ਅਕਾਲ ਅਕੈਡਮੀ ਪੁਰਾਣੇ ਵਾਲਾ ਵਿਖੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ

ਅਜੀਤਵਾਲ, 19 ਦਸੰਬਰ (ਜਸ਼ਨ) ਅਕਾਲ ਅਕੈਡਮੀ ਪੁਰਾਣੇਵਾਲਾ ਵੱਲੋਂ ਨਸ਼ਿਆਂ ਖ਼ਿਲਾਫ਼ ਇੱਕ ਜਾਗਰੂਕਤਾ ਰੈਲੀ ਕਰਵਾਈ ਗਈ। ਜਿਸ ਨੂੰ ਹਰੀ ਝੰਡੀ ਦਿੰਦਿਆ ਐੱਸ. ਐੱਚ. ਓ. ਜਸਵੰਤ ਸਿੰਘ ਅਜੀਤਵਾਲ ਨੇ ਦੱਸਿਆ ਕਿ ਲੋਕਾ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਬੜਾ ਵਧੀਆਂ ਉਪਰਾਲਾ ਹੈ। ਇਸ ਰੈਲੀ ‘ਚ ਕੈਡਮੀ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ। ਇਹ ਰੈਲੀ ਪਿੰਡ ਪੁਰਾਣੇਵਾਲਾ ਤੋਂ ਵੱਖ ਵੱਖ ਪਿੰਡਾ ਰਾਹੀ ਹੁੰਦੀ ਹੋਈ ਪਿੰਡ ਕੋਕਰੀ ਕਲਾਂ ਵਿਖੇ ਪਹੁੰਚੀ। ਬੱਚਿਆਂ ਨੇ ਨਸ਼ਿਆਂ ਦੇ ਖ਼ਿਲਾਫ਼ ਸਲੋਗਨ ਤਿਆਰ ਕੀਤੇ ਸਨ ਜਿਹਨਾਂ ਰਾਹੀਂ ਨਸ਼ਿਆਂ ਦਾ ਤਿਆਗ ਕਰਕੇ ਤੰਦਰੁਸਤ ਜੀਵਨ ਜਿਉਣ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਗਈ। ਕੋਕਰੀ ਕਲਾਂ ਪਿੰਡ ਵਿੱਚ ਲੋਕਾਂ ਸਾਹਮਣੇ ਨਸ਼ਿਆਂ ਖ਼ਿਲਾਫ਼ ਇੱਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਬੱਚਿਆਂ ਦੁਆਰਾ ਭਾਸ਼ਣ, ਕਵੀਸ਼ਰੀ ਅਤੇ ਨਾਟਕ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ।ਇਲਾਕਾ ਨਿਵਾਸੀਆਂ ਵੱਲੋਂ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਗਈ। ਇਸ ਸਮੇਂ ਸਕੂਲ ਸਟਾਫ ਤੋ ਇਲਾਵਾ ਸਿਪਾਹੀ ਗਗਨਦੀਪ ਸਿੰਘ, ਜੋਰਾ ਸਿੰਘ ਤੇ ਭਾਰੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ।


