ਪੀ.ਡੀ.ਐਫ.ਏ.ਵੱਲੋਂ ਕੌਮਾਂਤਰੀ ਪੱਧਰ ਦਾ ਡੇਅਰੀ ਅਤੇ ਖੇਤੀਬਾੜੀ ਮੇਲਾ ਜਗਰਾਓਂ ’ਚ ਸ਼ੁਰੂ

ਜਗਰਾਓਂ ,9 ਦਸੰਬਰ (ਜਸ਼ਨ)-ਡੇਅਰੀ ਧੰਦੇ ਨਾਲ ਜੁੜੇ ਕਿਸਾਨਾਂ ਦੀ ਆਪਣੀ ਸੰਸਥਾ ‘ ਪੰਜਾਬ ਡੇਅਰੀ ਫਾਰਮਰਜ਼ ਐਸੋਸੀਏਸ਼ਨ ’ ਵੱਲੋਂ ਕੌਮਾਂਤਰੀ ਪੱਧਰ ਦਾ ਡੇਅਰੀ ਅਤੇ ਖੇਤੀਬਾੜੀ ਮੇਲਾ ਅੱਜ ਜਗਰਾਓਂ ਵਿਖੇ ਸੁਰੂ ਹੋ ਗਿਆ । ਇਸ ਮੇਲੇ ਦਾ ਉਦਘਾਟਨ ਪੀ.ਡੀ.ਐਫ.ਏ. ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਤੇ ਕਮੇਟੀ ਮੈਂਬਰਾਂ ਨੇ ਝੰਡਾ ਲਹਿਰਾ ਕੇ ਕੀਤਾ । ਇਸ ਮੌਕੇ ਦਲਜੀਤ ਸਿੰਘ ਸਦਰਪੁਰਾ ਨੇ ‘ਇੰਟਰਨੈਸ਼ਨ ਪੰਜਾਬੀ ਨਿੳੂਜ਼ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਦੇਸ਼ੀ ਡੇਅਰੀ ਮੇਲਿਆਂ ਜਾਂ ਹੋਰ ਵੱਡੇ ਵਪਾਰਕ ਅਦਾਰਿਆਂ ਦੀ ਤਰਜ਼ ‘ਤੇ ਕਰਵਾਏ ਜਾਂਦੇ ਇਸ ਮੇਲੇ ਦਾ ਮਕਸਦ ਕੋਈ ਵਪਾਰਕ ਨਜ਼ਰੀਆ ਨਹੀਂ, ਸਗੋਂ ਪੰਜਾਬ ਦੇ ਕਿਸਾਨਾਂ ਦਾ ਇਹ ਆਪਣਾ ਮੇਲਾ ਹੈ ਤੇ ਇਸ ਮੇਲੇ ਦੌਰਾਨ ਕਿਸਾਨਾਂ ਦੇ ਸਹਾਇਕ ਦੁੱਧ ਦੇ ਧੰਦੇ ਦਾ ਵਪਾਰਕ ਉਭਾਰ ਅਤੇ ਪੰਜਾਬ ਨੂੰ ਡੇਅਰੀ ਸੂਬੇ ਵਜੋਂ ਅੱਗੇ ਲਿਆਉਣਾ ਹੈ ।

ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਪੰਜਾਬ ਦੇ ਹਰ ਕਿਸਾਨ ਨੂੰ ਇਸ ਮੇਲੇ ‘ਚ ਪੁੱਜ ਕੇ ਨਵੀਂ ਖੇਤੀ ਤੇ ਨਵੀਂ ਡੇਅਰੀ ਬਾਰੇ ਤਿੰਨੋਂ ਦਿਨ ਜਾਣਕਾਰੀ ਲੈਣੀ ਚਾਹੀਦੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਮੇਲੇ ਮੌਕੇ ਡੇਅਰੀ ਬਾਰੇ ਚੱਲਣ ਵਾਲੇ ਸੈਮੀਨਾਰਾਂ ‘ਚ ਦੇਸ ਤੋਂ ਇਲਾਵਾ ਵਿਦੇਸ਼ੀ ਮਾਹਿਰ ਵੀ ਜਾਣਕਾਰੀ ਦੇਣਗੇ ਤੇ ਵਿਦੇਸ਼ਾਂ ‘ਚੋਂ ਆਉਣ ਵਾਲੇ ਗੋਰਿਆਂ ਵਲੋਂ ਦੱਸੇ ਜਾਂਦੇ ਨੁਕਤਿਆਂ ਨੂੰ ਪੀ.ਡੀ.ਐਫ.ਏ. ਵਲੋਂ ਪੰਜਾਬੀ ‘ਚ ਅੱਗੇ ਕਿਸਾਨਾਂ ਨੂੰ ਨਾਲੋਂ-ਨਾਲ ਜਾਣਕਾਰੀ ਦਿੱਤੀ ਜਾਂਦੀ ਰਹੇਗੀ । ਅੱਜ ਦੇ ਉਦਘਾਟਨੀ ਸਮਾਰੋਹ ਮੌਕੇ ਵਿਸ਼ੇਸ਼ ਤੌਰ ‘ਤੇ ਪੰਜਾਬ ਡੇਅਰੀ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ, ਮਿਲਕਫੈਡ ਦੇ ਜੀ.ਐਮ. ਹਰਵਿੰਦਰ ਸਿੰਘ ਸੰਧੂ, ਮਿਸਟਰ ਬੌਬ ਅਮਰੀਕਾ ਨੇ ਵੀ ਕਿਸਾਨਾਂ ਨੂੰ ਮੇਲੇ ਦੀ ਵਧਾਈ ਦਿੱਤੀ । ਇਸ ਮੌਕੇ ਪੀ.ਡੀ.ਐਫ.ਏ. ਦੇ ਪ੍ਰੈੱਸ ਸਕੱਤਰ ਅਜੈਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੇਲੇ ਦੇ ਅਗਲੇ ਦਿਨਾਂ ਦੌਰਾਨ ਵੀ ਵੱਡੀ ਗਿਣਤੀ ‘ਚ ਕਿਸਾਨ ਪੁੱਜਣਗੇ । ਉਹਨਾਂ ਆਖਿਆ ਕਿ ਮੇਲੇ ਦੌਰਾਨ ਪਸ਼ੂਆਂ ਨਾਲ ਸਬੰਧਤ ਵੱਖ ਵੱਖ ਮੁਕਾਬਲਿਆਂ ਲਈ ਪਸ਼ੂਪਾਲਕ ਕਿਸਾਨ ਪੂਰੀ ਤਿਆਰੀ ਨਾਲ ਮੇਲੇ ਵਿਚ ਪੁੱਜਦੇ ਹਨ ਅਤੇ ਕਿਸਾਨਾਂ ਦੀ ਹਾਜ਼ਰੀ ਵਿਚ ਨਿਰਪੱਖਤਾ ਨਾਲ ਦੁੱਧ ਚੁਆਈ ਅਤੇ ਹੋਰ ਮੁਕਾਬਲਿਆਂ ਨੂੰ ਨੇਪਰੇ ਚਾੜ੍ਹਿਆ ਜਾਂਦਾ ਹੈ ਇਸੇ ਕਰਕੇ ਸਾਲ ਦਰ ਸਾਲ ਇਸ ਮੇਲੇ ਪ੍ਰਤੀ ਕਿਸਾਨਾਂ ,ਪਸ਼ੂਪਾਲਕਾਂ ਅਤੇ ਆਮ ਲੋਕਾਂ ਵਿਚ ਦਿਲਚਸਪੀ ਵਧਣ ਕਰਕੇ ਹੁਣ ਇਹ ਮੇਲਾ ਆਮ ਲੋਕਾਂ ਦਾ ਮੇਲਾ ਬਣ ਗਿਆ ਹੈ। ਇਸ ਮੌਕੇ ਪੀ.ਡੀ.ਐਫ.ਏ. ਦੇ ਆਗੂ ਰਜਿੰਦਰ ਸਿੰਘ ਝਾੜ ਸਾਹਿਬ, ਬਲਵੀਰ ਸਿੰਘ ਨਵਾਂ ਸਹਿਰ, ਰਾਜਪਾਲ ਸਿੰਘ ਕੁਲਾਰ, ਹਰਿੰਦਰ ਸਿੰਘ ਸਾਹਪੁਰ, ਰਣਜੀਤ ਸਿੰਘ ਲੰਗੇਆਣਾ, ਸੁਖਰਾਜ ਸਿੰਘ ਗੁੜ੍ਹੇ, ਬਲਜਿੰਦਰ ਸਿੰਘ ਸਠਿਆਲਾ, ਬਲਰਾਜ ਸਿੰਘ ਮਲਸੀਆਂ, ਰੇਸਮ ਸਿੰਘ ਭੁੱਲਰ, ਸੁਖਜਿੰਦਰ ਸਿੰਘ ਘੁੰਮਣ, ਪਰਮਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੌਲੀ, ਸੁਖਪਾਲ ਸਿੰਘ ਗਿੱਲ, ਬਲਵਿੰਦਰ ਸਿੰਘ ਚੌਾਤਰਾ, ਕੰਵਲਪ੍ਰੀਤ ਸਿੰਘ, ਕੁਲਦੀਪ ਸਿੰਘ ਸੇਰੋਂ, ਅਮਨਪ੍ਰੀਤ ਸਿੰਘ, ਗੁਰਬਖਸ ਸਿੰਘ, ਅਵਤਾਰ ਸਿੰਘ ਥਾਵਲਾ, ਕੁਲਦੀਪ ਸਿੰਘ ਮਾਨਸਾ, ਮਨਜੀਤ ਸਿੰਘ ਮੋਹੀ, ਗੁਰਜੀਤ ਸਿੰਘ ਫਾਜਲਿਕਾ, ਗੁਰਚਰਨ ਸਿੰਘ ਬਰਨਾਲਾ ਆਦਿ ਹਾਜ਼ਰ ਸਨ ।