ਪੰਜਾਬ ਪ੍ਰਦੇਸ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਵਿਸ਼ਵ ਐਮਿਚਿਓਰ ਬਾਡੀ ਬਿਲਡਿੰਗ ਐਮਿਚਿਓਰ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ

ਲੁਧਿਆਣਾ ,13 ਦਸੰਬਰ (ਜਸ਼ਨ)-ਲੋਕ ਸਭਾ ਹਲਕਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਲੁਧਿਆਣਾ ਇੰਜੀਨੀਅਰ ਲੋਕਲ ਬਿਜਨੈਸ ਸੈਂਟਰ ਵਿਖੇ ਕੱਲ ਵਿਸ਼ਵ ਐਮਿਚਿਓਰ ਬਾਡੀ ਬਿਲਡਿੰਗ ਐਮਿਚਿਓਰ (World Amateur Body Building Amateur)  ਵੱਲੋਂ ਕਰਵਾਏ ਮਿਸਟਰ ਪੰਜਾਬ ਤੇ ਮਿਸਟਰ ਲੁਧਿਆਣਾ ਦੇ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪੰਜਾਬ ਪ੍ਰਦੇਸ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ । ਵਿਸ਼ਵ ਐਮਿਚਿਓਰ ਬਾਡੀ ਬਿਲਡਿੰਗ ਐਮਿਚਿਓਰ (World Amateur Body Building Amateur)  ਵੱਲੋਂ ਕਰਵਾਏ ਮਿਸਟਰ ਪੰਜਾਬ ਤੇ ਮਿਸਟਰ ਲੁਧਿਆਣਾ ਦੇ ਬਾਡੀ ਬਿਲਡਿੰਗ ਮੁਕਾਬਲਿਆਂ ਦੀ ਸ਼ਲਾਘਾ ਕਰਦਿਆਂ ਕਮਲਜੀਤ ਸਿੰਘ ਬਰਾੜ ਨੇ ਆਖਿਆ ਕਿ ਪੰਜਾਬੀ ਕੌਮ ਜਰਵਾਣਿਆਂ ਦੀ ਕੌਮ ਹੈ ਜਿਹਨਾਂ ਨੇ ਪੰਜਾਬ ਵਿਚ ਹੀ ਨਹੀਂ ਸਗੋਂ ਦੁਨੀਆਂ ਦੇ ਕੋਨੇ ਕੋਨੇ ਵਿਚ ਆਪਣੀ ਜਿੱਤ ਦੇ ਝੰਡੇ ਗੱਡੇ ਹਨ । ਉਹਨਾਂ ਕਿਹਾ ਕਿ ਜਿੱਥੇ ਪੰਜਾਬੀਆਂ ਨੇ ਕਿਰਸਾਨੀ ਦੇ ਧੰਦੇ ਵਿਚ ਮਿਹਨਤ ਕਰਕੇ ਦੁਨੀਆਂ ਭਰ ਵਿਚ ਨਾਮ ਰੌਸ਼ਨ ਕੀਤਾ ਉੱਥੇ ਕਬੱਡੀ ,ਿਕਟ ਅਤੇ ਬਾਡੀ ਬਿਲਡਿੰਗ ਆਦਿ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਦੇਸ਼ਾਂ ਵਿਦੇਸ਼ਾਂ ਵਿਚ ਨਾਮ ਕਮਾਇਆ ਹੈ। ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਉੱਚੇਰੀ ਸਿੱਖਿਆ ਦੇ ਨਾਲ ਨਾਲ ਤੰਦਰੁਸਤੀ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਕਿ ਸਦੀਆਂ ਤੋਂ ਸਾਡੇ ਬਾਪ ਦਾਦਿਆਂ ਵੱਲੋਂ ਬਣਾਈ ਪੰਜਾਬ ਦੀ ਸ਼ਾਨ ਨੂੰ ਬਰਕਾਰ ਰੱਖ ਸਕੀਏ। ਇਸ ਮੌਕੇ ਉਨਾਂ ਦੇ ਨਾਲ ਬੰਨੀ ਗਰੇਵਾਲ, ਪ੍ਰਦੀਪ ਕੁਮਾਰ ਅੱਪੂ ,ਦੀਪਕ ਖੰਡੂਰ, ਹਰਦੀਪ ਢੀਂਡਸਾ ਤੇ ਸ਼ਮਸ਼ੇਰ ਗਰੇਵਾਲ ਤੋਂ ਇਲਾਵਾ ਕਲੱਬ ਮੈਂਬਰ ਹਾਜ਼ਰ ਸਨ

  *ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