ਨਗਰ ਕੌਂਸਲ ਬਾਘਾ ਪੁਰਾਣਾ ਦੀਆਂ ਚੋਣਾਂ ਦੀ ਪਰਿਕਿਰਿਆ ਦੌਰਾਨ ਭਾਰੀ ਮਾਰਕੁੱਟ ,ਪੱਗਾਂ ਲੱਥੀਆਂ

ਬਾਘਾ ਪੁਰਾਣਾ, 6 ਦਸੰਬਰ (ਜਸ਼ਨ /ਜਸਵੰਤ ਸਿੰਘ ਗਿੱਲ) ਨਗਰ ਕੌਂਸਲ ਬਾਘਾ ਪੁਰਾਣਾ ਦੀਆਂ ਚੋਣਾਂ ਦੀ ਪਰਿਕਿਰਿਆ ਦੌਰਾਨ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਕਾਂਗਰਸ ਪਾਰਟੀ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਉਨਾਂ ਦੇ ਬੇਟੇ ਕਮਲਜੀਤ ਸਿੰਘ ਬਰਾੜ, ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ, ਬੀਬੀ ਅਮਰਜੀਤ ਕੌਰ ਬਰਾੜ ਅਤੇ ਸੀਨੀਅਰ ਕਾਂਗਰਸੀ ਆਗੂਆਂ ਦੀ ਅਗਵਾਈ ਵਿਚ ਵਾਰਡ ਨੰਬਰ 1 ਤੋਂ ਬਲਵੀਰ ਕੌਰ ਪਤਨੀ ਚਮਕੌਰ ਸਿੰਘ, ਨੰਬਰ 2 ਤੋਂ ਨਰ ਸਿੰਘ ਬਰਾੜ ਪੁੱਤਰ ਹਰਨਾਮ ਸਿੰਘ, ਨੰਬਰ 3 ਤੋਂ ਪਰਮਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ, ਨੰਬਰ 4 ਮਨਦੀਪ ਕੌਰ ਪਤਨੀ ਜੰਗੀਰ ਸਿੰਘ, ਨੰਬਰ 5 ਗੁਰਮੀਤ ਕੌਰ ਪਤਨੀ ਗੁਰਮੁਖ ਸਿੰਘ ਅਤੇ ਪਰਮਜੀਤ ਕੌਰ ਪਤਨੀ ਸੁਖਪਾਲ ਸਿੰਘ, ਨੰਬਰ 6 ਜਗਸੀਰ ਚੰਦ ਪੁੱਤਰ ਨੌਹਰ ਚੰਦ, ਨੰਬਰ 7 ਕੁਲਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਅਤੇ ਛਿੰਦਰ ਕੌਰ ਪਤਨੀ ਮੰਦਰ ਸਿੰਘ, ਨੰਬਰ 8 ਚਿਮਨ ਲਾਲ ਪੱੁਤਰ ਮੰਗਲ ਰਾਮ, ਨੰਬਰ 9 ਅਣੂ ਮਿੱਤਲ ਪਤਨੀ ਭੁਪਿੰਦਰ ਮਿੱਤਲ, ਨੰਬਰ 10 ਸੁਰੇਸ਼ ਕੁਮਾਰ ਪੁੱਤਰ ਭੂਸ਼ਨ ਲਾਲ, ਨੰਬਰ 11 ਸਰਬਜੀਤ ਕੌਰ ਸ਼ਾਹੀ ਪਤਨੀ ਸਵਰਗੀ ਰਾਕੇਸ਼ ਕੁਮਾਰ ਗੋਗੀ ਸ਼ਾਹੀ ਬਲਾਕ ਪ੍ਰਧਾਨ 11 ਤੋਂ ਕਮਲਜੀਤ ਕੌਰ ਪਤਨੀ ਜਗਸੀਰ ਸਿੰਘ,ਨੰਬਰ 