ਨੈਸ਼ਨਲ ਪੱਧਰ ਦੇ ਖਿਡਾਰੀਆਂ ਦਾ ਸਨਮਾਨ

ਮੋਗਾ, 7 ਦਸੰਬਰ (ਜਸ਼ਨ)  : ਸਫਾਈ ਕਰਮਚਾਰੀ ਯੂਨੀਅਨ ਅਤੇ ਮਿੳੂਂਸਪਲ ਇੰਪਲਾਈਜ਼ ਫੈਡਰੇਸ਼ਨ ਵੱਲੋਂ 7 ਵਾਰ ਨੈਸ਼ਨਲ ਪੱਧਰ ’ਤੇ ਖੇਡ ਵਿਚ ਹਿੱਸਾ ਲੈਣ ਵਾਲੀ ਖਿਡਾਰਣ ਸੁਖਮਨ ਸਿੱਧੂ ਅਤੇ 5 ਵਾਰ ਨੈਸ਼ਨਲ ਪੱਧਰ ਤੇ ਖੇਡ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਏਕਨੂਰ ਜੌਹਲ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ ਦਿੱਲੀ ਵਿਖੇ 1 ਤੋਂ 5 ਦਸੰਬਰ ਤੱਕ ਚੱਲੀ ਨੈਸ਼ਨਲ ਚੈਪੀਅਨਸ਼ਿਪ ਵਿਚ ਇਨਾਂ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਉਨਾਂ ਦੱਸਿਆ ਕਿ ਬਾਸਕਿਟਬਾਲ ਅਕੈਡਮੀ ਦੇ ਕੋਚ ਜਸਵੰਤ ਸਿੰਘ ਦੀ ਸਖਤ ਟਰੈਪ ਸਦਕਾ ਹੁਣ ਤੱਕ 26 ਖਿਡਾਰੀ ਨੈਸ਼ਨਲ ਪੱਧਰ ’ਤੇ ਖੇਡ ਚੁੱਕੇ ਹਨ। ਉਨਾਂ ਕਿਹਾ ਕਿ ਯੂਨੀਅਨ ਅਤੇ ਫੈਡਰੇਸ਼ਨ ਹਰ ਸਮੇਂ ਸਾਡੀ ਅਕੈਡਮੀ ਦਾ ਸਾਥ ਦਿੰਦੇ ਰਹਿੰਦੇ ਹਨ। ਉਨਾਂ ਇਸ ਮੌਕੇ ਯੂਨੀਅਨ ਦਾ ਧੰਨਵਾਦ ਵੀ ਕੀਤਾ ਅਤੇ ਉਨਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਪ੍ਰਧਾਨ ਸੁਭਾਸ਼ ਬੋਹਤ, ਚੇਅਰਮੈਨ ਕੁਲਵੰਤ ਰਾਏ ਬੋਹਤ, ਚੀਫ ਸਕੱਤਰ ਸੁਰੇਸ਼, ਜਨਰਲ ਸੈਕਟਰੀ ਵਿਸ਼ਵਨਾਥ, ਵਾਈਸ ਪ੍ਰਧਾਨ ਸੁਰੇਸ਼ ਸੰਗੇਲੀਆ, ਵਿੱਕੀ ਬੋਹਤ, ਸੰਦੀਪ ਸੰਗੇਲੀਆ, ਜਸਵੀਰ ਸਿੰਘ ਗਿੱਲ, ਗੁਰਦੀਪ ਸਿੰਘ, ਅਕੈਡਮੀ ਦੇ ਪ੍ਰਧਾਨ ਪਵਿੱਤਰ ਸਿੰਘ ਸੇਖੋਂ, ਹਰਜੀਤ ਜੌਹਲ, ਬਿਕਰਮਜੀਤ ਸਿੰਘ, ਵਿੱਪੀ, ਪ੍ਰਦੀਪ ਸ਼ਰਮਾ ਆਦਿ ਹਾਜਰ ਸਨ।