ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਨਾਲ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਹੋਵੇਗੀ ਹੋਰ ਮਜ਼ਬੂਤ-ਵਿਧਾਇਕ ਬਰਾੜ

ਬਾਘਾਪੁਰਾਣਾ,14 ਦਸੰਬਰ: (ਜਸਵੰਤ ਗਿੱਲ ਸਮਾਲਸਰ)-ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਦੀ   ਖੁਸ਼ੀ ਵਿੱਚ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਵੱਲੋਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਨ ਦੀ ਵਧਾਈ ਦਿੰਦਿਆ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਵਿਧਾਇਕ ਬਰਾੜ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਨਾਲ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ,ਕਿਉਂਕਿ ਅੱਜ ਦਾ ਯੂਥ ਵਰਗ ਰਾਹੁਲ ਗਾਂਧੀ ਦੀ ਸੋਚ ਅਤੇ ਵਿਚਾਰਾਂ ਤੋਂ ਬੇਹੱਦ ਪ੍ਰਭਾਵਿਤ ਹੈ।ਦੇਸ਼ ਦੇ ਲੋਕਾਂ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਹੀ ਭਾਰਤ ਦੀ ਡੁੱਬ ਰਹੀ ਬੇੜੀ ਨੂੰ ਬਚਾ ਸਕਦੀ ਹੈ ਤੇ ਇਸ ਲਈ ਰਾਹੁਲ ਗਾਂਧੀ ਹੀ ਸਹੀ ਲੀਡਰ ਹਨ ਜੋ ਦੇਸ਼ ਲਈ ਸੋਚਦੇ ਹਨ।ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਜੋ ਹਾਲ ਦੇਸ਼ ਦਾ ਕੀਤਾ ਹੈ ਉਸ ਨਾਲ ਹਰ ਵਰਗ ਦੁੱਖੀ ਹੈ ਤੇ ਦੇਸ਼ ਦੀ ਜਨਤਾ ਭਾਜਪਾ ਤੋਂ ਆਜ਼ਾਦੀ ਚਾਹੁੰਦੀ ਹੈ, ਜੋ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਮਿਲ ਜਾਵੇਗੀ। ਇਸ ਮੌਕੇ ਚੁਣੇ ਗਏ ਐੱਮ.ਸੀ. ਜਗਸੀਰ ਗਰਗ , ਐਡਵੋਕੇਟ ਨਰ ਸਿੰਘ ਬਰਾੜ,ਸ਼ਸ਼ੀ ਗਰਗ,ਅਨੂੰ ਮਿੱਤਲ,ਅਜੇ ਗਰਗ ਨੇ ਵੀ ਰਾਹੁਲ ਗਾਂਧੀ ਨੂੰ ਪ੍ਰਧਾਨ ਨਿਯੁਕਤ ਕਰਨ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਨਾਲ ਯੂਥ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਿੱਥੇ ਇਸ ਨਿਯੁਕਤੀ ਨਾਲ ਪਾਰਟੀ ਮਜ਼ਬੂਤ ਹੋਵੇਗੀ ਉੱਥੇ ਹੀ ਦੇਸ਼ ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਵੱਲ ਵਧੇਗਾ। ਉਨ੍ਹਾਂ ਕਿਹਾ ਕਿ ਚੁਣੀ ਗਈ ਕਮੇਟੀ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੰਦੀ ਹੈ ਕਿ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਸ਼ਹਿਰ ਦਾ ਹਰ ਪੱਖੋਂ ਵਿਕਾਸ ਕਰਕੇ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਐੱਮ.ਸੀ.ਬਲਵੀਰ ਕੌਰ,ਪਰਮਜੀਤ ਸਿੰਘ ਕੈਂਥ,ਮਨਦੀਪ ਕੌਰ,ਗੁਰਮੀਤ ਕੌਰ,ਕੁਲਵਿੰਦਰ ਕੌਰ,ਚਮਨ ਲਾਲ,ਸਰਬਜੀਤ ਕੌਰ ਮਾਹੀ,ਜਗਸੀਰ ਸਿੰਘ,ਰਵਨਦੀਪ ਕੌਰ,ਰਿੰਕੂ ਕੁਮਾਰ,ਹਰਜੀਤ ਬਰਾੜ ਲੰਗੇਆਣਾ,ਬਿੱਟੂ ਮਿੱਤਲ,ਬਲਦੇਵ ਸਿੰਘ ਸੁਖਾਨੰਦ,ਸਾਹਿਲ ਗਰਗ,ਮਨੀ ਮਿੱਤਲ,ਬਲਕੌਰ ਸਿੰਘ ਮਾਨ,ਹਰਜਿੰਦਰ ਸਿੰਘ ਜਿੰਦਾ ਸੁਖਾਨੰਦ,ਗੁਰਦੇਵ ਸਿੰਘ ਬਰਾੜ ਸਮਾਲਸਰ,ਰਾਮ ਸਿੰਘ ਲੋਧੀ ਠੱਠੀ ਭਾਈ ਆਦਿ ਹਾਜ਼ਰ ਸਨ।