ਸੰਤ ਬਾਬਾ ਫਤਿਹ ਸਿੰਘ ਖੋਸਾ ਕੋਟਲਾ ਵਾਲਿਆਂ ਦੀ ਯਾਦ ‘ਚ ਮੁੱਫਤ ਮੈਡੀਕਲ ਚੈੱਕਅਪ ਕੈਂਪ 17 ਦਸੰਬਰ ਨੂੰ

ਮੋੋਗਾ,10 ਦਸੰਬਰ (ਜਸ਼ਨ)-ਸੰਤ ਬਾਬਾ ਫਤਿਹ ਸਿੰਘ ਖੋਸਾ ਕੋਟਲਾ ਵਾਲਿਆਂ ਦੀ ਯਾਦ ਵਿਚ 13 ਵਾਂ ਮੁੱਫਤ ਮੈਡੀਕਲ ਚੈੱਕਅਪ ਕੈਂਪ 17 ਦਸੰਬਰ ਦਿਨ ਐਤਵਾਰ ਨੂੰ ਖੋਸਾ ਕੋਟਲਾ ਵਿਖੇ ਲਗਾਇਆ ਜਾ ਰਿਹਾ ਹੈ। ਸੰਤ ਬਾਬਾ ਫਤਿਹ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਦੀ ਅਗਵਾਈ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਗੁਰਦੁਆਰਾ ਸਾਹਿਬ ਨੇੜਲੇ ਲੜਕੀਆਂ ਦੇ ਸਕੂਲ ਵਿਚ ਲਗਾਇਆ ਜਾਵੇਗਾ। ਡਾ: ਕੁਲਵੰਤ ਸਿੰਘ ਮੁੱਦਕੀ ਵਾਲਿਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੈਂਪ ਵਿਚ ਲੋੜਵੰਦ ਮਰੀਜ਼ਾਂ ਦੇ ਲੈਨਜ਼ ਫਰੀ ਪਾਏ ਜਾਣ ਤੋਂ ਇਲਾਵਾ ਦਵਾਈਆਂ ਵੀ ਮੁੱਫਤ ਦਿੱਤੀਆਂ ਜਾਣਗੀਆਂ । ਉਹਨਾਂ ਦੱਸਿਆ ਕੈਂਪ ਵਿਚ ਹੀਰੋ ਹਾਰਟ ਸੈਂਟਰ ਤੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ: ਗੁਰਪ੍ਰੀਤ ਸਿੰਘ ਵਾਂਡਰ ਦਯਾਂਨੰਦ ਹਸਪਤਾਲ ਦੀ ਸਮੁੱਚੀ ਟੀਮ ਨਾਲ ਪਹੰੁਚਣਗੇ ਜਦਕਿ ਨਿੳੂਰੋਪਲਾਸਟੀ ਅਤੇ ਹੱਡੀਆਂ ਦੇ ਮਾਹਿਰ ਡਾ: ਪਰੇਮ ਸਿੰਘ , ਅੱਖਾਂ ਦੇ ਮਾਹਿਰ ਡਾ: ਰਮੇਸ਼ ,ਡਾ: ਕੁਲਦੀਪ ਸਿੰਘ ਗਿੱਲ ,ਡਾ: ਹਰਮੰਦਰਬੀਰ ,ਦਿਮਾਗ ਅਤੇ ਮਨੋਰੋਗਾਂ ਦੇ ਮਾਹਿਰ ਡਾ: ਸੀ ਪੀ ਸਿੰਘ ,ਸਾਇਕੋਥਰੈਪਿਸਟ ਡਾ: ਪਰਮਪ੍ਰੀਤ ਕੌਰ ,ਦੰਦਾਂ ਦੇ ਮਾਹਿਰ ਡਾ: ਅਭਿਨੰਦਨ ਦਿਓਰਾ ਅਤੇ ਡਾ: ਨਵਨੀਤ ਕੌਰ ਮਰੀਜ਼ਾਂ ਨੂੰ ਚੈੱਕਅਪ ਕਰਕੇ ਦਵਾਈਆਂ ਦੇਣਗੇ।


