ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਲਾਨਾ ਟੀਚਿਆਂ ਦੀ ਪ੍ਰਾਪਤੀ ਲਈ ਹਰ ਸੰਭਵ ਯਤਨ ਜ਼ਰੂਰੀ ਡੀ.ਈ.ਓ ਮੋਗਾ

ਮੋਗਾ,5 ਦਸੰਬਰ (ਜਸ਼ਨ)-ਪੰਜਾਬ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਿੱਖਿਆ ਵਿੱਚ ਸੁਧਾਰ ਲਈ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕਿ੍ਰਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ, ਡਾਇਟ ਪਿੰ੍ਰਸੀਪਲ ਸੁਖਚੈਨ ਸਿੰਘ ਹੀਰਾ, ਜ਼ਿਲ੍ਹਾ ਕੋਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਵੱਲੋਂ ਯੋਗ ਅਗਵਾਈ ਸਦਕਾ ਸਮੂਹ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੋਗਾ ਵੱਲੋਂ ਅਧਿਆਪਕਾਂ ਨੂੰ ਸਹਿਯੋਗ ਦੇ ਕੇ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਦੇ ਵਿੱਚ ਸਿੱਖਿਆ ਸੁਧਾਰ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਡਾਇਟ ਮੋਗਾ ਵਿਖੇ ਸਮੂਹ ਟੀਮ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਹੋਈ ਜਿਸ ਵਿੱਚ ਮਹੀਨਾ ਦਸੰਬਰ ਦੇ ਏਜੰਡੇ ਨੂੰ ਵਿਚਾਰਦਿਆਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਸਲਾਨਾ ਟੀਚਿਆਂ, ਪ੍ਰੀ ਪ੍ਰਾਇਮਰੀ ਗਤੀਵਿਧੀਆਂ, ਰੈਡੰੰਮ ਟੈਸਟਿੰਗ ਰਿਪੋਰਟ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਪ ਜ਼ਿਲ੍ਹਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ ਵੱਲੋਂ ਮੀਟਿੰਗ ਵਿੱਚ ਵਿਚਾਰ ਦਿੰਦਿਆ ਕਿਹਾ ਕਿ ਹਰ ਸੰਭਵ ਯਤਨ ਕਰਕੇ ਸਲਾਨਾ ਟੀਚਿਆ ਨੂੰ ਪ੍ਰਾਪਤ ਕਰਨਾ ਜ਼ਰੂਰੀ ਹੈ। ਉਹਨਾਂ ਨੇ ਦੱਸਿਆ ਕਿ ਸਟੇਟ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਬੀ.ਪੀ.ਈ.ਓ. ਦਫਤਰ ਅਤੇ ਸੀ.ਐੱਚ.ਟੀਜ਼. ਦੇ ਸਹਿਯੋਗ ਨਾਲ ਏਜੰਡੇ ਦੀ ਹਾਰਡ ਕਾਪੀ ਨੂੰ ਹਰੇਕ ਸਕੂਲ ਵਿੱਚ ਪਹੁੰਚਾ ਕੇ ਇਸ ਅਨੁਸਾਰ ਗਤੀਵਿਧੀਆਂ ਕਰਵਾਉਣਾ ਜ਼ਰੂਰੀ ਬਣਾਇਆ ਜਾਵੇ। ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ ਸਮੂਹ ਟੀਮ ਮੈਂਬਰਜ਼ ਨੂੰ ਸਕੂਲ ਵਿਜ਼ਿਟ ਦੌਰਾਨ ਸਾਕਾਰਤਮਕ ਰਵੱਈਆ ਅਪਣਾ ਕੇ ਅਧਿਆਪਕਾਂ ਨੂੰ ਸੁਚੱਜੀ ਅਗਵਾਈ ਦੇਣ ਲਈ ਕਿਹਾ ਗਿਆ। ਉਹਨਾਂ ਵੱਲੋਂ ਸਕੂਲਾਂ ਵਿੱਚ ਹੋ ਰਹੀ ਪ੍ਰਗਤੀ ਤੇ ਉਤਸ਼ਾਹ ਪ੍ਰਗਟਾਉਂਦਿਆਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨੂੰ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਣ ਲਈ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਕੋਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਵੱਲੋਂ ਏਜੰਡੇ ਅਨੁਸਾਰ ਸਾਰੇ ਸਕੂਲਾਂ ਵਿੱਚ ਸਲਾਨਾ ਟੀਚਿਆਂ ਦੇ ਚਾਰਟ ਲਗਾ ਕੇ ਨਿਰਧਾਰਿਤ ਟੀਚਿਆਂ\ ਸਿਲੇਬਸ ਦੀ ਪੂਰਤੀ ਲਈ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ। ਸਕੂਲਾਂ ਵਿੱਚ ਹੋਈ ਟੈਸਟਿੰਗ ਦੇ ਰਿਕਾਰਡ ਨੂੰ ਹਰ ਤਰਾਂ੍ਹ ਨਾਲ ਪੂਰਾ ਕਰਨ ਸਬੰਧੀ ਜਾਣਕਾਰੀ ਦਿੱਤੀ। ਸਟੇਟ ਤੋਂ ਪ੍ਰਾਪਤ ਟਰੇਨਿੰਗ ਅਨੁਸਾਰ ਕੁਲਦੀਪ ਸਿੰਘ ਅਤੇ ਅਮਿਤ ਕੁਮਾਰ ਵੱਲੋਂ ਪ੍ਰੀ ਪ੍ਰਾਇਮਰੀ ਦੇ ਵਿਸ਼ੇ ਸਬੰਧੀ ਜਾਣਕਾਰੀ ਦੇ ਕੇ ਕੁਝ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਸਮੇਂ ਬੀ.ਐੱਮ.ਟੀ. ਰੁਬਿੰਦਰ ਕੌਰ, ਸਤੀਸ਼ ਕੁਮਾਰ, ਸਵਰਨਜੀਤ ਸਿੰਘ, ਬਿਬੇਕਾਨੰਦ, ਸੀ.ਐੱਮ.ਟੀਜ਼ ਰਜਨੀ ਕੱਕੜ, ਮਨਜੀਤ ਸਿੰਘ, ਗੁਰਤੇਜ ਸਿੰਘ, ਹਰਵਿੰਦਰ ਸਿੰਘ, ਦੇਸ਼ਵੀਰ ਸਿੰਘ, ਜਸਵਿੰਦਰ ਸਿੰਘ, ਗੁਰਦੀਪ ਸਿੰਘ, ਅਤੁੱਲ ਮੱਕੜ, ਅਮਰਜੀਤ ਸਿੰਘ, ਗੁਰਪਾਲ ਸਿੰਘ ਆਦਿ ਨੇ ਪੂਰੀ ਤਨਦੇਹੀ ਨਾਲ ਮੀਟਿੰਗ ਵਿੱਚ ਭਾਗ ਲੈਂਦਿਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਹਾਸਿਲ ਕੀਤੀ।


