54 ਵੀਆਂ ਸੀਨੀਅਰ ਪੰਜਾਬ ਸਟੇਟ ਜਿਮਨਾਸਟਿਕ ਚੈਂਪੀਅਨਸ਼ਿਪ ’ਚ ਸੁਖਾਨੰਦ ਕਾਲਜ ਦੀਆਂ ਖਿਡਾਰਨਾਂ ਰਹੀਆਂ ਮੋਹਰੀ

ਸੁਖਾਨੰਦ ,2 ਦਸੰਬਰ (ਜਸ਼ਨ)-ਸੰਤ ਬਾਬਾ ਹਜ਼ੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੀ ਜਿਮਨਾਸਟਿਕ ਟੀਮ ਨੇ 54 ਵੀਂ ਸੀਨੀਅਰ ਪੰਜਾਬ ਸਟੇਟ ਜਿਮਨਾਸਟਿਕ ਚੈਂਪੀਅਨਸ਼ਿਪ ਜੋ ਕਿ ਜਲੰਧਰ ਵਿਖੇ ਕਰਵਾਈ ਗਈ ਵਿੱਚ ਡਾ.ਸੁਖਜੀਤ ਢਿੱਲੋਂ ਮੁਖੀ ਖੇਡ ਵਿਭਾਗ ਦੀ ਅਗਵਾਈ ਹੇਠ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਲ ਕੀਤਾ। ਰੂਬੀ ਯਾਦਵ ਬੀ.ਏ. ਭਾਗ ਪਹਿਲਾ ਨੇ ਵਿਅਕਤੀਗਤ ਤੌਰ ਤੇ ਇੱਕ ਸਿਲਵਰ ਮੈਡਲ ਅਤੇ ਦੋ ਬਰੌਨਜ਼ ਮੈਡਲ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਵਰਨਣਯੋਗ ਹੈ ਕਿ ਇਸ ਚੈਂਪਅਨਸ਼ਿਪ ਵਿੱਚ ਸੱਤ ਟੀਮਾਂ ਨੇ ਭਾਗ ਲਿਆ ਸੀ, ਜਿਸ ਵਿੱਚ ਬਠਿੰਡਾ ਜਿਲ੍ਹਾ ਦੀ ਟੀਮ ਮੋਹਰੀ ਰਹੀ ਅਤੇ ਇਸ ਟੀਮ ਵਿੱਚ ਸਾਡੇ ਕਾਲਜ ਦੀਆਂ ਚਾਰ ਖਿਡਾਰਨਾਂ ਕੁਲਵਿੰਦਰ ਮਨੀ, ਪੂਜਾ, ਵਿਨੇਸ਼ ਅਤੇ ਰੂਬੀ ਯਾਦਵ ਨੇ ਭਾਗ ਲਿਆ।ਰੂਬੀ ਯਾਦਵ ਨੂੰ ਓਵਰਆਲ ਬੈਸਟ ਥਰਡ ਜਿਮਨਾਸਟਰ ਚੁਣਿਆ ਗਿਆ।ਇਸ ਬੁਲੰਦ ਪ੍ਰਾਪਤੀ ਲਈ ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਅਤੇ ਪਿ੍ਰਸੀਪਲ ਡਾ.ਸੁਖਵਿੰਦਰ ਕੌਰ ਨੇ ਖਿਡਾਰਨਾਂ, ਉਨ੍ਹਾਂ ਦੇ ਮਾਤਾ-ਪਿਤਾ ਤੇ ਖੇਡ ਵਿਭਾਗ ਦੇ ਮੁਖੀ ਡਾ.ਸੁਖਜੀਤ ਢਿੱਲੋਂ ਅਤੇ ਸਹਾਇਕ ਪ੍ਰੋਫ਼ੈਸਰ ਕਿਰਨਜੀਤ ਕੌਰ ਅਤੇ ਕੋਚ ਮੱਖਣ ਲਾਲ ਗਰਗ ਅਤੇ ਕਮਲਦੀਪ ਸਿੰਘ ਨੂੰ ਤਹਿ ਦਿਲੋਂ ਮੁਬਾਰਕਾਂ ਦਿੱਤੀਆਂ ਅਤੇ ਵਿਸ਼ੇਸ ਕਰਕੇ ਰੂਬੀ ਯਾਦਵ ਨੂੰ ਹੋਰ ਪ੍ਰਾਪਤੀਆਂ ਲਈ ਹੱਲਾਸ਼ੇਰੀ ਦਿੱਤੀ।


