ਨਗਰ ਕੌਂਸਲ ਧਰਮਕੋਟ ਦੀਆਂ ਚੋਣਾਂ ਵਿੱਚ 11,973 ਅਤੇ ਨਗਰ ਪੰਚਾਇਤ ਫ਼ਤਹਿਗੜ ਪੰਜਤੂਰ ਦੀਆਂ ਚੋਣਾਂ ‘ਚ 1,424 ਵੋਟਰ ਕਰਨਗੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ

ਮੋਗਾ 12 ਦਸੰਬਰ(ਜਸ਼ਨ)-    ਨਗਰ ਕੌਂਸਲ ਧਰਮਕੋਟ ਦੀਆਂ 17 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਧਰਮਕੋਟ ਦੇ 11 ਵਾਰਡਾਂ ਲਈ 11 ਹਜ਼ਾਰ 973 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨਾਂ ਵਿੱਚ 6,367 ਮਰਦ ਅਤੇ 5,606 ਔਰਤ ਵੋਟਰ ਸ਼ਾਮਲ ਹਨ। ਇਸੇ ਤਰਾਂ ਨਗਰ ਪੰਚਾਇਤ ਫਤਹਿਗੜ ਪੰਜਤੂਰ ਦੇ 4 ਵਾਰਡਾਂ ਵਿੱਚ ਕੁੱਲ 1,424 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕਰਨਗੇ, ਜਿਨਾਂ ਵਿੱਚ 744 ਮਰਦ ਅਤੇ 680 ਔਰਤ ਵੋਟਰ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲਾ ਚੋਣਕਾਰ ਅਫ਼ਸਰ ਸ੍ਰੀ ਰਾਜੇਸ਼ ਤਿ੍ਰਪਾਠੀ ਨੇ ਦੱਸਿਆ ਕਿ ਨਗਰ ਕੌਂਸਲ ਧਰਮਕੋਟ ਦੇ ਵਾਰਡ ਨੰ: 1 ਵਿੱਚ ਕੁੱਲ 901 ਵੋਟਰ ਹਨ ਜਿਨਾਂ ਵਿੱਚੋਂ 477 ਮਰਦ ਅਤੇ 424 ਔਰਤਾਂ ਹਨ। ਇਸੇ ਤਰਾਂ ਵਾਰਡ ਨੰ: 3 ਵਿੱਚ ਕੁੱਲ 877 ਵੋਟਰ ਹਨ ਜਿਨਾਂ ਵਿੱਚੋਂ 490 ਮਰਦ ਤੇ 387 ਔਰਤ ਵੋਟਰ ਹਨ। ਵਾਰਡ ਨੰ: 4 ਵਿੱਚ ਕੁੱਲ 870 ਵੋਟਰ ਹਨ ਜਿਨਾਂ ਵਿੱਚੋਂ 462 ਮਰਦ ਤੇ 408 ਔਰਤ ਵੋਟਰ ਹਨ। ਉਨਾਂ ਹੋਰ ਦੱਸਿਆ ਕਿ ਵਾਰਡ ਨੰ: 5 ਵਿੱਚ 979 ਵੋਟਰ ਹਨ ਜਿਨਾਂ ਵਿੱਚੋਂ 536 ਮਰਦ ਤੇ 443 ਮਹਿਲਾ ਵੋਟਰ ਹਨ। ਇਸੇ ਤਰਾਂ ਵਾਰਡ ਨੰ: 6 ਵਿੱਚ ਕੁੱਲ 1,513 ਵੋਟਰ ਹਨ ਜਿਨਾਂ ਵਿੱਚੋਂ 770 ਮਰਦ ਅਤੇ 743 ਔਰਤ ਵੋਟਰ ਹਨ। ਵਾਰਡ ਨੰ: 7 ਵਿੱਚ 1142 ਵੋਟਰ ਹਨ ਜਿਨਾਂ ਵਿੱਚੋਂ 599 ਮਰਦ ਤੇ 543 ਔਰਤ ਵੋਟਰ ਹਨ। ਵਾਰਡ ਨੰ: 8 ਵਿੱਚ ਕੁੱਲ 908 ਵੋਟਰ ਹਨ ਜਿਨਾਂ ਵਿੱਚੋਂ 479 ਮਰਦ ਤੇ 429 ਔਰਤ ਵੋਟਰ ਹਨ। ਜਦੋਂ ਕਿ ਵਾਰਡ ਨੰ: 9 ਵਿੱਚ ਕੁੱਲ 1352 ਵੋਟਰਾਂ ਵਿੱਚੋਂ 725 ਮਰਦ ਤੇ 627 ਔਰਤਾਂ ਵੋਟਰ ਹਨ। ਵਾਰਡ ਨੰ: 10 ਵਿੱਚ ਕੁੱਲ 1,080 ਵੋਟਰਾਂ ਵਿੱਚ 570 ਮਰਦ ਤੇ 510 ਮਹਿਲਾ ਵੋਟਰ ਸ਼ਾਮਲ ਹਨ। ਵਾਰਡ ਨੰ: 11 ਵਿੱਚ ਕੁੱਲ 1,231 ਵੋਟਰਾਂ ਵਿੱਚ 656 ਮਰਦ ਤੇ 575 ਮਹਿਲਾ ਵੋਟਰ ਸ਼ਾਮਲ ਹਨ। ਇਸੇ ਤਰਾਂ ਵਾਰਡ ਨੰ: 13 ਵਿੱਚ ਕੁੱਲ 1,120 ਵੋਟਰ ਹਨ ਜਿਨਾਂ ਵਿੱਚੋਂ 603 ਮਰਦ ਤੇ 517 ਮਹਿਲਾ ਵੋਟਰ ਹਨ। ਸ੍ਰੀ ਤਿ੍ਰਪਾਠੀ ਨੇ ਅੱਗੇ ਦੱਸਿਆ ਕਿ ਨਗਰ ਪੰਚਾਇਤ ਫ਼ਤਹਿਗੜ ਪੰਜਤੂਰ  ਦੇ ਵਾਰਡ ਨੰ: 1 ਵਿੱਚ ਕੁੱਲ 349 ਵੋਟਰ ਹਨ ਜਿਨਾਂ ਵਿੱਚੋਂ 176 ਮਰਦ ਅਤੇ 173 ਔਰਤਾਂ ਹਨ। ਇਸੇ ਤਰਾਂ ਵਾਰਡ ਨੰਬਰ 7 ਦੇ ਕੁੱਲ 430 ਵੋਟਰਾਂ ਵਿੱਚੋ 224 ਮਰਦ ਤੇ 206 ਇਸਤਰੀ ਵੋਟਰ, ਵਾਰਡ ਨੰਬਰ 10 ਦੇ ਕੁੱਲ 333 ਵੋਟਰਾਂ ਵਿੱਚੋ 176 ਮਰਦ ਤੇ 157 ਔਰਤਾਂ ਅਤੇ ਵਾਰਡ ਨੰਬਰ 11 ਦੇ ਕੁੱਲ 312 ਵੋਟਰਾਂ ਵਿੱਚੋ 168 ਮਰਦ ਵੋਟਰ ਅਤੇ 144 ਮਹਿਲਾ ਵੋਟਰ ਹਨ।