ਗੁਰਦੁਆਰਾ ਚੰਦ ਪੁਰਾਣਾ ਵਿਖੇ 3 ਦਸੰਬਰ ਨੂੰ ਹੋਵੇਗਾ ਅੰਮਿ੍ਰਤ ਸੰਚਾਰ

ਬਾਘਾ ਪੁਰਾਣਾ, 1ਦਸੰਬਰ (ਜਸਵੰਤ ਸਿੰਘ ਗਿੱਲ)- ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਣ ਸਿੱਖੀ ਦਾ ਪ੍ਰਚਾਰਕ ਕੇਂਦਰ ਜਾਣਿਆ ਜਾਦਾ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨੱਛਤਰ ਸਿੰਘ ਜੀ ਚੰਦ ਪੁਰਾਣਾ ਮੋਗਾ ਵਿਖੇ ਹਰ ਮਹੀਨੇ ਦੀ ਤਰਾਂ ਪੂਰਨਮਾਸੀ ਦਾ ਦਿਹਾੜਾ ਬੜੀ ਸਰਧਾ ਅਤੇ ਸਤਿਕਾਰ ਨਾਲ ਇਸ ਵਾਰ 3 ਦਸੰਬਰ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਤਿਕਾਰਯੋਗ ਪੰਜ ਪਿਆਰਿਆ ਵੱਲੋ ਖੰਡੇ ਬਾਂਟੇ ਦਾ ਅੰਮਿ੍ਰਤ ਸੰਚਾਰ ਕਰਵਾਇਆ ਜਾਵੇਗਾ। ਉਨਾਂ ਅੰਮਿ੍ਰਤ ਅਬਿਲਾਸੀਆ ਨੂੰ ਬੇਨਤੀ ਕੀਤੀ ਕਿ ਆਉ ਅੰਮਿ੍ਰਤ ਛੱਕ ਕੇ ਗੁਰੂ ਵਾਲੇ ਬਣੀਏ ਤੇ ਗੁਰੂ ਦੇ ਪੁੱਤਰ ਧੀਆਂ ਦਾ ਮਾਣ ਹਾਸਲ ਕਰੀਏ ਬਾਬਾ ਜੀ ਨੇ ਕਿਹਾ ਕਿ 20 ਕਿਲੋਮੀਟਰ ਤੋਂ ਦੂਰ ਆਉਣ ਵਾਲੇ ਪ੍ਰਾਣੀਆਂ ਨੂੰ ਕਿਰਾਇਆ ਵੀ ਦਿੱਤਾ ਜਾਵੇਗਾ ਅਤੇ ਬਿਸਤਰ ਵੀ ਵੰਡੇ ਜਾਣਗੇ ਤੇ ਸਵੇਰੇ 6 ਵਜੇ ਤੋਂ ਭਾਰੀ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਭਾਈ ਇਕਬਾਲ ਸਿੰਘ ਨੱਥੂਵਾਲਾ, ਭਾਈ ਜਸਪਾਲ ਸਿੰਘ ਲੱਲੇਵਾਲੇ, ਭਾਈ ਸਿਮਰਨ ਸਿੰਘ ਅਤੇ ਹਜੂਰੀ ਰਾਗੀ ਭਾਈ ਇਕਬਾਲ ਸਿੰਘ ਲੰਗੇਆਣਾ ਵਾਲਿਆ ਦਾ ਜੱਥਾ ਸਮੂਹ ਸੰਗਤਾਂ ਨੂੰ ਰੱਬੀ ਬਾਣੀ ਦੇ ਕੀਰਤਣ ਦੁਆਰਾ ਨਿਹਾਲ ਕਰੇਗਾ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਮੇ ਸਿਰ ਆਉਣ ਤੇ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕਰੋ।


