ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਨੇ 123 ਵਿੱਦਿਆਰਥੀਆਂ ਨਾਲ ਕੀਤੀ ਮੁਲਾਕਾਤ

ਮੋਗਾ 18 ਦਸੰਬਰ (ਪੱਤਰ ਪਰੇਰਕ)- ਅੱਜ ਭੂਪਿੰਦਰਾ ਖਾਲਸਾ ਸਕੂਲ ਮੋਗਾ ਵਿਖੇੇ ਸਿੱਖ ਹਿਊਮਨ ਡਿਵੈਲਪਮੈਂਟ ਫਾਂਊਡੇਸ਼ਨ  ਅਤੇ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਵਲੋਂ 123 ਵਿੱਦਿਆਰਥੀਆਂ ਨਾਲ  ਮੁਲਾਕਾਤ ਕੀਤੀ ਗਈ। ਆਰਥਿਕ ਤੌਰ ਤੇ  ਕਮਜ਼ੋਰ ਵਿੱਦਿਆਰਥੀਆਂ ਦੀ ਸਹਾਇਤਾ  ਲਈ ਮੋਗਾ, ਬਰਨਾਲਾ, ਜਲੰਧਰ, ਤਰਨਤਾਰਨ ਅਤੇ ਲੁਧਿਆਣਾ ਨਾਲ ਸਬੰਧਤ 183 ਵਿਚੋਂ 140 ਵਿੱਦਿਆਰਥੀਆਂ ਨੇ ਟੈਸਟ ਪਾਸ ਕੀਤਾ ਹੈ, ਉਨਾ ਨੂੰ ਚੋਣ ਕਮੇਟੀ ਵਲੋਂ ਸਿਫਾਰਸ ਕਰਨ ਲਈ ਨਿੱਜੀ ਤੌਰ ਤੇ ਮੁਲਾਕਾਤ  ਲਈ ਵੱਖ ਵੱਖ ਟੀਮਾਂ ਸਾਹਮਣੇ ਪੇਸ਼ ਹੋਣ ਲਈ  ਸੱਦਾ ਦਿੱਤਾ ਗਿਆ ਸੀ।  ਇਹ ਜਾਣਕਾਰੀ ਦਿੰਦਿਆਂ ਸ ਜਸਵਿੰਦਰ ਸਿੰਘ ਸਰਾਵਾਂ, ਜਿਲਾ ਕੋਆਰਡੀਨੇਟਰ ਦਸਿਆ ਕਿ ਹਰ ਸਾਲ ਸਾਰੇ ਭਾਰਤ ਵਿਚ ਸਿੱਖ ਹਿਊਮਨ ਡਿਵੈਲਪਮੈਂਟ ਫਾਂਊਡੇਸ਼ਨ ਅਤੇ  ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਵਲੋਂ ਸਮਾਜ ਦੇ ਕਮਜੋਰ ਵਰਗਾਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਆਪਣੀ ਪੜਾਈ ਮੁਕੰਮਲ ਕਰਨ ਲਈ ਕਰੋੜਾਂ ਰੁਪੈ ਦੀ ਸਹਾਇਤਾ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ। ਉਨਾਂ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦੇ ਉਦੇਸ਼ਾਂ ਅਤੇ ਨਿਸ਼ਾਨਿਆਂ ਬਾਰੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਸਹਾਇਤਾ  ਲਈ ਯੋਗ ਵਿੱਦਿਆਰਥੀਆਂ ਨੂੰ ਕੌਂਸਲ ਵਲੋਂ ਵਿਦਿਅਕ ਸੰਸਥਾਵਾਂ ਦੀ ਮੰਗ ਅਨੁਸਾਰ ਫੀਸਾਂ ਦਾ 90% ਤੱਕ  ਸਹਾਇਤਾ ਕੋਰਸ ਮੁਕੰਮਲ ਹੋਣ ਤਕ ਦਿੱਤੀ ਜਾਂਦੀ ਹੈ। ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪਿ੍ਰੰਸੀਪਲ ਰਣਜੀਤ ਸਿੰਘ ਨੇ ਸਿੱਖ ਇਤਹਾਸ ਅਤੇ ਗੁਰਬਾਣੀ ਦੀ ਰੌਸ਼ਨੀ ਵਿਚ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦਿਆਂ ਜੀਵਨ ਵਿਚ ਅੱਗੇ ਵੱਧਣ ਤੇ ਸਮਾਜ ਦੀ ਨਿਸਕਾਮ ਸੇਵਾ ਕਰਨ ਦੀ ਪ੍ਰੇਰਨਾ ਕੀਤੀ। ਉਨਾ ਵਿਦਿਆਰਥੀਆਂ ਨੂੰ ਜਿੰਦਗੀ ਵਿਚ ਅਗੇ ਵੱਧਣ ਦੇ ਨੁਕਤਿਆ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੰਜ਼ਿਲ ਪ੍ਰਾਪਤੀ ਲਈ ਨਿਸ਼ਾਨਾ ਮਿਥਣਾ ਜਰੂਰੀ ਹੈ। ਕਾਲਮ ਨਵੀਸ ਸ ਗੁਰਚਰਨ ਸਿੰਘ ਨੂਰਪੁਰ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਕਾਮਯਾਬ ਹੋਣ ਲਈ ਉਦਾਰਹਰਣਾਂ ਸਮੇਤ ਸਮਝਾਇਆ। ਸ੍ਰੀਮਤੀ ਨਵਦੀਪ ਸੰਧੂ ਨੇ ਸੰਬੋਧਨ ਕਰਦਿਆਂ ਬਜੁਰਗਾਂ ਅਤੇ  ਅਨਾਥ ਬੱਚਿਆਂ ਦੀ ਸਹਾਇਤਾ ਲਈ ਸੁਰੂ ਕੀਤੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਪੰਜਾਬੀ ਪ੍ਰਵਾਸੀ ਸ ਦੁਿਵੰਦਰ ਸਿੰੰਘ (ਵੈਨਕੋਵਰ) ਨੇ ਕਿਹਾ ਕਿ ਸਿੱਖ ਮਰਿਯਾਦਾਵਾਂ ਨੂੰ ਅਪਨਾਉਣ ਅਤੇ ਗੁਰੂਆਂ ਵਲੋਂ ਦਰਸਾਏ ਰਸਤੇ ਤੇ ਚੱਲਣ ਵਿਚ ਦੂਜੇ ਦੇਸ਼ਾਂ ਦੇ ਨਾਗਰਿਕ ਤੇ ਉਥੋਂ ਦੀਆ ਸਰਕਾਰਾਂ ਅੱਗੇ ਹਨ। ਸ ਹਰਪਾਲ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਨਿਸਕਾਮ ਸਮਾਜ ਸੇਵਕ ਬਣਨ ਕਿਹਾ। ਉਨਾਂ ਕਿਹਾ ਨਿਸਕਾਮ ਸਿੱਖ ਵੈਲਫੇਅਰ ਕੌਂਸਲ ਵਿਚ ਸਾਮਲ ਹੋ ਕੇ ਸਹਾਇਤਾ  ਤੇ ਸੇਵਾ ਕਰਨ ਵਾਲੇ ਸਮਾਜ ਸੇਵੀਆਂ ਨੂੰ ਖੁਲਾ ਸੱਦਾ ਹੈ। ਇਸ ਮੌਕੇ ਤੇ ਸ: ਵੀਰ ਸਿੰਘ ਸੰਧੂ, ਸ: ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਬੀਬੀ ਬੇਅੰਤ ਕੌਰ  ਸੰਘਾ, ਮਾਸਟਰ ਗੁਰਵਿੰਦਰ ਸਿੰਘ,  ਕਾਲਮ ਨਵੀਸ ਸ੍ਰੀਮਤੀ ਬੇਅੰਤ ਕੌਰ ਗਿਲ, ਡਾ. ਸੁਰਜੀਤ ਸਿੰਘ ਭੱਟੀ ਵਿੱਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਵਾਲਿਆਂ ਵਿਚ ਸ਼ਾਮਲ ਸਨ।