ਵੀਰ ਸਿੰਘ ਸਕੂਲ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਦਾ ਕੈਨੇਡਾ ਦਾ ਵੀਜ਼ਾ ਲੱਗਾ

ਨੱਥੂਵਾਲਾ ਗਰਬੀ ,14 ਦਸੰਬਰ (ਜਸਵੰਤ ਸਮਾਲਸਰ)-ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਤੋਂ ਮਾਨਤਾ ਪ੍ਰਾਪਤ ਹੈ। ਇਹ ਸੰਸਥਾ ਖੇਡਾਂ ਦੇ ਖੇਤਰ, ਧਾਰਮਿਕ ਖੇਤਰ ਅਤੇ ਪੜ੍ਹਾਈ ਦੇ ਖੇਤਰ ਵਿੱਚ ਉੱਚ ਬੁਲੰਦੀਆਂ ਨੂੰ ਛੂਹ ਰਹੀ ਹੈ। ਸਕੂਲ ਵਿੱਚ +1, +2 ਮੈਡੀਕਲ, ਨਾਨ- ਮੈਡੀਕਲ, ਕਾਮਰਸ ਤੇ ਆਰਟਸ ਦੀਆਂ ਜਮਾਤਾਂ ਦੀ ਵਿਦਿੱਆ ਦਿੱਤੀ ਜਾਂਦੀ ਹੈ। ਸਕੂਲ ਦੇ 20 ਵਿਦਿਆਰਥੀ ਵਿਦੇਸ਼ਾਂ ਵਿੱਚ ੳੱੁਚ-ਵਿਦਿੱਆ ਹਾਸਿਲ ਕਰਨ ਚਲੇ ਗਏ ਹਨ ਅਤੇ ਹੋਰ ਵੀ ਬਹੁਤ ਵਿਦਿਆਰਥੀ ਆਈਲਟਸ ਕਰ ਰਹੇ ਹਨ। ਹਰਪ੍ਰੀਤ ਸਿੰਘ ਪੁੱਤਰ ਸ. ਜਸਵਿੰਦਰ ਸਿੰਘ/ ਸਰਬਜੀਤ ਕੌਰ ਮਾਹਲਾ ਖੁਰਦ ਨੇ ਬਾਰਵੀਂ ਜਮਾਤ ਨਾਨ-ਮੈਡੀਕਲ 70% ਨਾਲ ਪਾਸ ਕੀਤੀ ਅਤੇ 6.0 ਬੈਂਡ ਹਾਸਿਲ ਕੀਤੇ। ਹਰਪ੍ਰੀਤ ਸਿੰਘ ਸਾਲ 2015-16 ਦਾ ਵਿਦਿਆਰਥੀ ਹੈ, ਜਿਸ ਨੂੰ ਉੱਚ ਸਿੱਖਿਆ ਹਾਸਿਲ ਕਰਨ ਲਈ ਕੈਨੇਡਾ ਦੇ ਸਰੀ ਸ਼ਹਿਰ ਦੀ ਕੇ.ਪੀ.ਯੂ. ਯੂਨੀਵਰਸਿਟੀ ਵਿੱਚ ਦਾਖਲਾ ਮਿਲਿਆ।ਸਕੂਲ ਪਹੁੰਚਣ ਤੇ ਹਰਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਤੇ ਵਧਾਈ ਦਿੱਤੀ। ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ, ਸਕੂਲ ਪੰਬੰਧਕ ਸੁਖਮਿੰਦਰਪਾਲ ਸਿੰਘ ਗਿੱਲ, ਹਰਮਿੰਦਰਪਾਲ ਸਿੰਘ ਗਿੱਲ, ਮੈਥ ਲੈਕਚਰਾਰ ਜਗਜੀਤ ਸਿੰਘ, ਕੋ-ਆਰਡੀਨੇਟਰ ਭੁਪਿੰਦਰ ਕੌਰ, ਮੈਡਮ ਬਲਵਿੰਦਰ ਕੌਰ ਹਾਜ਼ਰ ਸਨ।