ਕੈਂਪ ਨੂੰ ਕਾਮਯਾਬ ਕਰਨ ਵਾਲੀਆਂ ਸਖਸ਼ੀਅਤਾਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ

ਮੋਗਾ, 6 ਦਸੰਬਰ (ਜਸ਼ਨ)-ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਗੱਜਣਵਾਲਾ ਦੀ ਇੱਕ ਅਤਿ ਜਰੂਰੀ ਮੀਟਿੰਗ ਕਲੱਬ ਪ੍ਧਾਨ ਨਵਦੀਪ ਸਿੰਘ ਗੱਜਣਵਾਲਾ ਦੀ ਪ੍ਧਾਨਗੀ ਹੇਠ ਹੋਈ, ਜਿਸ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਪਿੰਡ ਵਿੱਚ ਲਗਵਾਏ ਗਏ ਅੱਖਾਂ ਦੇ ਮੁਫਤ ਕੈਂਪ ਦੀ ਸਫਲਤਾ ਪੂਰਵਕ ਸੰਪੰਨ ਹੋਣ ਤੇ ਖੁਸ਼ੀ ਦਾ ਪ੍ਗਟਾਵਾ ਕਰਦਿਆਂ ਕਲੱਬ ਪ੍ਧਾਨ ਨੇ ਕੈਂਪ ਨੂੰ ਸਫਲ ਬਨਾਉਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਸਮੂਹ ਅਹੁਦੇਦਾਰਾਂ, ਸੰਤ ਬਾਬਾ ਤਾਰਾ ਸਿੰਘ ਜੀ ਸਤਿਕਾਰ ਕਮੇਟੀ ਗੱਜਣਵਾਲਾ ਦੇ ਸਮੂਹ ਮੈਂਬਰਾਂ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਗੱਜਣਵਾਲਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ 520 ਦੇ ਕਰੀਬ ਮਰੀਜ ਆਏ, ਜਿਨਾਂ ਨੂੰ ਮੁਫਤ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ। ਉਹਨਾਂ ਦੱਸਿਆ ਕਿ 60 ਮਰੀਜ਼ ਅਪਰੇਸ਼ਨ ਲਈ ਚੁਣੇ ਗਏ, ਜਿਨਾਂ ਦੇ ਅਪਰੇਸ਼ਨ ਬਰਾੜ ਆਈ ਹਸਪਤਾਲ ਕੋਟਕਪੂਰਾ ਵਿਖੇ ਕੀਤੇ ਗਏ ਤੇ ਉਹਨਾਂ ਨੂੰ ਟਰੱਸਟ ਦੀਆਂ ਬੱਸਾਂ ਰਾਹੀਂ ਕੋਟਕਪੂਰਾ ਲਿਜਾਇਆ ਗਿਆ ਤੇ ਵਾਪਿਸ ਲਿਆਂਦਾ ਗਿਆ । ਉਹਨਾਂ ਦੱਸਿਆ ਕਿ ਸਾਰੇ ਮਰੀਜ ਠੀਕ ਠਾਕ ਹਨ ਤੇ ਉਹ ਦੁਨੀਆ ਦੇਖਣ ਦੇ ਯੋਗ ਹੋ ਗਏ ਹਨ । ਉਹਨਾਂ ਸਰਬੱਤ ਦਾ ਭਲਾ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਜੀ ਦਾ ਉਚੇਚਾ ਧੰਨਵਾਦ ਕਰਦਿਆਂ ਉਨਾਂ ਦੀ ਲੰਬੀ ਅਤੇ ਸਿਹਤਮੰਦ ਜਿੰਦਗੀ ਦੀ ਅਰਦਾਸ ਕੀਤੀ ਗਈ । ਇਸ ਮੌਕੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ, ਸਕੱਤਰ ਦਵਿੰਦਰਜੀਤ ਸਿੰਘ ਗਿੱਲ। ਕੈਸ਼ੀਅਰ ਮਹਿੰਦਰ ਪਾਲ ਲੂੰਬਾ, ਚੇਅਰਮੈਨ ਗੁਰਬਚਨ ਸਿੰਘ ਗਗੜਾ, ਹਰਭਿੰਦਰ ਜਾਨੀਆਂ, ਜਗਤਾਰ ਜਾਨੀਆਂ, ਪ੍ਧਾਨ ਗੁਰਤੇਜ ਸਿੰਘ ਢਿੱਲੋਂ, ਪ੍ਧਾਨ ਨਵਦੀਪ ਬਰਾੜ, ਚਮਨਪ੍ੀਤ ਬਰਾੜ, ਗੁਰਪ੍ੀਤ ਲੇਲਣਾ, ਅਮਨਪ੍ੀਤ ਢਿੱਲੋਂ, ਜਬਰਜੰਗ ਸਿੰਘ ਬਰਾੜ, ਨਿਰਮਲ ਸਿੰਘ ਪੰਚ, ਰਮਨਪ੍ੀਤ ਸਿੰਘ ਬਰਾੜ ਦੱਦਾਹੂਰ, ਜਸਕਰਨ ਬਰਾੜ, ਸਤਵਿੰਦਰ ਸਿੰਘ ਆਦਿ ਹਾਜ਼ਰ ਸਨ


