ਉੱਘੇ ਪ੍ਰਵਾਸੀ ਸਾਹਿਤਕਾਰ ਸ਼ਰਨਜੀਤ ਬੈਂਸ ਦਾ ਸਨਮਾਨ 20 ਨੂੰ,ਸਾਹਿਤ ਸਭਾ ਭਲੂਰ ਵੱਲੋਂ ਕਰਵਾਇਆ ਜਾ ਰਿਹੈ ਕਵੀ ਦਰਬਾਰ

ਨੱਥੂਵਾਲਾ ਗਰਬੀ,18 ਦਸੰਬਰ (ਪੱਤਰ ਪਰੇਰਕ)-ਸਾਹਿਤ ਸਭਾ ਭਲੂਰ,ਮੋਗਾ (ਰਜਿ:) ਪੰਜਾਬ ਵੱਲੋਂ 20 ਦਸੰਬਰ ਸ਼ਾਮ 3 ਵਜੇ ਜਸਵੀਰ ਭਲੂਰੀਏ ਦੇ ਗ੍ਰਹਿ ਭਲੂਰ ਵਿਖੇ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਹਿਤ ਸਭਾ ਦੇ ਪ੍ਰਧਾਨ ਜਸਵੀਰ ਭਲੂਰੀਆ, ਸਰਪ੍ਰਸਤ ਮਾ: ਬਿੱਕਰ ਸਿੰਘ,ਸਕੱਤਰ ਰਾਜਵੀਰ ਭਲੂਰੀਆ ਅਤੇ ਬੇਅੰਤ ਗਿੱਲ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਉੱਘੇ ਪੰਜਾਬੀ ਪ੍ਰਵਾਸੀ ਸਾਹਿਤਕਾਰ ਸ਼ਰਨਜੀਤ ਬੈਂਸ ਦਾ ਵਿਸ਼ੇਸ਼ ਸਨਮਾਨ ਹੋਵੇਗਾ ਅਤੇ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।ਡਾ: ਦਵਿੰਦਰ ਸੈਫੀ ਵੱਲੋਂ ਸ਼ਰਨਜੀਤ ਬੈਸ਼ ਭਾਅ ਜੀ ਦੀ ਜੀਵਨੀ ਬਾਰੇ ਹਾਜਰੀਨਾਂ ਨੂੰ ਜਾਣੂ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ਰਨਜੀਤ ਬੈਂਸ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਹੁਣ ਤੱਕ ਪੰਜ ਪੁਸਤਕਾਂ ਪਾਠਕਾਂ ਦੀ ਝੋਲੀ ਵਿੱਚ ਪਾ ਚੁੱਕੇ ਹਨ।


