ਮੋਗਾ ਦੇ ਜੂਡੀਸ਼ੀਅਲ ਕੰਪਲੈਕਸ ਵਿਚ ਚੋਰਾਂ ਨੇ ਜੁਡੀਸ਼ੀਅਲ ਮੈਜਿਸਟਰੇਟ ਸ਼ਿਲਪਾ ਵਰਮਾ ਦੀ ਅਦਾਲਤ ਵਿਚੋਂ ਐਲ ਸੀ ਡੀ ਕੀਤੀ ਚੋਰੀ

ਮੋਗਾ, 11 ਦਸੰਬਰ (ਜਸ਼ਨ)-ਬੀਤੀ ਰਾਤ ਮੋਗਾ ਦੇ ਜੂਡੀਸ਼ੀਅਲ ਕੰਪਲੈਕਸ ਵਿਚ ਚੋਰਾਂ ਨੇ ਜੁਡੀਸ਼ੀਅਲ ਮੈਜਿਸਟਰੇਟ ਸ਼ਿਲਪਾ ਵਰਮਾ ਦੀ ਅਦਾਲਤ ਵਿਚੋਂ ਐਲ ਸੀ ਡੀ ਚੋਰੀ ਕਰ ਲਈ । ਜਾਣਕਾਰੀ ਮੁਤਾਬਕ ਅਤਿ ਸੁਰੱਖਿਆ ਵਾਲੇ ਹਵਾਲਾਤੀਆਂ ਦੀ ਨਿੱਜੀ ਪੇਸ਼ੀ ਦੀ ਬਜਾਏ ਆਨ ਲਾਈਨ ਵੀਡੀਓ ਕਾਨਫਰੈਂਸਿੰਗ ਵਾਸਤੇ ਵੀਡੀਓ ਕਾਨਫਰੈਂਸਿੰਗ ਰੂਮ ਦੇ ਨਾਲ ਨਾਲ ਹਰੇਕ ਕੋਰਟ ’ਚ ਐਲ ਸੀ ਡੀ ਲਗਾਈਆਂ ਗਈਆਂ ਹਨ ਤਾਂ ਕਿ ਕੇਸਾਂ ਦਾ ਛੇਤੀ ਨਿਪਟਾਰਾ ਹੋ ਸਕੇ । ਇਸ ਘਟਨਾ ਉਪਰੰਤ ਪੁਲਿਸ ਵੱਲੋਂ ਫਿੰਗਰ ਪਿ੍ਰੰਟ ਲਈ ਫਾਰੈਂਸਿਕ ਮਾਹਿਰ ਬੁਲਾਏ ਗਏ ਹਨ । ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਡੀਸ਼ਨਲ ਡਿਸਟਰਿਕ ਐਂਡ ਸ਼ੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਨੇ ਕੋਰਟ ’ਚ ਖੁਦ ਪਹੰੁਚ ਕੇ ਹਾਲਤ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਅਤਿ ਸੁਰੱਖਿਅਤ ਕੋਰਟ ਕੰਪਲੈਕਸ ਵਿਚ ਦਿਨ ਵੇਲੇ ਪੁਲਿਸ ਮੌਜੂਦ ਰਹਿੰਦੀ ਹੈ ਅਤੇ ਰਾਤ ਨੂੰ ਲੋਅਰ ਅਤੇ ਸ਼ੈਸ਼ਨ ਕੋਰਟ ਦੇ ਗਾਰਡਾਂ ਤੋਂ ਇਲਾਵਾ ਪੁਲਿਸ ਗਾਰਦ ਵੀ ਮੌਜੂਦ ਹੰੁਦੀ ਹੈ । ਅਜਿਹੇ ਹਾਲਾਤ ਵਿਚ ਚੋਰੀ ਦੀ ਘਟਨਾ ਨੇ ਸੁਰੱਖਿਆ ’ਤੇ ਵੱਡੇ ਪ੍ਰਸ਼ਨ ਚਿੰਨ ਲਗਾ ਦਿੱਤੇ ਹਨ।


