ਰੂਰਲ ਐਨ.ਜੀ.ਓ. ਮੋਗਾ ਦੀਆਂ ਬਲਾਕ ਅਤੇ ਜਿਲਾ ਪੱਧਰੀ ਚੋਣ ਪਰੋਗਰਾਮ ਦਾ ਐਲਾਨ

ਮੋਗਾ,19 ਦਸੰਬਰ (ਜਸ਼ਨ)- ਸਾਲ 2001 ਤੋਂ ਮੋਗਾ ਜਿਲੇ ਅੰਦਰ ਸਮਾਜ ਸੇਵੀ ਗਤੀਵਿਧੀਆਂ ਵਿੱਚ ਵਧ ਚੜ ਕੇ ਹਿੱਸਾ ਪਾ ਰਹੀ ਸੰਸਥਾ ਜਿਲਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਵੱਲੋਂ ਆਪਣੀਆਂ ਬਲਾਕ ਅਤੇ ਜਿਲਾ ਪੱਧਰੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ । ਇਸ ਸਬੰਧੀ ਅੱਜ ਸੰਸਥਾ ਦੀ ਇੱਕ ਵਿਸ਼ੇਸ਼ ਮੀਟਿੰਗ ਜਿਲਾ ਪ੍ਧਾਨ ਗੋਕਲ ਚੰਦ ਬੁੱਘੀਪੁਰਾ ਦੀ ਪ੍ਧਾਨਗੀ ਹੇਠ ਸੰਸਥਾ ਦੇ ਮੁੱਖ ਦਫਤਰ ਵਿਖੇ ਹੋਈ, ਜਿਸ ਵਿੱਚ ਜਿਲਾ ਕਮੇਟੀ ਤੋਂ ਇਲਾਵਾ ਬਲਾਕ ਕਮੇਟੀਆਂ ਦੇ ਚੁਣੇ ਹੋਏ ਅਹੁਦੇਦਾਰ ਵੀ ਸ਼ਾਮਿਲ ਸਨ। ਇਸ ਮੌਕੇ ਮੀਟਿੰਗ ਦਾ ਏਜੰਡਾ ਪੇਸ਼ ਕਰਦਿਆਂ ਜਨਰਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਸੰਸਥਾ ਵੱਲੋਂ 24 ਦਸੰਬਰ ਨੂੰ ਪਿੰਡ ਦੱਦਾਹੂਰ ਅਤੇ ਕੋਟ ਈੇਸੇ ਖਾਂ ਵਿਖੇ ਵਿਸ਼ਾਲ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ 11 ਜਨਵਰੀ ਨੂੰ ਪਿੰਡ ਫਤਿਹਗੜ ਕੋਰੋਟਾਣਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਖਾਂ ਦਾ ਵਿਸ਼ਾਲ ਮੁਫਤ ਚੈਕਅੱਪ ਅਤੇ ਲੈਂਜ਼ ਕੈਂਪ ਲਗਾਇਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਸੰਸਥਾ ਦੀ ਚੋਣ ਹੋਈ ਨੂੰ ਦੋ ਸਾਲ ਦਾ ਸਮਾਂ ਹੋਣ ਵਾਲਾ ਹੈ ਤੇ ਸੰਸਥਾ ਦੇ ਸੰਵਿਧਾਨ ਮੁਤਾਬਿਕ ਮਿਥੇ ਸਮੇਂ ਅੰਦਰ ਬਲਾਕ ਕਮੇਟੀਆਂ ਦੀਆਂ ਚੋਣਾਂ ਕਰਵਾ ਕੇ ਫਰਵਰੀ ਤੱਕ ਜਿਲਾ ਕਮੇਟੀ ਦੀ ਚੋਣ ਕਰਵਾਈ ਜਾਵੇਗੀ । ਸਾਰੇ ਹਾਜਰ ਮੈਂਬਰਾਂ ਨੇ ਚੋਣ ਪ੍ੋਗਰਾਮ ਸਮੇਤ ਹੋਰ ਮੁੱਦਿਆਂ ਤੇ ਆਪੋ ਆਪਣੇ ਵਿਚਾਰ ਰੱਖੇ ਤੇ ਅਖੀਰ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਬਲਾਕ ਨਿਹਾਲ ਸਿੰਘ ਵਾਲਾ ਦੀ ਚੋਣ 23 ਦਸੰਬਰ ਨੂੰ ਵਾਟਰ ਵਰਕਸ ਨਿਹਾਲ ਸਿੰਘ ਵਾਲਾ ਵਿਖੇ, ਬਲਾਕ ਮੋਗਾ ਦੋ ਦੀ ਚੋਣ 24 ਦਸੰਬਰ ਨੂੰ ਪਿੰਡ ਦੱਦਾਹੂਰ ਵਿਖੇ, ਬਲਾਕ ਕੋਟ ਈਸੇ ਖਾਂ ਦੀ ਚੋਣ 24 ਦਸੰਬਰ ਨੂੰ ਹੀ ਕੋਟ ਈਸੇ ਖਾਂ ਵਿਖੇ, ਬਲਾਕ ਮੋਗਾ ਇੱਕ ਦੀ ਚੋਣ 29 ਦਸੰਬਰ ਨੂੰ ਅਤੇ ਬਲਾਕ ਬਾਘਾ ਪੁਰਾਣਾ ਦੀ ਚੋਣ 6 ਜਨਵਰੀ ਨੂੰ ਹੋਵੇਗੀ । ਇਸ ਮੌਕੇ ਹਾਜਰ ਮੈਂਬਰਾਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ ਲੋਕਾਂ ਨੂੰ ਚੰਗੀ ਸਿਹਤ ਅਤੇ ਸਵੱਛ ਵਾਤਾਵਰਣ ਦਾ ਸੁਨੇਹਾ ਦੇਣ ਲਈ ਫਰਵਰੀ ਮਹੀਨੇ ਵਿੱਚ ਸਾਈਕਲ ਟੂਰਨਾਮੈਂਟ ਅਤੇ ਸਾਈਕਲ ਰੈਲੀਆਂ ਸ਼ੁਰੂ ਕੀਤੀਆਂ ਜਾਣਗੀਆਂ । ਲੋਕਾਂ ਨੂੰ ਤੰਦਰੁਸਤੀ ਦਾ ਸੁਨੇਹਾ ਦੇਣ ਲਈ ਹੋਰ ਵੀ ਕਈ ਨਵੇਂ ਪ੍ੋਗਰਾਮ ਲਾਗੂ ਕੀਤੇ ਜਾਣਗੇ । ਇਸ ਮੌਕੇ ਜਿਲਾ ਪ੍ਧਾਨ ਗੋਕਲ ਚੰਦ ਬੁੱਘੀਪੁਰਾ ਨੇ ਸਾਰੇ ਐਨ.ਜੀ.ਓ. ਮੈਂਬਰਾਂ ਨੂੰ ਚੋਣਾਂ ਦੇ ਮਿਥੇ ਹੋਏ ਪ੍ੋਗਰਾਮ ਅਨੁਸਾਰ ਇਸ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਦੱਦਾਹੂਰ ਅਤੇ ਕੋਟ ਈਸੇ ਖਾਂ ਵਿਖੇ ਲੱਗ ਰਹੇ ਖੂਨਦਾਨ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਖੂਨਦਾਨ ਕਰਨ ਦੀ ਅਪੀਲ ਕੀਤੀ । ਇਸ ਮੌਕੇ ਐਨ.ਜੀ.ਓ. ਦੇ ਜਿਲਾ ਚੇਅਰਮੈਨ ਮਹਿੰਦਰ ਪਾਲ ਲੂੰਬਾ, ਮੁੱਖ ਸਲਾਹਕਾਰ ਹਰਜਿੰਦਰ ਸਿੰਘ ਚੁਗਾਵਾਂ, ਪੈਟਰਨ ਗੁਰਬਚਨ ਸਿੰਘ ਗਗੜਾ, ਬਲਾਕ ਕੋਟ ਈਸੇ ਖਾਂ ਦੇ ਪ੍ਧਾਨ ਜਗਤਾਰ ਸਿੰਘ ਜਾਨੀਆਂ, ਚੇਅਰਮੈਨ ਹਰਭਿੰਦਰ ਸਿੰਘ ਜਾਨੀਆਂ, ਰਣਜੀਤ ਸਿੰਘ ਮਾੜੀ ਮੁਸਤਫਾ, ਹਰਭਗਵਾਨ ਸਿੰਘ ਮਾਣੁਕੇ, ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਧਾਨ ਜਸਵੀਰ ਸਿੰਘ ਦੀਨਾ ਸਾਹਿਬ, ਗੁਰਚਰਨ ਸਿੰਘ ਰਾਜੂ ਪੱਤੋ, ਇਕਬਾਲ ਸਿੰਘ ਖੋਸਾ ਆਦਿ ਹਾਜ਼ਰ ਸਨ ।


