ਸੂਬੇ ਦੀਆਂ ਤਿੰਨ ਨਗਰ ਨਿਗਮਾਂ ਅਤੇ 32 ਨਗਰ ਕੌਂਸਲਾਂ/ ਨਗਰ ਪੰਚਾਇਤਾਂ ਵਿੱਚ ਚੋਣਾਂ 17 ਦਸੰਬਰ ਨੂੰ ,ਚੋਣ ਜਾਬਤਾ ਲਾਗੂ* ਨਾਜਦਗੀ ਕਾਗਜ ਭਰਨ ਦੀ ਆਖਰੀ ਮਿਤੀ 6 ਦਸੰਬਰ

ਚੰਡੀਗੜ, 30 ਨਵੰਬਰ :(ਜਸ਼ਨ) -- ਰਾਜ ਚੋਣ ਕਮਿਸ਼ਨਰ, ਪੰਜਾਬ ਸ. ਜਗਪਾਲ ਸਿੰਘ ਸੰਧੂ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਕਰਕੇ ਸੂਬੇ ਦੀਆਂ ਤਿੰਨ ਨਗਰ ਨਿਗਮਾਂ (ਅੰਮਿ੍ਰਤਸਰ,ਜਲੰਧਰ ਅਤੇ ਪਟਿਆਲਾ) ਅਤੇ 32 ਨਗਰ ਕੌਂਸਲਾਂ/ ਨਗਰ ਪੰਚਾਇਤਾਂ ਵਿੱਚ ਚੋਣਾਂ ਕਰਵਾਉਣ ਸਬੰਧੀ ਪ੍ਰੋਗਰਾਮ ਦਾ ਐਲਾਨ ਕੀਤਾ।ਇਸ ਸਬੰਧੀ ਰਾਜ ਚੋਣ ਕਮਿਸ਼ਨਰ ਵਲੋਂ ਨੋਟੀਫੇਕਸ਼ਨ ਜਾਰੀ ਕਰ ਦਿੱਤਾ ਗਿਆ ਹੈ। ਚੋਣ ਸਬੰਧੀ ਨੋਟੀਫੀਕੇਸ਼ਨ ਜਾਰੀ ਹੋਣ ਦਾ ਨਾਲ ਹੀ ਸਬੰਧਤ ਨਿਗਮਾਂ ਅਤੇ ਨਗਰ ਕੌਂਸਲਾਂ/ ਨਗਰ ਪੰਚਾਇਤਾਂ ਅਧੀਨ ਆਉਦੇ ਖੇਤਰ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਹੈ ਅਤੇ ਚੋਣ ਜਾਬਤਾ 20 ਦਸੰਬਰ 2017 / ਚੋਣ ਅਮਲ ਮੁਕੰਮਲ ਹੋਣ ਤੱਕ ਲਾਗੂ ਰਹੇਗਾ। ਚੋਣ ਪ੍ਰੋਗਰਾਮ ਸਬੰਧੀ ਪ੍ਰੈਸ ਕਾਨਫਰੰਸ਼ ਦੋਰਾਨ ਜਾਣਕਾਰੀ ਦਿੰਦਿਆ ਸ਼੍ਰੀ ਜਗਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਨਾਂ ਚੋਣਾਂ ਸਬੰਧੀ ਨਾਮਜਦਗੀ ਦਾਖਲ ਕਰਨ ਦੀ ਪ੍ਰੀਕਿ੍ਰਆ ਮਿਤੀ 02 ਦਸੰਬਰ 2017 ਨੂੰ ਸਵੇਰੇ 11:00 ਸ਼ੁਰੂ ਹੋਵੇਗੀ ਅਤੇ ਮਿਤੀ 06 ਦਸੰਬਰ 2017 ਨੂੰ 3:00 ਵਜੇ ਤੱਕ ਸਬੰਧਤ ਰਿਟਰਨਿੰਗ ਅਫਸਰ ਕੋਲ ਨਾਮਜਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ ਅਤੇ ਮਿਤੀ 7 ਦਸੰਬਰ 2017 ਨੂੰ ਤੱਕ ਨਾਮਜਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ।ਉਨਾਂ ਨਾਲ ਹੀ ਦੱਸਿਆ ਕਿ 08 ਦਸੰਬਰ 2017 ਤੱਕ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ 08 ਦਸੰਬਰ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਮਿਤੀ 17 ਦਸੰਬਰ 2017 ਦਿਨ ਐਤਵਾਰ ਨੂੰ ਸਵੇਰੇ 8:00 ਤੋਂ ਸ਼ਾਮ 4:00 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਨਤੀਜਿਆ ਦਾ ਐਲਾਨ ਉਸੇ ਦਿਨ ਸ਼ਾਮ ਨੂੰ ਕਰ ਦਿੱਤਾ ਜਾਵੇਗਾ। ਸ. ਸੰਧੂ ਨੇ ਦੱਸਿਆ ਕਿ ਚੋਣ ਅਮਲ ਨੂੰ ਨਿਯਮਾਂ ਅਨੁਸਾਰ ਪੁਰ ਅਮਨ ਸ਼ਾਂਤੀ ਪੂਰਵਕ ਨੇਪਰੇ ਚਾੜਨ, ਵੋਟਰਾਂ ਅਤੇ ਆਮ ਲੋਕਾਂ ਦੀ ਸ਼ਿਕਾਇਤਾਂ ਦੇ ਨਿਪਟਾਰੇ ਲਈ 26 ਅਬਜ਼ਵਰ ਲਗਾਏ ਗਏ ਹਨ ।ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਚੋਣਾਂ ਦੋਰਾਨ ਉਮੀਦਵਾਰ ਵੱਲੋਂ ਕੀਤੇ ਜਾਣ ਵਾਲੇ ਖਰਚ ਦੀ ਹੱਦ ਨਗਰ ਨਿਗਮਾਂ ਦੇ ਕਿਸੇ ਇਕ ਵਾਰਡ ਤੋਂ ਚੋਣ ਲੜ ਰਹੇ ਉਮੀਦਵਾਰ ਲਈ 2,50,000 ਰੁਪਏ ਮਿੱਥੀ ਗਈ ਹੈ ਜਦਕਿ ਨਗਰ ਕੋਸ਼ਲ ਜਿਸ ਦਾ ਦਰਜਾ ਕਲਾਸ 1 ਹੈ, ਉਸ ਦੇ ਕਿਸੇ ਵਾਰਡ ਤੋਂ ਚੋਣ ਲੜ ਰਹੇ ਉਮੀਦਵਾਰ ਲਈ ਖਰਚ ਹੱਦ 2,25,000 ਰੁਪਏ ਮਿੱਥੀ ਗਈ ਹੈ। ਇਸੇ ਤਰਾਂ ਕਲਾਸ 2 ਅਧੀਨ ਅਉਦੀ ਨਗਰ ਕੌਂਸਲ ਦੇ ਕਿਸੇ ਵਾਰਡ ਤੋਂ ਚੋਣ ਲੜ ਰਹੇ ਉਮੀਦਵਾਰ ਲਈ 1,40,000 ਰੁਪਏ ਮਿੱਥੀ ਗਈ ਹੈ ਅਤੇ ਕਲਾਸ 3 ਅਧੀਨ ਆਉਦੀ ਨਗਰ ਕੌਂਸਲ ਦੇ ਕਿਸੇ ਵਾਰਡ ਤੋਂ ਚੋਣ ਲੜ ਰਹੇ ਉਮੀਦਵਾਰ ਲਈ 1,20,000 ਰੁਪਏ ਮਿੱਥੀ ਗਈ ਹੈ । ਇਸ ਤਰਾਂ ਨਗਰ ਪੰਚਾਇਤ ਦੇ ਕਿਸੇ ਵਾਰਡ ਤੋਂ ਚੋਣ ਲੜ ਰਹੇ ਉਮੀਦਵਾਰ ਲਈ 80,000 ਹਜਾਰ ਰੁਪਏ ਖਰਚ ਹੱਦ ਮਿੱਥੀ ਗਈ ਹੈ। ਉਨਾਂ ਕਿਹਾ ਕਿ ਇਸ ਵਾਰ ਚੋਣ ਅਮਲ ਦੋਰਾਨ ਈ.ਵੀ.ਐਮ ਮਸ਼ੀਨਾਂ ਦੀ ਵਰਤੋਂ ਕੀਤੇ ਜਾਵੇਗੀ ਅਤੇ ਵੋਟਰਾਂ ਨੂੰ ਪਹਿਲੀ ਵਾਰ ਨੋਟਾ ਦੇ ਬਟਨ ਦੀ ਸੁਵਿਧਾਂ ਵੀ ਦਿੱਤੀ ਜਾਵੇਗੀ। ਸ਼੍ਰੀ ਸੰਧੂ ਨੇ ਦੱਸਿਆ ਕਿ 3 ਨਗਰ ਨਿਗਮਾਂ ਅਤੇ 32 ਨਗਰ ਕੋਸ਼ਲਾਂ ਅਤੇ ਨਗਰ ਪੰਚਾਇਤਾਂ ਵਿੱਚ ਵੋਟਰ ਸੂਚੀਆ ਨੂੰ 1 ਜਨਵਰੀ 2017 ਤੱਕ ਅਪਡੇਟ ਕਰ ਦਿੱਤਾ ਗਿਆ ਹੈ, ਜੇਕਰ ਫਿਰ ਵੀ ਕੋਈ ਯੋਗ ਵੋਟਰ ਵੋਟ ਬਨਾਉਣ ਤੋਂ ਰਹਿ ਗਿਆ ਹੈ ਤਾਂ ਉਹ ਨਮਜਦਗੀ ਭਰਨ ਦੇ ਆਖਰੀ ਦਿਨ ਭਾਵ 6 ਦਸੰਬਰ ਤੱਕ ਵੋਟ ਬਨਾਉਣ ਲਈ ਅਪਲਾਈ ਕਰ ਸਕਦਾ ਹੈ।