ਗੋਂਦਾਰਾ ਬੱਸ ਸਟੈਡ ਤੇ ਵਾਪਰੇ ਸੜਕ ਹਾਦਸੇ ‘ਚ ਵਿਅਕਤੀ ਦੀ ਮੌਤ

ਬਰਗਾੜੀ 4 ਦਸੰਬਰ (ਸਤਨਾਮ ਬੁਰਜ ਹਰੀਕਾ, ਮਨਪ੍ਰੀਤ ਸਿੰਘ ਬਰਗਾੜੀ) ਕਸਬਾ ਬਰਗਾੜੀ ਅਧੀਨ ਆਉਂਦੇ ਪਿੰਡ ਗੋਂਦਾਰਾ ਵਿਖੇ ਅੱਜ ਸਵੇਰੇੇ  ਵਾਪਰੇ ਇਕ ਸੜਕ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾ-ਮੁਕਤ ਬਿਜਲੀ ਕਰਮਚਾਰੀ ਗੁਰਜੰਟ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਗੋਂਦਾਰਾ ਜੋ ਅੱਜ ਸਵੇਰੇ ਕੋਟਕਪੂਰਾ ਜਾਣ ਲਈ ਬੱਸ ਅੱਡੇ ਤੇ ਪਹੁੰਚਿਆਂ ਤਾਂ ਸੜਕ ਪਾਰ ਕਰਨ ਸਮੇਂ ਕੋਟਕਪੂਰੇ ਵਾਲੇ ਪਾਸੇ ਤੋਂ ਆ ਰਹੀ ਕਾਰ ਨਾਲ ਟਕਰਾ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੀ ਸੂਚਨਾ ਮਿਲਦੇ ਸਾਰ ਹੀ ਹਾਈਵੇ ਪੈਟਰੋਲ ਪਾਰਟੀ ਏ. ਐਸ. ਆਈ ਗੁਰਮੀਤ ਸਿੰਘ, ਹੌਲਦਾਰ ਬਲਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਮੌਕੇ ਤੇ ਪਹੁੰਚੇੇ ਅਤੇ ਥਾਣਾ ਬਾਜਾਖਾਨਾ ਦੇ ਪੁਲਿਸ ਅਧਿਕਾਰੀਆਂ ਨੇ ਵੀ ਘਟਨਾ ਸਥਾਨ ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ ਅਤੇ ਮਾਮਲਾ ਦਰਜ ਲਿਆ ਸੀ ਪ੍ਰੰਤੂ ਬਾਦ ਵਿੱਚ ਮਿ੍ਰਤਕ ਦੇ ਰਿਸ਼ਤੇਦਾਰ ਦਰਸ਼ਨ ਸਿੰਘ ਝੋਟੀਵਾਲਾ ਵਾਸੀ ਬਰਗਾੜੀ ਦੇ ਦੱਸਣ ਅਨੁਸਰ ਦੋਹਾ ਧਿਰਾਂ ਵਿੱਚ ਸਹਿਮਤੀ ਹੋਣ ਤੇ ਮਾਮਲਾ ਨਿਪਟਾ ਲਿਆ ਗਿਆ।