ਮਾਉਟ ਲਿਟਰਾ ਜੀ ਸਕੂਲ ਵਿਚ ਰਾਸ਼ਟਰੀ ਫਲੈਗ ਦਿਵਸ ਮਨਾਇਆ

ਮੋਗਾ, 7 ਦਸੰਬਰ (ਜਸ਼ਨ) -ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਚ ਅੱਜ ਰਾਸ਼ਟਰੀ ਫਲੈਗ ਦਿਵਸ ਸਕੂਲ ਡਾਇਰੈਕਟਰ ਅਨੁਜ ਗੁਪਤਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆ ਨੇ ਦੇਸ਼ ਦੇ ਸ਼ਹੀਦਾਂ ਦੀ ਯਾਦ ਵਿਚ ਇਕ ਸੈਨਾ ਕੈਂਪ ਦਾ ਆਯੋਜਨ ਕੀਤਾ ਅਤੇ ਸ਼ਹੀਦਾਂ ਦੇ ਬਲਿਦਾਨ ਨੂੰ ਯਾਦ ਕੀਤਾ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਸਕੂਲ ਵਿਚ ਆਯੋਜਿਤ ਸੈਨਾ ਸ਼ਿਵਰ ਵਿਚ ਵਿਦਿਆਰਥੀਆ ਨੇ ਸੈਨਾ ਦੇ ਅਧਿਕਾਰੀਆ ਤੋਂ ਸ਼ਸ਼ਤਰਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਦੇਸ਼ ਭਗਤੀ ਦੀ ਭਾਵਨਾ ਲਈ ਰੰਗੀਨ ਝੰਡੇ ਦੇ ਸਟੀਕਰ ਨਾਲ ਸਜੇ ਸਨ। ਵਿਦਿਆਰਥੀਆ ਨੇ ਦੇਸ਼ ਲਈ ਸ਼ਹੀਦ ਹੋਏ ਦੇਸ਼ ਭਗਤਾਂ ਨੂੰ ਯਾਦ ਕੀਤਾ ਅਤੇ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਕਿਹਾ ਕਿ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਲਈ ਯੋਗਦਾਨ  ਪਾਉਣਾ ਹਰ ਨਾਗਰਿਕ ਦਾ ਸਮਾਜਿਕ ਫਰਜ਼ ਹੈ। ਉਹਨਾਂ ਰਾਸ਼ਟਰੀ ਝੰਡਾ ਦਿਵਸ ਤੇ ਸੈਨਾ ਅਧਿਕਾਰੀਆ ਨੂੰ ਵਧਾਈ ਦਿੰਦੇ ਕਿਹਾ ਕਿ ਸਕੂਲ ਵੱਲੋਂ ਅਜਿਹੇ ਸਮਾਗਮਾਂ ਦਾ ਆਯੋਜਨ ਅੱਗੇ ਵੀ ਨਿਰੰਤਰ ਜਾਰੀ ਰਹੇਗਾ।