ਘਰ-ਘਰ ਤੱਕ ਸਵੱਛਤਾ ਅਭਿਆਨ ਦਾ ਸੰਦੇਸ਼ ਪਹੁੰਚਾਇਆ ਜਾਵੇਗਾ: ਸੂਬੇਦਾਰ ਮੇਜਰ ਗੁਰਮੀਤ ਸਿੰਘ

ਮੋਗਾ, 8 ਦਸੰਬਰ (ਜਸ਼ਨ): ਮੋਗਾ ਜਿਲੇ ਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਸਕੂਲ ਵਿੱਚ 5 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਦੇ ਕਮਾਡਿੰਗ ਅਫ਼ਸਰ ਕਰਨਲ ਐਮ.ਐਸ. ਚਾਹਲ ਦੇ ਨਿਰਦੇਸ਼ਾ ਅਨੁਸਾਰ ਪ੍ਰਧਾਨ ਮੰਤਰੀ ਦੀ ਸਵੱਛ ਭਾਰਤ ਮੁਹਿੰਮ  ਤਹਿਤ ਸਵੱਛਤਾ ਪੰਦਰਵਾੜਾ ਮਨਾਇਆ ਗਿਆ। ਇਸ ਮੌਕੇ ਤੇ ਸੂਬੇਦਾਰ ਮੇਜਰ ਗੁਰਮੀਤ ਸਿੰਘ (ਕੋਕਰੀ) ਅਤੇ ਨਾਇਕ ਐਸ.ਐਸ. ਪਾਟਿਲ ਨੇ ਸਕੂਲ ਵਿੱਚ ਪਹੁੰਚ ਕੇ ਬੱਚਿਆਂ ਨੂੰ ਸਫ਼ਾਈ ਅਭਿਆਨ ਵਿੱਚ ਆਪਣਾ ਯੋਗਦਾਨ ਦੇਣ ਲਈ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ। ਇਸ ਮੌਕੇ ਤੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸੂਬੇਦਾਰ ਮੇਜਰ ਗੁਰਮੀਤ ਸਿੰਘ ਨੇ ਕਿਹਾ ਕਿ ਸਫ਼ਾਈ ਰੱਖਣਾ ਸਾਡੀ ਚੰਗੀ ਸੇਹਤ ਲਈ ਲਾਹੇਵੰਦ ਹੈ। ਉਨਾਂ ਕਿਹਾ ਕਿ ਉਹ ਘਰ ਘਰ ਜਾ ਕੇ ਲੋਕਾਂ ਨੂੰ ਉਦੋਂ ਤੱਕ ਜਾਗਰੂਕ ਕਰਦੇ ਰਹਿਣਗੇ ਜਦੋਂ ਤੱਕ ਲੋਕ ਸਫ਼ਾਈ ਨੂੰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾ ਲੈਂਦੇ। ਇਸ ਮੌਕੇ ਤੇ ਵਿਦਿਆਰਥੀਆਂ ਦੇ ਟਾਕ, ਸਪੀਚ, ਲੈਕਚਰ ਅਤੇ ਵਟ ਕੈਨ ਆਈ ਡੂ ਟੂ ਕਲੀਨ ਮਾਈ ਸਿਟੀ ਵਿਸ਼ੇ ਤੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣਾ ਆਲਾ ਦੁਆਲਾ ਸਾਫ਼ ਰੱਖਣ ਲਈ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਸੂਬੇਦਾਰ ਮੇਜਰ ਗੁਰਮੀਤ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰਣ ਦਵਾਇਆ ਕਿ ਉਹ ਰੋਜਾਨਾ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਅਤੇ ਦੇਸ਼ ਨੂੰ ਸਾਫ਼ ਸੁਥਰਾ ਬਣਾਉਣ ਵਿੱਚ ਆਪਣਾ ਯੋਗਦਾਨ ਦੇਣ। ਇਸ ਮੌਕੇ ਤੇ ਸਕੂਲ ਦੇ ਪਿ੍ਰੰਸੀਪਲ ਡਾ. ਅਮਨਦੀਪ ਬਾਤਿਸ਼, ਐਨ.ਸੀ.ਸੀ. ਕੇਅਰ ਟੇਕਰ ਸ਼ਮਾ ਗਰਗ ਅਤੇ ਜਸਵੀਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਸਫ਼ਾਈ ਅਭਿਆਨ ਵੱਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ 5 ਗਰਲਜ਼ ਬਟਾਲੀਅਨ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਉਨਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ।