ਨਗਰ ਕੌਸਲ/ਨਗਰ ਪੰਚਾਇਤ ਦੀਆਂ ਆਮ ਚੋਣਾਂ ਲਈ ਕੁੱਲ 42 ਉਮੀਦਵਾਰ ਚੋਣ ਮੈਦਾਨ ‘ਚ ,17 ਦਸੰਬਰ ਨੁੰ ਸਵੇਰੇ 8.00 ਵਜੇ ਤੋਂ ਸਾਮ 4.00 ਵਜੇ ਤੱਕ ਪੈਣਗੀਆਂ ਵੋਟਾਂ

ਮੋਗਾ 8 ਦਸੰਬਰ:(ਜਸ਼ਨ) :ਵਧੀਕ ਡਿਪਟੀ ਕਮਿਸਨਰ (ਵਿਕਾਸ)-ਕਮ-ਵਧੀਕ ਜਿਲਾ ਚੋਣਕਾਰ ਅਫ਼ਸਰ ਸ੍ਰੀ ਰਜੇਸ ਤਿ੍ਰਪਾਠੀ ਨੇ ਦੱਸਿਆ ਕਿ ਜ਼ਿਲਾ ਮੋਗਾ ਦੀ ਨਗਰ ਕੌਂਸਲ ਬਾਘਾਪੁਰਾਣਾ ਤੇ ਧਰਮਕੋਟ ਅਤੇ ਨਗਰ ਪੰਚਾਇਤ ਫਤਹਿਗੜ ਪੰਜਤੂਰ ਦੀਆਂ 17 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ 42 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਉਨਾਂ ਦੱਸਿਆ ਕਿ ਅੱਜ 17 ਉਮੀਦਵਾਰਾਂ ਵੱਲੋ ਆਪਣੇ ਨਾਮਜ਼ਦਗੀ ਪੱਤਰ ਵਾਪਿਸ ਲਏ ਗਏ ਹਨ। ਉਨਾਂ ਦੱਸਿਆ ਕਿ ਨਗਰ ਕੌਸਲ ਬਾਘਾਪੁਰਾਣਾ ਦੇ 1 ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਵਾਪਿਸ ਲਏ ਜਾਣ ਉਪਰੰਤ ਕੁੱਲ 15 ਵਾਰਡਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਘੋਸਿਤ ਕੀਤੇ ਗਏ। ਨਗਰ ਕੌਸਲ ਧਰਮਕੋਟ ਦੇ 13 ਵਾਰਡਾਂ ਲਈ 9 ਉਮੀਦਵਾਰਾਂ ਵੱਲੋਂ ਕਾਗਜ ਵਪਿਸ ਲੈਣ ਉਪਰੰਮ 30 ਉਮੀਦਵਾਰ ਚੋਣ ਮੈਦਾਨ ‘ਚ ਰਹਿ ਗਏ ਹਨ, ਜਦਕਿ 2 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਇਸੇ ਤਰਾਂ ਨਗਰ ਪੰਚਾਇਤ ਫਤਹਿਗੜ ਪੰਜਤੂਰ ਦੇ 11 ਵਾਰਡਾਂ ਵਿੱਚੋਂ 7 ਉਮੀਦਵਾਰਾਂ ਵੱਲੋਂ ਕਾਗਜ ਵਾਪਿਸ ਲੈਣ ਉਪਰੰਤ 12 ਉਮੀਦਵਾਰ ਚੋਣ ਮੈਦਾਨ ‘ਚ ਰਹਿ ਗਏ ਹਨ, ਜਦਕਿ 7 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਣੇ ਗਏ ਹਨ। ਵਧੀਕ ਜਿਲਾ ਚੋਣ ਅਫ਼ਸਰ ਨੇ ਦੱਸਿਆ ਕਿ 17 ਦਸੰਬਰ ਨੂੰ ਵੋਟਾਂ ਸਵੇਰੇ 8 ਵਜੇ ਤੋਂ ਸਾਮ 4 ਵਜੇ ਤੱਕ ਪੈਣਗੀਆਂ ਅਤੇ ਚੋਣਾਂ ਵਾਲੇ ਦਿਨ ਹੀ ਸਾਮ ਨੂੰ ਵੋਟ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਵੋਟਾਂ ਦੀ ਗਿਣਤੀ ਹੋਵੇਗੀ।