12 ਅਜੇ ਕੁਮਾਰ ਪੁੱਤਰ ਹੰਸ ਰਾਜ, ਨੰਬਰ 13 ਜਗਸੀਰ ਸਿੰਘ ਪੁੱਤਰ ਗੁਰਦੇਵ ਸਿੰਘ, ਨੰਬਰ 14 ਸ਼ਕੰੁਤਲਾ ਦੇਵੀ ਪਤਨੀ ਓਮ ਪ੍ਰਕਾਸ਼, ਰਮਨਦੀਪ ਕੌਰ ਪਤਨੀ ਜਸਵਿੰਦਰ ਸਿੰਘ, ਨੰਬਰ 15 ਰਿੰਕੂ ਅਤੇ ਸੇਵਕ ਦਾਸ ਪੁੱਤਰ ਦਰਸ਼ਨ ਦਾਸ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।
ਐੱਸ.ਡੀ.ਐੱਮ ਦਫ਼ਤਰ ਬਾਘਾਪੁਰਾਣਾ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਬੰਧਨ ਅਤੇ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਆਪੋ ਆਪਣੇ ਉਮੀਦਵਾਰਾਂ ਅਤੇ ਸਾਥੀਆਂ ਸਮੇਤ ਪਹੰੁਚੇ ਹੋਏ ਸਨ। ਪੁਲਿਸ ਵੱਲੋਂ ਸੁਰੱਖਿਆ ਦਸਤੇ ਤਾਇਨਾਤ ਕਰਨ ਦੇ ਬਾਵਜੂਦ ਨਾਮਜ਼ਦਗੀ ਪੱਤਰ ਭਰਨ ਵੇਲੇ ਦੋਹਾਂ ਪਾਰਟੀਆਂ ਦੇ ਵਰਕਰਾਂ ਵਿਚ ਪਹਿਲਾਂ ਤੂੰ ਤੂੰ ਮੈਂ ਮੈਂ ਹੋਈ ਤੇ ਫਿਰ ਭਾਰੀ ਮਾਰਕੁੱਟ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕਾਫ਼ੀ ਸਮਾਂ ਸ਼ਰੇਆਮ ਕੁੱਟਮਾਰ ਹੁੰਦੀ ਰਹੀ, ਅਕਾਲੀ ਆਗੂਆਂ ਨੇ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ, ਕਈਆਂ ਦੀਆਂ ਪੱਗਾਂ ਲੱਥੀਆਂ ਅਤੇ ਕਈ ਫੱਟੜ ਵੀ ਹੋਏ ਪਰ ਸਿਤਮਜ਼ਰੀਫ਼ੀ ਇਹ ਰਹੀ ਪੁਲਿਸ ਮੂਕ ਦਰਸ਼ਕ ਬਣੀ ਰਹੀ । ਇਸ ਹੱਲੇਗੁੱਲੇ ਵਿਚ ਸਾਬਕਾ ਚੇਅਰਮੈਨ ਜਥੇਦਾਰ ਹਰਮੇਲ ਸਿੰਘ ਮੌੜ ਦੀ ਮਾਰ ਕੁੱਟ ਦੌਰਾਨ ਉਸ ਦੀ ਪੱਗ ਲੱਥ ਗਈ। ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪਵਨ ਢੰਡ ਦੀ ਮਾਰ ਕੁੱਟ ਦੌਰਾਨ ਉਸ ਦੇ ਸਿਰ ਵਿਚੋਂ ਖੂਨ ਵਗਣ ਲੱਗਾ ਅਤੇ ਉਸ ਦੀ ਬਾਂਹ ਟੱੁਟ ਗਈ। ਇਸ ਤੋਂ ਇਲਾਵਾ ਸਰਪੰਚ ਜਰਨੈਲ ਸਿੰਘ ਲੰਙੇਆਣਾ ਦੇ ਗੁੱਝੀਆਂ ਸੱਟਾਂ ਵੱਜੀਆਂ। ਅਕਾਲੀ ਆਗੂ ਰਾਜਵੰਤ ਸਿੰਘ ਮਾਹਲਾ ਨੇ ਦੱਸਿਆ ਕਿ ਉਹਨਾਂ ਦੇ ਉਮੀਦਵਾਰਾਂ ਦੀਆਂ ਫਾਈਲਾਂ ਖੋਹ ਖੋਹ ਕੇ ਪਾੜ ਦਿੱਤੀਆਂ ਗਈਆਂ । ਉਹਨਾਂ ਦੋਸ਼ ਲਾਇਆ ਕਿ ਇਹ ਸਭ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਨਾਲ ਹੋਇਆ ਹੈ ਕਿਉਂਕਿ ਜਦੋਂ ਅਕਾਲੀ ਆਗੂਆਂ ਨੂੰ ਲੱਤਾਂ ਅਤੇ ਮੁੱਕੀਆਂ ਨਾਲ ਕੁਟਿਆ ਜਾ ਰਿਹਾ ਸੀ ਉਸ ਵੇਲੇ ਪੁਲਿਸ ਤਮਾਸ਼ਾ ਦੇਖਦੀ ਰਹੀ। ਉਹਨਾਂ ਚੋਣ ਕਮਿਸ਼ਨਰ ਤੋਂ ਚੋਣ ਪਰਿਕਿਰਿਆ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਜਥੇਦਾਰ ਤੀਰਥ ਸਿੰਘ ਮਾਹਲਾ , ਚੇਅਰਮੈਨ ਜਗਤਾਰ ਸਿੰਘ ਰਾਜੇਆਣਾ, ਅਮਰਜੀਤ ਸਿੰਘ ਮਾਣੂੰਕੇ ਜ਼ਿਲਾ ਸ਼ਹਿਰੀ ਪ੍ਰਧਾਨ ਬਾਲ ਕਿ੍ਰਸ਼ਨ ਬਾਲੀ, ਜਸਪ੍ਰੀਤ ਸਿੰਘ ਜੱਸ ਮਾਹਲਾ, ਚੇਅਰਮੈਨ ਹਰਮੇਲ ਸਿੰਘ ਮੌੜ, ਸਰਕਲ ਪ੍ਰਧਾਨ ਬਲਤੇਜ ਸਿੰਘ ਲੰਗੇਆਣਾ ਆਦਿ ਐਸ.ਡੀ.ਐਮ ਦਫ਼ਤਰ ਪੱੁਜੇ ਅਤੇ ਅਕਾਲੀਆਂ ਨਾਲ ਹੋਈ ਧੱਕੇਸ਼ਾਹੀ ਬਾਰੇ ਚੋਣ ਅਬਜ਼ਰਵਰ ਤੇਜਿੰਦਰਪਾਲ ਸਿੰਘ ਧਾਲੀਵਾਲ ਆਈ.ਏ.ਐੱਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂਆਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਮੁੱਢੋਂ ਹੀ ਨਕਾਰਦਿਆਂ ਹੋਇਆ ਕਿਹਾ ਕਿ ਅਸੀਂ ਅਕਾਲੀਆਂ ਨੂੰ ਨਾਮਜ਼ਦਗੀ ਪੱਤਰ ਭਰਨ ਦਾ ਪੂਰਾ ਮੌਕਾ ਦਿੱਤਾ ਪਰ ਉਹ ਲੋਕਾਂ ਵੱਲੋਂ ਨਕਾਰੇ ਹੋਣ ਕਰਕੇ ਚੋਣ ਲੜਨ ਦੀ ਹਿੰਮਤ ਹੀ ਨਹੀਂ ਕਰ ਸਕੇ ਅਤੇ ਬਿਨਾਂ ਵਜਹ ਹਾਏ ਤੌਬਾ ਮਚਾ ਰਹੇ ਹਨ।


