ਸੁਖਪਾਲ ਖਹਿਰਾ ਵਲੋਂ ਕੈਪਟਨ ਵਿਰੁੱਧ ਬੋਲੀ ਮੰਦੀ ਸ਼ਬਦਾਵਲੀ ਬਰਦਾਸ਼ਤ ਯੋਗ ਨਹੀਂ: ਸੁਨੀਲ ਜੋਇਲ ਭੋਲਾ

ਮੋਗਾ, 30 ਨਵੰਬਰ (ਜਸ਼ਨ): ਮੋਗਾ ਹਲਕੇ ਦੇ ਕਾਂਗਰਸੀ ਵਰਕਰਾਂ ਨੇ ਸੁਖਪਾਲ ਖਹਿਰਾ ਵਲੋਂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬੋਲੀ ਗਈ ਮੰਦੀ ਸ਼ਬਦਾਵਲੀ ਦੇ ਵਿਰੁੱਧ ਰੋਸ਼ ਜਾਹਿਰ ਕਰਦੇ ਹੋਏ ਸੁਨੀਲ ਜੋਇਲ ਭੋਲਾ, ਛਿੰਦਾ ਬਰਾੜ, ਜਗਜੀਤ ਸਿੰਘ ਜੀਤਾ, ਗੁਰਦੀਪ ਸਿੰਘ, ਸ਼ਮਸ਼ੇਰ ਸਿੰਘ ਚੋਟੀਆਂ ਕਲਾਂ, ਰੋਹਿਤ ਗਲਹੋਤਰਾ, ਸੁਰਜੀਤ ਸਿੰਘ, ਜੀਤ ਸਿੰਘ ਆਦਿ ਨੇ ਕਿਹਾ ਕਿ ਖਹਿਰਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪੜੇ ਲਿਖੇ ਹਨ ਉਹਨਾਂ ਨੂੰ ਅਜਿਹੀ ਸ਼ਬਦਾਵਲੀ ਸ਼ੋਭਾ ਨਹੀਂ ਦਿੰਦੀ ਅਤੇ ਉਹਨਾਂ ਨੂੰ ਆਪਣੇ ਅਹੁਦੇ ਦੀ ਸ਼ਾਨ ਨੂੰ ਸਮਝਦਿਆਂ ਆਪਣੇ ਵਿਚਾਰਾਂ ਨੂੰ ਦਰੁਸਤ ਭਾਸ਼ਾ ਵਿਚ ਪੇਸ਼ ਕਰਨਾ ਚਾਹੀਦਾ ਹੈ । ਸ਼ਿੰਦਾ ਬਾਰੜ ਅਤੇ ਜਗਜੀਤ ਜੀਤਾ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਅਜਿਹੀ ਗੰਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੋ ਕਿ ਉਨਾਂ ਦੀ ਸ਼ਖਸ਼ੀਅਤ ਨਾਲ ਮੇਲ ਨਹੀਂ ਖਾਂਦੀ। ਉਨਾਂ ਸੁਖਪਾਲ ਸਿੰਘ ਖਹਿਰਾ ਦੀ ਕਰੜੇ ਸ਼ਬਦਾ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਨਸ਼ਾ ਤਸਕਰੀ ਦੇ ਇਲਜ਼ਾਮ ਵਿੱਚ ਸੁਖਪਾਲ ਖਹਿਰਾ ’ਤੇ ਫਾਜ਼ਿਲਕਾ ਦੇ ਵਧੀਕ ਸੈਸ਼ਨ ਜੱਜ ਵਲੋਂ ਸੰਮਨ ਜਾਰੀ ਕੀਤਾ ਗਿਆ ਸੀ, ਉਸਦੇ ਪ੍ਰਤੀਕਰਮ ਵਿਚ ਖਹਿਰਾਂ ਨੇ ਅਜਿਹੀ ਸ਼ਬਦਾਬਲੀ ਵਰਤੀ ਗਈ ਜੋ ਉਹਨਾਂ ਦੀ ਬੌਖਲਾਹਟ ਦਾ ਹੀ ਨਤੀਜਾ ਹੈ ।


