ਪੰਜਾਬ ਭਰ ਦੇ ਸਰਪੰਚਾਂ ਨੂੰ ਪਿਛਲੇ ਚਾਰ ਸਾਲ ਤੋਂ ਮਾਣ ਭੱਤੇ ਵਜੋਂ ਇੱਕ ਦੁੱਕੀ ਵੀ ਨਸੀਬ ਨਹੀ ਹੋਈ-ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ

ਮੋਗਾ,19 ਦਸਬੰਰ  (ਜਸ਼ਨ) ਪੰਜਾਬ ਦੇ ਖਜਾਨੇ ਦੀ ਪਤਲੀ ਹਾਲਤ ਦੇ ਕਾਰਨ ਜਿੱਥੇ ਲੋਕਾਂ ਨੂੰ ਮਿਲਣ ਵਾਲੀਆਂ ਸਰਕਾਰੀ ਸਕੀਮਾਂ ਅਤੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜ ਪੂਰੀ ਤਰਾ ਠੱਪ ਨਜ਼ਰ ਆ ਰਹੇ ਉੱਥੇ ਪੰਜਾਬ ਦੇ ਹਜ਼ਾਰਾ ਪਿੰਡਾ ਦੀ ਨੁਮਾਇੰਦਗੀ ਕਰਨ ਵਾਲੇ  ਸਰਪੰਚ ਨੂੰ ਪਿਛਲੇ ਚਾਰ ਸਾਲ ਤੋਂ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਮਾਣ ਭੱਤੇ ਦੀ ਇੱਕ ਦੁੱਕੀ ਵੀ ਨਸੀਬ ਨਹੀ ਹੋਈ। ਇਸ ਮਾਮਲੇ ਵਿੱਚ ਪਿਛਲੀ ਅਕਾਲੀ ਭਾਜਪਾ  ਸਰਕਾਰ ਵਲੋਂ ਵੀ ਸਰਪੰਚਾਂ ਦੀ ਕੋਈ ਸੁਣਵਾਈ ਨਾ ਕੀਤੇ ਜਾਣ ਕਾਰਣ ਰੋਸ ਵਿੱਚ ਆਏ ਸਰਪੰਚ ਅਤੇ ਪੰਚਾਂ ਨੂੰ ਸੂਬੇ ਦੀ ਨਵੀ ਬਣੀ ਕਾਗਰਸ ਸਰਕਾਰ ਤੋਂ ਕਾਫੀ ਉਮੀਦਾਂ ਸਨ ਪਰ ਇਸ ਸਰਕਾਰ ਦੇ ਵੀ ਦਸ ਮਹੀਨੇ ਬੀਤ ਜਾਣ ਤੇ ਸਰਪੰਚਾਂ ਨੂੰ ਦਿੱਤੇ ਜਾਣ ਵਾਲੇ ਇਸ ਮਾਣ ਭੱਤੇ ਦੀ ਲੰਬੇ ਸਮੇਂ ਤੋਂ ਲੱਟਕਦੀ ਮੰਗ ਤੇ ਸੁਣਵਾਈ ਨਹੀ ਕੀਤੀ ਗਈ  ਉਲਟਾ ਪਿੰਡਾਂ ਦੇ ਸਰਪੰਚਾਂ ਦੇ ਰਿਕਾਰਡ ਤਲਬ ਕਰਕੇ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਸਰਪੰਚਾਂ /ਪੰਚਾਂ ਨਾਲ ਸਰਾ-ਸਰ ਬੇਇਨਸਾਫੀ ਹੈ ਇਨਾ ਵਿਚਾਰਾਂ ਦਾ ਪ੍ਰਗਟਾਵਾ ਪੰਚਾਇਤ ਯੂਨੀਅਨ ਜ਼ਿਲਾ ਮੋਗਾ ਦੇ ਪ੍ਰਧਾਨ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਅੱਜ ਪ੍ਰੈਸ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ ।  