ਡਿਪਟੀ ਕਮਿਸ਼ਨਰ ਵੱਲੋਂ ਅਨ-ਰਜਿਸਟਰਡ ਟ੍ਰੈਵਲ ਏਂਜੰਟਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ

ਮੋਗਾ 12 ਦਸੰਬਰ: (ਜਸ਼ਨ)-ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਜ਼ਿਲਾ ਵਾਸੀਆਂ ਨੂੰ ਅਨ-ਰਜਿਸਟਰਡ ਟ੍ਰੈਵਲ ਏਜੰਟਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਕੇਵਲ ਰਜਿਸਟਰਡ ਟ੍ਰੈਵਲ ਏਜੰਟਾਂ ਦੀਆਂ ਹੀ ਸੇਵਾਵਾਂ ਲੈਣ। ਉਨਾਂ ਦੱਸਿਆ ਕਿ ਅਨ-ਰਜਿਸਟਰਡ ਟ੍ਰੈਵਲ ਏਜੰਟਾਂ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਧੋਖੇ ਦੇ ਕੇਸ ਦਿਨੋ-ਦਿਨ ਵਧ ਰਹੇ ਹਨ, ਜਿਸ ਨਾਲ ਲੋਕਾਂ ਦੀ ਜਿੰਵੀ ਬਰਬਾਦ ਹੁੰਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿੱਚ ਜਿੰਨਾਂ ਟ੍ਰੈਵਲ ਏਜੰਟਾਂ ਤੇ ਸਲਾਹਕਾਰ ਟਿਕਟ ਏਜੰਟਾਂ ਦੀ ਰਜਿਸਟ੍ਰੇਸ਼ਨ ਹੋਈ ਹੈ, ਉਨਾਂ ਵਿੱਚ ਨਵਦੀਪ ਗੁਪਤਾ ਮੈਸ. ਸ਼ਰਮਾ ਟ੍ਰੈਵਲਜ਼, ਪੁਰਾਣੀ ਕਚਿਹਰੀ ਰੋਡ ਮੋਗਾ ਸੰਪਰਕ ਨੰਬਰ 99144-49385 ( ਕੰਨਸਲਟਂੈਸੀ/ਟਿਕਟਿੰਗ), ਗੁਰਮਿਲਾਪ ਸਿੰਘ ਮੈਸ. ਮੈਕਰੋ ਗਲੋਬਲ ਅਮੋਲਕ ਭਵਨ ਜੀ.ਟੀ.ਰੋਡ ਮੋਗਾ 01636-237363 (ਕੰਨਸਲਟਂੈਸੀ/ਟਿਕਟਿੰਗ ਤੇ ਕੋਚਿੰਗ ਇੰਸਟੀਚਿਊਟ), ਕੁਲਦੀਪ ਸਿੰਘ ਰਾਏ ਮੈਸ. ਯੂਨੀਵਰਸਲ ਵੀਜ਼ਾ ਹੱਬ ਗ੍ਰੀਨ ਵੈਲੀ ਦੋਸਾਂਝ ਰੋਡ ਮੋਗਾ 99153-00237 (ਟ੍ਰੈਵਲ ਏਜੰਸੀ/ਕੰਨਸਲਟਂੈਸੀ/ਟਿਕਟਿੰਗ ਤੇ ਕੋਚਿੰਗ ਇੰਸਟੀਚਿਊਟ), ਦੀਪਕ ਮਨਚੰਦਾ ਮੈਸ. ਗੋ-ਗਲੋਬਲ ਕਨਸਲਟੈਸੀ, ਸਬ ਜੇਲ ਵਾਲੀ ਗਲੀ ਮੋਗਾ 98554-26170 (ਟ੍ਰੈਵਲ ਏਜੰਸੀ), ਮਨਦੀਪ ਸਿੰਘ ਮੈਸ. ਡੈਫ਼ੋਡਿਲਸ ਸਟੱਡੀ ਐਬਰੋਡ, ਐਸ.ਸੀ.ਓ-1 ਗਰਾਊਡ ਫ਼ਲੋਰ ਸੂਬੇਦਾਰ ਜੋਗਿੰਦਰ ਸਿੰਘ ਕੰਪਲੈਕਸ ਨੇੜੇ ਬੱਸ ਸਟੈਂਡ ਮੋਗਾ 99882-42480 (ਕੰਨਸਲਟਂੈਸੀ ਤੇ ਕੋਚਿੰਗ ਇੰਸਟੀਚਿਊਟ), ਸਫ਼ਾਲੀ ਗੁਪਤਾ ਮੈਸ. ਏ ਐਂਡ ਏ ਐਜ਼ੂਕੇਸ਼ਨ ਸਿਸਟਮ ਜੀ.ਟੀ.ਰੋਡ ਮੋਗਾ 75053-00005 (ਟ੍ਰੈਵਲ ਏਜੰਸੀ ਤੇ ਕੋਚਿੰਗ ਇੰਸਟੀਚਿਊਟ) ਅਤੇ ਅਸ਼ੋਕ ਕੁਮਾਰ ਮੈਸ. ਓਜ਼ੋਨ ਐਜੂਕੇਸ਼ਨ ਸਿਸਟਮ ਜੀ.ਟੀ.ਰੋਡ ਮੋਗਾ 75051-00005 (ਟ੍ਰੈਵਲ ਏਜੰਸੀ) ਦੇੇ ਨਾਮ ਸ਼ਾਮਿਲ ਹਨ।


