ.ਸ.ਸ.ਸ. ਡਾਲਾ, ਕਰਮਜੀਤ ਸਿੰਘ ਪੀਟੀਆਈ ਸੈਦੋਕੇ, ਗੁਰਚਰਨ ਸਿੰਘ ਢੁੱਡੀਕੇ (ਸਟੇਟ ਐਵਾਰਡੀ), ਸੁਖਮਿੰਦਰ ਸਿੰਘ ਜੀ.ਜੀ.ਐਸ. ਭਲੂਰ, ਗੁਰਚਰਨ ਸਿੰਘ ਡੀ.ਪੀ.ਈ. ਕਾਲੇਕੇ, ਗੁਰਪ੍ਰੀਤ ਸਿੰਘ ਡੀ.ਪੀ.ਈ. ਅ.ਅ. ਕਾਲੇਕੇ, ਮਨਦੀਪ ਕੁਮਾਰ ਘੱਲਕਲਾਂ, ਸਰਬਜੀਤ ਕੌਰ ਅ.ਅ. ਕਾਲੇਕੇ, ਪ੍ਰਮਿੰਦਰ ਸਿੰਘ, ਨੂੰ ਵੀ ਸਨਮਾਨਿਤ ਕੀਤਾ ਗਿਆ। ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ, ਮੈਨੇਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਡੀ.ਪੀ.ਈ ਤਰਸੇਮ ਸਿੰਘ, ਡੀ.ਪੀ.ਈ. ਗੁਰਜੀਤ ਸਿੰਘ, ਜਸਵੀਰ ਸਿੰਘ, ਕੋਆਰਡੀਨੇਟਰ ਭੁਪਿੰਦਰ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ ਹਾਜ਼ਰ ਸਨ।


