ਪੰਜਾਬ ਐਂਡ ਸਿੰਧ ਬੈਂਕ ਆਰਸੇਟੀ ਨੇ ਟ੍ਰੇਨਿੰਗ ਉਪੰਰਤ 35 ਸਿੱਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ

*ਬੈਂਕਾਂ ਵੱਲੋਂ ਮੁਹੱਈਆ ਕੀਤੇ ਜਾਂਦੇ ਕਰਜ਼ਿਆਂ ਦੀ ਵਰਤੋਂ ਸਿਰਫ ਰੋਜ਼ਗਾਰ ਨੂੰ ਪ੍ਰਫੁਲਿਤ ਕਰਨ ਲਈ ਕਰਨ ਸਿੱਖਿਆਰਥੀ-ਡਾਇਰੈਕਟਰ ਹਰਜਿੰਦਰ ਸਿੰਘ ਕੰਡਾ
ਮੋਗਾ, 29 ਨਵੰਬਰ (ਲਖਵੀਰ ਸਿੰਘ)-ਮੋਗਾ ਦੇ ਪਿੰਡ ਦੁਨੇਕੇ ਵਿਖੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਪੇਂਡੂ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਹੁਨਰਮੰਦ ਬਣਾਉਣ ਲਈ ਸਮੇਂ ਸਮੇਂ ’ਤੇ ਟੇ੍ਰਨਿੰਗ ਕਰਵਾਈ ਜਾਂਦੀ ਹੈ । ਪੇਂਡੂ ਵਿਕਾਸ ਮੰਤਰਾਲੇ ਵੱਲੋਂ ਚਲਾਏ ਜਾਂਦੇ ਇਸ ਰੂਰਲ ਸੈਲਫ ਇੰਪਲਾਇਮੈਂਟ ਟ੍ਰੇਨਿੰਗ ਇੰਸਟੀਚਿੳੂਟ ਵਿਖੇ ਚਲਾਏ ਜਾਂਦੇ ਟ੍ਰੇਨਿੰਗ ਸੰਸਥਾਨ ਵਿਚ ਵੱਖ ਵੱਖ ਪਿੰਡਾਂ ਤੋਂ ਨੌਜਵਾਨ ਲੜਕੀਆਂ ਨੇ ਸਿਲਾਈ ਕਢਾਈ ਦੀ ਟ੍ਰੇਨਿੰਗ ਹਾਸਲ ਕਰਦਿਆਂ ਆਪਣੀ 30 ਦਿਨਾ ਟੇ੍ਰਨਿੰਗ ਪੂਰੀ ਕੀਤੀ।  ਪਿਛਲੇ ਇਕ ਮਹੀਨੇ ਤੋਂ ‘ਵੋਮੈਨ ਟੇਲਰ ’ ਲਈ ਸਿਲਾਈ ਕਢਾਈ ਦੇ 35 ਸਿੱਖਿਆਰਥੀਆਂ ਦੇ 150 ਵੇਂ ਬੈਚ ਨੂੰ ਟ੍ਰੇਨਿੰਗ ਦੇਣ ਉਪਰੰਤ ਸਰਟੀਫਿਕੇਟ ਵੰਡਣ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦੂਰਦਰਸ਼ਨ ਅਤੇ ਆਲ ਇੰਡੀਆ ਰੇਡਿਓ ਦੀ ਮੋਗਾ ਤੋਂ ਪ੍ਰਤੀਨਿੱਧ ੳੂਸ਼ਾ ਕੌਰ ਜਸ਼ਨ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਜਦਕਿ  ਉੱਘੇ ਸਮਾਜ ਸੇਵੀ ਐੱਸ ਕੇ ਬਾਂਸਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਿੱਖਿਆਰਥਣਾਂ ਨੂੰ ਸੰਬੋਧਨ ਕਰਦਿਆਂ  ੳੂਸ਼ਾ ਕੌਰ ਜਸ਼ਨ ਨੇ ਆਖਿਆ ਕਿ ਅਜੋਕੇ ਦੌਰ ਵਿਚ ਮਹਿਲਾਵਾਂ ਲਈ ਸਸ਼ੱਕਤ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਆਰਸੇਟੀ ਤੋਂ ਸਿਲਾਈ ਪ੍ਰਾਪਤ ਕਰਨ ਉਪਰੰਤ ਇਹ ਲੜਕੀਆਂ ਆਪਣਾ ਰੋਜ਼ਗਾਰ ਚਲਾਉਣ ਦੇ ਨਾਲ ਨਾਲ ਜਾਗਰੂਕਤਾ ਸਦਕਾ ਆਪਣੇ ਬੱਚਿਆਂ ਦੀ ਵਧੀਆ ਪਰਵਰਿਸ਼ ਕਰ ਸਕਦੀਆਂ ਹਨ । ਉਹਨਾਂ ਕਿਹਾ ਕਿ ਇਸ ਸੰਸਥਾ ਤੋਂ ਟ੍ਰੇਨਿੰਗ ਲੈਣ ਵਾਲੀਆਂ ਸਿੱਖਿਆਰਥਣਾਂ ਆਪਣੇ ਆਪਣੇ ਪਿੰਡਾਂ ਵਿਚ ਜਾ ਕੇ ਹੋਰਨਾਂ ਲੜਕੀਆਂ ਨੂੰ ਵੀ ਆਰਸੇਟੀ ਵੱਲੋਂ ਦਿੱਤੀ ਜਾਂਦੀ ਮੁੱਫਤ ਟ੍ਰੇਨਿੰਗ ਬਾਰੇ ਜਾਗਰੂਕ ਕਰਨ ਤਾਂ ਕਿ ਸਰਕਾਰ ਵੱਲੋਂ ਆਰਥਿਕ ਤੌਰ ’ਤੇ ਪੱਛੜੇ ਪੇਂਡੂ ਨੌਜਵਾਨਾਂ ਲਈ ਸ਼ੁਰੂ ਕੀਤੀ ਇਸ ਸਕੀਮ ਦਾ ਵੱਧ ਤੋਂ ਵੱਧ ਨੌਜਵਾਨ ਲਾਹਾ ਲੈ ਸਕਣ। ਇਸ ਮੌਕੇ ਐੱਸ ਕੇ ਬਾਂਸਲ ਨੇ ਸਮੂਹ ਸਿੱਖਿਆਰਥਣਾਂ ਨੂੰ ਟ੍ਰੇਨਿੰਗ ਪੂਰੀ ਹੋਣ ’ਤੇ ਵਧਾਈ ਦਿੰਦਿਆਂ ਆਖਿਆ ਕਿ ਉਹ ਆਪਣੀ ਬਿਜ਼ਨਸ ਤਕਨੀਕ ਦੀ ਵਰਤੋਂ ਕਰਦਿਆਂ ਆਪਣੇ ਰੋਜ਼ਗਾਰ ਨੂੰ ਵੱਡੇ ਪੱਧਰ ਤੱਕ ਲੈ ਜਾ ਸਕਦੀਆਂ ਹਨ । ਉਹਨਾਂ ਵੱਡੇ ਬਿਜ਼ਨਸ ਘਰਾਣਿਆਂ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਵੀ ਆਪਣੇ ਰੋਜ਼ਗਾਰ ਜ਼ੀਰੋ ਲੈਬਲ ਤੋਂ ਸ਼ੁਰੂ ਕੀਤੇ ਸਨ ਪਰ ਮਿਹਨਤ ਅਤੇ ਲਗਨ ਨਾਲ ਅੱਜ ਉਹਨਾਂ ਦਾ ਨਾਮ ਪੂਰੀ ਦੁਨੀਆਂ ਵਿਚ ਗੁੂੰਜਦਾ ਹੈ । ਇਸ ਮੌਕੇ ਡਾਇਰੈਕਟਰ ਸ: ਹਰਜਿੰਦਰ ਸਿੰਘ ਕੰਡਾ ਨੇ ਸਿੱਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਟ੍ਰੇਨਿੰਗ ਲੈਣ ਉਪਰੰਤ ਨਿੱਜੀ ਤੌਰ ’ਤੇ ਰੋਜ਼ਗਾਰ ਚਲਾਉਣ ਅਤੇ ਉਸ ਰੋਜ਼ਗਾਰ ਲਈ ਬੈਂਕ ਵੱਲੋਂ ਦਿੱਤੇ ਜਾਂਦੇ ਕਰਜ਼ੇ ਦਾ ਸਹੀ ਇਸਤੇਮਾਲ ਕਰਨ। ਉਹਨਾਂ ਕਿਹਾ ਕਿ ਬੈਂਕਾਂ ਵੱਲੋਂ ਮੁਹੱਈਆ ਕੀਤੇ ਜਾਂਦੇ ਕਰਜ਼ਿਆਂ ਦੀ ਵਰਤੋਂ ਸਿਰਫ ਰੋਜ਼ਗਾਰ ਨੂੰ ਪ੍ਰਫੁਲਿਤ ਕਰਨ ਲਈ ਹੀ ਕਰਨ ਤਾਂ ਕਿ ਉਹ ਸਫ਼ਲ ਉੱਦਮੀ ਬਣ ਸਕਣ। ਇਸ ਮੌਕੇ ਸਿੱਖਿਆਰਥਣਾਂ ਨੇ ਟ੍ਰੇਨਿੰਗ ਦੇ 30 ਦਿਨਾਂ ਬਾਰੇ ਆਪਣੇ ਅਨੁਭਵਾਂ ਨੂੰ ਪੇਸ਼ ਕਰਦਿਆਂ ਆਰਸੇਟੀ ਵੱਲੋਂ ਦਿੱਤੀ ਮੁੱਫਤ ਟ੍ਰੇਨਿੰਗ, ਫਰੀ ਖਾਣਾ ਅਤੇ ਬੱਸ ਸਹੂਲਤਾਂ ਤੋਂ ਇਲਾਵਾ ਪ੍ਰਬੰਧਕਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸਿੱਖਿਆਰਥਣਾਂ ਨੇ ਸਿਖਲਾਈ ਉਪੰਰਤ ਆਪਣੇ ਰੋਜ਼ਗਾਰ ਸ਼ੁਰੂ ਕਰਨ ਦੀ ਖਵਾਇਸ਼ ਦਾ ਪ੍ਰਗਟਾਵਾ ਵੀ ਕੀਤਾ। ਇਸ ਮੌਕੇ ਆਰਸੇਟੀ ਦੇ ਡਾਇਰੈਕਟਰ ਸ: ਹਰਜਿੰਦਰ ਸਿੰਘ ਕੰਡਾ ,ਸੀ ਪੀ ਸਿੰਘ ,ਮੈਡਮ ਕਨਿਕਾ, ਮੈਡਮ ਮਹਿਕ ਅਤੇ ਟਰੇਨਰ ਹਰਪ੍ਰੀਤ ਕੌਰ ਨੇ ਸਮੂਹ ਸਿੱਖਿਆਰਥੀਆਂ ਨੂੰ ਆਪਣੇ ਰੋਜ਼ਗਾਰ ਖੋਲਣ ਲਈ ਪ੍ਰੇਰਨਾ ਦਿੱਤੀ। ਸਮਾਗਮ ਉਪਰੰਤ ਡਾਇਰੈਕਟਰ ਸ: ਹਰਜਿੰਦਰ ਸਿੰਘ ਕੰਡਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਸੇਟੀ ਦੁਨੇਕੇ ਮੋਗਾ ਵੱਲੋਂ ਸਮੇਂ ਸਮੇਂ ’ਤੇ ਪੇਂਡੂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਨੌਜਵਾਨ ਬੇਰੁਜ਼ਗਾਰਾਂ ਨੂੰ ਸਿਲਾਈ ਕੱਢਾਈ ,ਬਿੳੂਟੀ ਪਾਰਲਰ,ਡੇਅਰੀ ਫਾਰਮਿੰਗ ,ਬੀ ਕੀਪਿੰਗ ,ਮੋਬਾਈਲ ਰਿਪੇਅਰ,ਕੰਪਿੳੂਟਰ ਬੇਸਿਕ ,ਮੋਟਰ ਵਾਈਡਿੰਗ ਆਦਿ ਕਿੱਤਾ ਮੁਖੀ ਕੋਰਸਾਂ ਦੀ ਟ੍ਰੇਨਿੰਗ ਬਿਲਕੁੱਲ ਮੁੱਫਤ ਦਿੱਤੀ ਜਾਂਦੀ ਹੈ  ।