ਸ਼ੋ੍ਰਮਣੀ ਅਕਾਲੀ ਦਲ ਨੇ 15 ਵਿਚੋਂ 13 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਬਾਘਾਪੁਰਾਣਾ, 4 ਦਸੰਬਰ (ਜਸ਼ਨ): ਨਗਰ ਕੌਂਸਲ ਦੀਆਂ ਚੋਣਾਂ ਲਈ ਸ਼ੋ੍ਰਮਣੀ ਅਕਾਲੀ ਦਲ  ਨੇ  15 ਵਿੱਚੋਂ 13 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਮੋਗਾ ਜਿਲ਼ਾ ਦੇ ਸ਼ਹਿਰੀ ਪ੍ਰਧਾਨ ਬਾਲਕਿ੍ਰਸ਼ਨ ਬਾਲੀ ਦੀ ਹਾਜ਼ਰੀ ਵਿਚ ਹੋਈ ਅਕਾਲੀ-ਭਾਜਪਾ ਵਰਕਰਾਂ ਦੀ ਇਕੱਤਰਤਾ ਸਾਹਮਣੇ ਅਕਾਲੀ ਦਲ ਬਾਦਲ ਦੇ ਜਿਲ਼ਾ ਪ੍ਰਧਾਨ ਤੇ ਹਲਕਾ ਇੰਚਾਰਜ ਜੱਥੇਦਾਰ ਤੀਰਥ ਸਿੰਘ ਮਾਹਲਾ ਨੇ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ। ਜੱਥੇਦਾਰ ਤੀਰਥ ਸਿੰਘ ਮਾਹਲਾ ਨੇ ਵਰਕਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਆਪਣੀ ਹਾਰ ਨੂੰ ਕਬੂਲਦਿਆਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ, ਪਰ ਇਸ ਵਾਰ ਅਕਾਲੀ ਦਲ, ਕਾਂਗਰਸੀਆਂ ਨੂੰ ਪੂਰੀ ਟੱਕਰ ਦੇ 15 ਦੇ 15 ਉਮੀਦਵਾਰਾਂ ਜਿਤਾਵੇਗਾ। ਅਕਾਲੀ ਦਲ ਦੀ ਸੂਚੀ ਮੁਤਾਬਕ ਵਾਰਡ ਨੰਬਰ 1 ਤੋਂ ਹਰਬੰਸ ਕੌਰ, 4 ਤੋਂ ਗੁਰਮੀਤ ਕੌਰ, 5 ਤੋਂ ਰਾਣੀ ਕੌਰ, 6 ਤੋਂ ਬਾਲਕਿ੍ਰਸ਼ਨ ਬਾਲੀ, 7 ਤੋਂ ਕਮਲਜੀਤ ਕੌਰ, 8 ਤੋਂ ਬਿਰਜ ਲਾਲ ਮੋਰੀਆ, 9 ਤੋਂ ਪਰਮਜੀਤ ਕੌਰ, 10 ਤੋਂ ਸਤਨਾਮ ਸਿੰਘ ਸੱਤੂ, 11 ਤੋਂ ਕਮਲਜੀਤ ਕੌਰ, 12 ਤੋਂ ਪਵਨ ਢੰਡ, 13 ਤੋਂ ਬਲਵਿੰਦਰ ਸਿੰਘ, 14 ਤੋਂ ਕਿਰਨਦੀਪ ਕੌਰ, 15 ਤੋਂ ਪਿਰਥੀ ਸਿੰਘ ਹਨ। ਇਸ ਮੌਕੇ ਜਗਤਾਰ ਸਿੰਘ ਰਾਜੇਆਣਾ ਵੀ ਹਾਜ਼ਰ ਸਨ।