ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ 160 ਔਰਤਾਂ ਨੂੰ ਦਿੱਤੇ ਮਹੀਨਵਾਰ ਪੈਨਸ਼ਨ ਦੇ ਚੈਕ

ਮੋਗਾ, 8 ਦਸੰਬਰ (ਜਸ਼ਨ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਗਤੀਸ਼ੀਲ ਅਗਵਾਈ ਹੇਠ ਜਨਵਰੀ ਮਹੀਨੇ ਵਿੱਚ ਮੋਗਾ ਸ਼ਹਿਰ ਵਿੱਚ ਪ੍ਮੇਸ਼ਵਰ ਦੁਆਰ ਗੁਰਮਤਿ ਪ੍ਚਾਰ ਸੇਵਾ ਦਲ ਦੇ ਸਹਿਯੋਗ ਨਾਲ 246ਵਾਂ ਅੱਖਾਂ ਦਾ ਵਿਸ਼ਾਲ ਚੈਕਅੱਪ ਅਤੇ ਲੈਂਜ਼ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਲੋਕ ਲਾਭ ਲੈ ਸਕਣਗੇ। ਇਸ ਕੈਂਪ ਵਿੱਚ ਬਰਾੜ ਆਈ ਹਸਪਤਾਲ ਕੋਟਕਪੂਰਾ ਦੀ ਟੀਮ ਵੱਲੋਂ ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਜਾਵੇਗਾ ਅਤੇ ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਜਾਣਗੀਆਂ ਅਤੇ ਅਪਰੇਸ਼ਨ ਲਈ ਚੁਣੇ ਗਏ ਮਰੀਜਾਂ ਦੇ ਅਪਰੇਸ਼ਨ ਬਰਾੜ ਆਈ ਹਸਪਤਾਲ ਕੋਟਕਪੂਰਾ ਵਿਖੇ ਕੀਤੇ ਜਾਣਗੇ । ਇਸ ਕੈਂਪ ਦੀ ਮਿਤੀ ਅਗਲੇ ਦੋ ਦਿਨਾਂ ਤੱਕ ਨਿਰਧਾਰਤ ਕਰ ਦਿੱਤੀ ਜਾਵੇਗੀ । ਇਹ ਜਾਣਕਾਰੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਧਾਨ ਹਰਜਿੰਦਰ ਚੁਗਾਵਾਂ ਨੇ ਅੱਜ ਸੰਸਥਾ ਦੇ ਬਸਤੀ ਗੋਬਿੰਦਗੜ ਸਥਿਤ ਦਫਤਰ ਵਿੱਚ 160 ਵਿਧਵਾ ਔਰਤਾਂ ਨੂੰ ਪੈਨਸ਼ਨਾਂ ਦੇ ਚੈਕ ਤਕਸੀਮ ਕਰਨ ਮੌਕੇ ਆਪਣੇ ਸੰਬੋਧਨ ਦੌਰਾਨ ਦਿੱਤੀ । ਇਸ ਮੌਕੇ ਸੰਸਥਾ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਥਾ ਵੱਲੋਂ ਹਰ ਮਹੀਨੇ 160 ਵਿਧਵਾ ਔਰਤਾਂ ਨੂੰ ਉਹਨਾਂ ਦੇ ਬੱਚਿਆਂ ਦੀ ਪੜਾਈ ਲਈ ਇਹ ਸਹਾਇਤਾ ਪਿਛਲੇ ਤਿੰਨ ਸਾਲ ਤੋਂ ਦਿੱਤੀ ਜਾ ਰਹੀ ਹੈ ਤੇ ਤਿੰਨ ਲੋੜਵੰਦਾਂ ਨੂੰ ਆਪਣੀ ਜੀਵਿਕਾ ਚਲਾਉਣ ਲਈ ਟਰੱਸਟ ਵੱਲੋਂ ਹਰ ਮਹੀਨੇ ਨਕਦ ਸਹਾਇਤਾ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਨਵਰੀ ਮਹੀਨੇ ਵਿੱਚ ਡਾ. ਐਸ.ਪੀ. ਸਿੰਘ ਉਬਰਾਏ 7 ਸਕੂਲਾਂ ਵਿੱਚ ਆਰ.ਓ. ਦਾ ਉਦਘਾਟਨ ਵੀ ਕਰਨਗੇ । ਇਸ ਮੌਕੇ ਰਿਟਾਇਰਡ ਹੌਲਦਾਰ ਸੁਖਦੇਵ ਸਿੰਘ, ਟਰੱਸਟ ਦੇ ਚੇਅਰਮੈਨ ਗੁਰਬਚਨ ਸਿੰਘ ਗਗੜਾ, ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਮੀਤ ਪ੍ਧਾਨ ਗੋਕਲ ਚੰਦ ਬੁੱਘੀਪੁਰਾ, ਟਰੱਸਟੀ ਅਵਤਾਰ ਸਿੰਘ ਘੋਲੀਆ, ਹਰਭਿੰਦਰ ਸਿੰਘ ਜਾਨੀਆਂ, ਜਗਤਾਰ ਸਿੰਘ ਜਾਨੀਆਂ, ਹਰਸ਼ਦੀਪ ਸਿੰਘ ਮੋਗਾ, ਮੈਡਮ ਸੁਖਵਿੰਦਰ ਕੌਰ ਅਤੇ ਜਸਪ੍ੀਤ ਕੌਰ ਆਦਿ ਹਾਜਰ ਸਨ ।
*ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