ਉਹਨਾ ਕਿਹਾ ਕਿ ਹੁਣ ਸਰਪੰਚਾਂ/ ਪੰਚਾਂ ਦੇ ਸਬਰ ਦਾ ਅੰਤ ਹੋ ਚੁੱਕਿਆ ਹੈ ਅਤੇ ਪੂਰੇ ਪੰਜਾਬ ਵਿੱਚ ਪੰਜਾਬ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਦੀ ਅਗਵਾਈ ਹੇਠ 20 ਦਸਬੰਰ ਨੂੰ ਡਿਪਟੀ ਕਮਿਸ਼ਨਰ  ਲੁਧਿਆਣਾ ਦੇ   ਦਫਤਰ ਅੱਗੇ ਧਰਨਾ ਲਗਾਕੇ  ਪੂਰੇ ਪੰਜਾਬ ਦੇ ਪੰਚ ਸਰਪੰਚ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਸਘੰਰਸ਼ ਸ਼ੁਰੂ ਕਰਨਗੇ ਤੇ ਪੰਜਾਬ ਦੀ ਗੂੰਗੀ ਤੇ ਬੋਲੀ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁੰਚਾ ਕੇ  ਆਪਣੀਆਂ ਹੱਕੀ ਮੰਗਾ ਨੂੰ ਲਾਗੂ ਕਰਵਾਕੇ ਰਹਿਣਗੇ। ਇਸ ਮੌਕੇ ਸਰਪੰਚ ਅੰਗਰੇਜ ਸਿੰਘ ਸਮਰਾ ਪ੍ਰਧਾਨ ਬਲਾਕ ਮੋਗਾ 2, ਗੁਰਚਰਨ ਸਿੰਘ ਸਰਪੰਚ, ਸਾਹਿਬ ਸਿੰਘ ਸਰਪੰਚ ਜੀ ਬੀ ਟੀ ਗੜ੍ਹ ਬਲਾਕ ਬਾਘਾਪੁਰਾਣਾ,ਸੁਰਜੀਤ ਸਿੰਘ ਜ਼ਿਲਾ ਪ੍ਰਧਾਨ ਪੰਚਾਇਤ ਸਕੱਤਰ,ਗੁਰਬਿੰਦ ਸਿੰਘ ਸਰਪੰਚ ਫਤਿਗ੍ਹੜ ਤਤਾਰੀਏਵਾਲਾ,ਅਮਨਦੀਪ ਸਿੰਘ ਸਰਪੰਚ ਫਤਿਹਗ੍ਹੜ ਕੋਰੋਟਾਣਾ,ਸਰਪੰਚ ਸੋਹਣ ਸਿੰਘ ਕਪੂਰੇ,ਸਰਪੰਚ ਨਰਿੰਦਰ ਕੌਰ ਡਾਲਾ,ਬਲਵਿੰਦਰ ਕੌਰ ਸਰਪੰਚ ਰੋਲੀ,ਜਸਵਿੰਦਰ ਸਿੰਘ ਸਰਪੰਚ ਚੋਗਾਵਾ,ਜਸਵਿੰਦਰ ਸਿੰਘ ਸਰਪੰਚ ਧੱਲੇਕੇ,ਤੀਰਥ ਸਿੰਘ( ਕਾਲਾ)ਸਰਪੰਚ ਸਿੰਘਾਵਾਲਾ, ਤੋ ਇਲਾਵਾ ਵੱਡੀ ਗਿਣਤੀ ਵਿੱਚ ਸਰਪੰਚ ਹਾਜ਼ਰ ਸਨ। ਇਸ ਮੌਕੇ ਸਰਪੰਚ ਨਿਹਾਲ ਸਿੰਘ ਨੇ ਜ਼ਿਲੇ ਦੇ ਸਮੂਹ ਸਰਪੰਚਾਂ ਨੂੰ ਲੁਧਿਆਣਾ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ।