ਸੁਖਾਨੰਦ ਕਾਲਜ ਵਿੱਚ ਮਨਾਇਆ ਗਿਆ ਵਿਸ਼ਵ ਏਡਜ਼ ਜਾਗਰੂਕਤਾ ਦਿਵਸ

ਮੋਗਾ, 1 ਦਸੰਬਰ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਪ੍ਰਗਤੀਸ਼ੀਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਵਿਖੇ ਰੈੱਡ ਰਿਬਨ ਤਹਿਤ ਦਫ਼ਤਰ ਕਲੱਬ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਜ਼ਿਲ੍ਹਾ ਮੋਗਾ ਦੇ ਆਦੇਸ਼ਾਂ ਮੁਤਾਬਕ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਦਿਨ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਅਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ।
ਇਸ ਵਿੱਚ ਵਿਦਿਆਰਥੀਆਂ ਨੇ ਏਡਜ਼ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਤੋਂ ਹੋਣ ਵਾਲੇ ਸਰੀਰਕ ਕਸ਼ਟਾਂ ਅਤੇ ਬੁਰੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ।ਇਸ ਦੌਰਾਨ ਕਰਵਾਏ ਗਏ ਭਾਸ਼ਣ ਮੁਕਾਬਲੇ ਵਿੱਚ ਮਨੀਸ਼ਾ ਸ਼ਰਮਾ ਬੀ.ਏ. ਭਾਗ ਤੀਜਾ, ਮਨਪ੍ਰੀਤ ਕੌਰ ਐੱਮ.ਐੱਸ.ਈ. (ਆਈ.ਟੀ.) ਅਤੇ ਰਾਜਵਿੰਦਰ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਨੇ ਏਡਜ਼ ਸੰਬੰਧੀ ਜਾਗਰੂਕ ਕਰਨ ਵਾਲੇ ਸਲੋਗਨ ਵੀ ਲਿਖੇ। ਡਾ.ਜਸਵੀਰ ਕੌਰ ਸਹਾਇਕ ਪ੍ਰੋਫ਼ੈਸਰ ਬੌਟਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਡਜ਼ ਐੱਚ.ਆਈ.ਵੀ. ਵਾਇਰਸ ਤੋਂ ਹੋਣ ਵਾਲੀ ਭਿਆਨਕ ਬਿਮਾਰੀ ਹੈ। ਉਨ੍ਹਾਂ ਨੇ ਏਡਜ਼ ਤੋਂ ਬਚਾਅ ਲਈ ਵੱਖ-ਵੱਖ ਸਰਕਾਰੀ ਹਸਪਤਾਲ ਵਿੱਚ ਹੋਣ ਵਾਲੇ ਮੁਫ਼ਤ ਇਲਾਜ ਬਾਰੇ ਚਾਨਣਾ ਪਾਇਆ। ਇਸ ਤੋਂ ਇਲਾਵਾ ਸਹਾਇਕ ਪ੍ਰੋਫ਼ੈਸਰ ਹਰਨੀਤ ਕੌਰ, ਗੁਰਪਿੰਦਰ ਕੌਰ ਅਤੇ ਪਿ੍ਰਤਪਾਲ ਕੌਰ ਸਹਾਇਕ ਪ੍ਰੋਫ਼ੈਸਰ ਪੋਲੀਟੀਕਲ ਸਾਇੰਸ ਨੇ ਵੀ ਏਡਜ਼ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਸਮੇਂ ਕਾਲਜ ਦੇ ਉੱਪ ਚੇਅਰਮੈਨ ਸ.ਮੱਖਣ ਸਿੰਘ, ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ, ਉੱਪ ਪਿੰ੍ਰਸੀਪਲ ਗੁਰਜੀਤ ਕੌਰ, ਅਤੇ ਸਾਇੰਸ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਨਿੰਪਲਪ੍ਰੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਰਵਨਦੀਪ ਕੌਰ, ਅਮਨਦੀਪ ਕੌਰ ਦੇ ਨਾਲ-ਨਾਲ ਹੋਰ ਵਿਭਾਗਾਂ ਦੇ ਸਹਾਇਕ ਪ੍ਰੋਫ਼ੈਸਰ ਸਾਹਿਬਾਨ ਅਤੇ ਸਮੂਹ ਵਿਦਿਆਰਥਣਾਂ ਹਾਜ਼ਰ ਸਨ।


