ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਵਾਈਟ ਕਲਰ ਡੇ ਮਨਾਇਆ


ਮੋਗਾ,19 ਦਸੰਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਅੱਜ ਕੇ.ਜੀ.ਵਿੰਗ ਦੇ ਬੱਚਿਆਂ ਦੀ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਵਾਈਟ ਕਲਰ ਡੇ ਮਨਾਇਆ ਗਿਆ। ਸਮਾਗਮ ਵਿਚ ਸਫੇਦ ਰੰਗ ਦੇ ਕਪੜੇ ਪਾ ਕੇ ਆਏ ਬੱਚੇ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ। ਸਕੂਲ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਬੱਚਿਆਂ ਨੂੰ ਸਫੇਦ ਰੰਗ ਦੀ ਮਹੱਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਫੇਦ ਰੰਗ ਦੀ ਮਹੱਤਤਾ ਬਾਰੇ ਸਮਝਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈ ਗਈ, ਜਿਸ ਵਿਚ ਬੱਚਿਆਂ ਨੇ ਬੜੇ ਉਤਸਾਹ ਨਾਲ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਹਨਾਂ ਕਿਹਾ ਕਿ ਰੰਗਾਂ ਨੂੰ ਪਹਿਚਾਣਨ ਅਤੇ ਰੰਗਾਂ ਦੇ ਨਾਂਅ ਦੀ ਪਹਚਾਣ ਇਕ ਬੱਚੇ ਦੇ ਵਿਕਾਸ ਦਾ ਮਹੱਤਵਪੂਰਨ ਹਿੱਸਾ ਹੈ। ਇਸ ਸਮਾਗਮ ਦਾ ਮੁੱਖ ਮੰਤਵ ਬੱਚਿਆਂ ਨੂੰ ਸਫੇਦ ਰੰਗ ਅਤੇ ਇਸਦੇ ਮਹੱਤਵ ਬਾਰੇ ਦੱਸਣਾ ਸੀ। ਇਸ ਮੌਕੇ ਬੱਚਿਆਂ ਦੀ ਹੌਸਲਾ ਅਫਜਾਈ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।


