ਮਾੳੂਂਟ ਲਿਟਰਾ ਜ਼ੀ ਸਕੂਲ ‘ਚ ਵਿਸ਼ਵ ਏਡਸ ਦਿਵਸ ਮੌਕੇ ਜਾਗਰੂਕਤਾ ਸਮਾਗਮ ਕਰਵਾਇਆ

ਮੋਗਾ, 1 ਦਸੰਬਰ (ਜਸ਼ਨ )-ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਵਿਸ਼ਵ ਏਡਸ ਦਿਵਸ ਨੂੰ ਸਮਰਪਿਤ ਸਮਾਗਮ ਡਾਇਰੈਕਟਰ ਅਨੁਜ ਗੁਪਤਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆ ਵੱਲੋਂ ਏਡਸ ਨਾਲ ਸਬੰਧਤ ਸਲੋਗਨਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ।

ਸਮਾਗਮ ਦੌਰਾਨ ਡਾਇਰੈਕਟਰ ਅਨੁਜ ਗੁਪਤਾ ਨੇ ਵਿਦਿਆਰਥੀਆਂ ਨੂੰ ਏਡਸ ਦੀ ਬਿਮਾਰੀ ਫੈਲਣ, ਕਾਰਨਾਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਏਡਸ ਇਕ ਲਾ-ਇਲਾਜ਼ ਬੀਮਾਰੀ ਹੈ, ਜਿਸਦੇ ਪ੍ਰਤੀ ਜਾਗਰੂਕਤਾ ਹੀ ਇਸਦਾ ਸਹੀ ਬਚਾਵ ਹੈ। ਉਹਨਾਂ ਦੱਸਿਆ ਕਿ ਇਹ ਰੋਗ ਇਕ ਸਰਿੰਜ ਨਾਲ ਕਈ ਵਿਅਕਤੀਆ ਨੂੰ ਟੀਕੇ ਲਗਾਉਣ ਅਤੇ ਅਸੁਰੱਖਿਅਤ ਸੰਭੋਗ ਨਾਲ ਫੈਲਦਾ ਹੈ। ਉਹਨਾਂ ਕਿਹਾ ਕਿ ਮਨੁੱਖੀ ਸ਼ਰੀਰ ਵਿਚ ਐਚ.ਆਈ.ਵੀ. ਵਾਈਰਸ ਦੇ ਦਾਖਲ ਹੋਣ ਨਾਲ ਏਡਸ ਹੋ ਜਾਂਦੀ ਹੈ, ਜੋ ਸ਼ਰੀਰ ਵਿਚ ਬਿਮਾਰੀਆ ਤੋਂ ਲੜਨ ਦੀ ਸ਼ਕਤੀ ਨੂੰ ਖਤਮ ਕਰ ਦਿੰਦੀ ਹੈ। ਏਡਸ ਦਾ ਇਲਾਜ ਨਹੀਂ ਹੈ, ਬਲਕਿ ਪ੍ਰਹੇਜ ਅਤੇ ਜਾਗਰੂਕਤਾ ਨਾਲ ਹੀ ਇਸ ਤੋਂ ਬਚਿਆ ਜਾ ਸਕਦਾ ਹੈ। ਇਸ ਸਮਾਗਮ ਵਿਚ ਸਕੂਲ ਪਿ੍ਰੰਸੀਪਲ ਨਿਰਮਲ ਧਾਰੀ, ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।