ਉਨਾਂ ਸਮੂੰਹ ਸਬੰਧਤ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਚੋਣ ਅਮਲ ਵਿੱਚ ਵੱਧ ਚੜ ਕੇ ਹਿੱਸਾ ਲੈਣ।ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਚੋਣ ਅਮਲ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਅੰਮਿ੍ਰਤਸਰ ਨਗਰ ਨਿਗਮ ਲਈ 756 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ ਜਦਕਿ ਜਲੰਧਰ ਲਈ 563 ਅਤੇ ਪਟਿਆਲਾ ਵਿੱਚ 254 ਪੋਲਿੰਗ ਸਟੇਸ਼ਨ ਸ਼ਥਾਪਤ ਕੀਤੇ ਗਏ ਹਨ ਇਸੇ ਤਰਾਂ ਬਰਨਾਲਾ ਵਿੱਚ 13, ਬਠਿੰਡਾ ਵਿੱਚ 15, ਫਿਰੋਜ਼ਪੁਰ ਵਿੱਚ 19, ਫਤਿਹਗੜ ਸਾਹਿਬ ਵਿੱਚ 13, ਹੁਸ਼ਿਆਰਪੁਰ ਵਿੱਚ 13, ਕਪੂਰਥਲਾ ਵਿੱਚ 37, ਲੁਧਿਆਣਾ ਵਿੱਚ 70,ਮੋਗਾ ਵਿੱਚ 35, ਮਾਨਸਾ ਵਿੱਚ 13, ਸ਼੍ਰੀ ਮੁਕਤਸਰ ਸਾਹਿਬ ਵਿੱਚ 11, ਪਠਾਨਕੋਟ ਵਿੱਚ 11, ਸੰਗਰੂਰ 52,ਸ਼ਹੀਦ ਭਗਤ ਸਿੰਘ ਨਗਰ 15 ਅਤੇ ਤਰਨ ਤਾਰਨ ਵਿੱਚ 13 ਪੋਲਿੰਗ ਸਟੁੇਸ਼ਨ ਸਥਾਪਤ ਕੀਤੇ ਗਏ ਹਨ। ਜਿਨਾਂ ਨਗਰ ਕੋਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਵੋਟਾ ਪੈਣਗੀਆ, ਉਨਾਂ ਵਿੱਚ ਰਾਜਾਸਾਂਸੀ (ਅੰਮਿ੍ਰਤਸਰ), ਹੰਡਿਆਇਆ (ਬਰਨਾਲਾ), ਅਮਲੋਹ (ਫਤਿਹਗੜ ਸਾਹਿਬ), ਮੱਲਾਂਵਾਲਾ ਖਾਸ ਅਤੇ ਮਖੂ (ਫਿਰੋਜ਼ਪੁਰ), ਭੋਗਪੁਰ, ਸ਼ਾਹਕੋਟ, ਗੋਰਾਇਆ ਅਤੇ ਬਿਲਗਾ (ਜਲੰਧਰ), ਢਿਲਵਾਂ, ਬੇਗੋਵਾਲ ਅਤੇ ਭੁਲੱਥ (ਕਪੂਰਥਲਾ), ਮਾਛੀਵਾੜਾ, ਮੂੱਲਾਂਪੁਰ ਦਾਖਾ, ਮਲੌਦ ਅਤੇ ਸਾਹਨੇਵਾਲ (ਲੁੁਧਿਆਣਾ), ਬਾਘਾਪੁਰਾਣਾ, ਧਰਮਕੋਟ ਅਤੇ ਪੰਜਤੂਰ (ਮੋਗਾ), ਬਰੀਵਾਲਾ(ਮੁਕਤਸਰ), ਘੱਗਾ ਅਤੇ ਘਨੌਰ (ਪਟਿਆਲਾ) ਨਰੋਟ ਜੈਮਲ ਸਿੰਘ (ਪਠਾਨਕੋਟ), ਦਿੜਬਾ, ਚੀਮਾ, ਘਨੌਰੀ ਅਤੇ ਮੂਣਕ (ਸੰਗਰੂਰ),ਖੇਮਕਰਨ (ਤਰਨ ਤਾਰਨ), ਭਿੱਖੀ (ਮਾਨਸਾ), ਬਲਾਚੌਰ (ਐਸ.ਬੀ.ਐਸ. ਨਗਰ), ਤਲਵੰਡੀ ਸਾਬੋ (ਬਠਿੰਡਾ) ਅਤੇ ਮਾਹਿਲਪੁਰ (ਹੁਸ਼ਿਆਰਪੁਰ) ਸ਼ਾਮਲ ਹਨ।


