ਜ਼ਿਲ੍ਹਾ ਸਿਹਤ ਵਿਭਾਗ ਮੋਗਾ ਵੱਲੋਂ ਸਵਾਇਨ ਫਲੂ ਜਾਗਰੂਕਤਾ ਪੋਸਟਰ ਕੀਤਾ ਰੀਲੀਜ਼

ਮੋਗਾ,20 ਦਸੰਬਰ (ਜਸ਼ਨ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਕੌਮੀ ਸਿਹਤ ਮਿਸ਼ਨ ਅਧੀਨ ਸਵਾਇਨ ਫਲੂ ਤੋਂ ਜਾਗਰੂਕ ਕਰਨ ਦੇ ਵਿਸ਼ੇਸ਼ ਉੁਪਰਾਲਿਆ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਮੋਗਾ ਵੱਲੋਂ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਦੀ ਅਗਵਾਈ ਹੇਠ ਇੱਕ ਜਨਹਿੱਤ ਵਿੱਚ ਸਵਾਇਨ ਫਲੂ ਜਾਗਰੂਕਤਾ ਪੈਫਲਿਟ ਜਾਰੀ ਕੀਤਾ। ਇਸ ਬਾਰੇ  ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਵਾਇਨ ਫਲੂ ਤੋਂ ਡਰਨ ਦੀ ਲੋੜ ਨਹੀਂ ਉਨ੍ਹਾਂ ਦੱਸਿਆ ਕਿ ਸਵਾਇਨ ਫਲੂ ਐਚ ਵਨ ਐਨ ਵਨ ਨਾਂਅ ਦੇ ਵਿਸ਼ਾਣੂ ਰਾਹੀਂ ਫੈਲਦਾ ਹੈ ਜੋ ਕਿ ਸਾਹ ਰਾਹੀਂ ਇੱਕ ਮਨੁੱਖ ਤੋਂ ਦੂਜੇ ਮਨੁੱਖ ਵਿੱਚ ਫੈਲਦਾ ਹੈ ਅਤੇ ਇਸਦੇ ਮੁੱਖ ਲੱਛਣ ਤੇਜ਼ ਬੁਖਾਰ, ਖਾਸੀਂ ਅਤੇ ਜ਼ੁਕਾਮ ਗਲੇ ਵਿੱਚ ਦਰਦ ਛਿੱਕਾ ਆਉਣੀਆਂ ਜਾਂ ਨੱਕ ਵੱਗਣਾ ਅਤੇ ਸਰੀਰ ਟੁੱਟਦਾ ਮਹਿਸੂਸ ਹੋਣਾ ਸਾਹ ਲੈਣ ਵਿੱਚ ਤਕਲੀਫ ਅਤੇ ਦਸਤ ਲੱਗਣ ਅਜਿਹੇ ਲੱਛਣ ਦਿਖਾਈ ਦੇਣ ਤੇ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨ ਦੀ ਜਰੂਰਤ ਹੁੰਦੀ ਹੈ ਤਾਂ ਕਿ ਸਮੇਂ ਸਿਰ ਜਾਂਚ ਹੋ ਸਕੇ ਅਤੇ ਇਲਾਜ ਸੰਭਵ ਹੋ ਸਕੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਅਰੁਣ ਗੁਪਤਾ  ਨੇ ਦੱਸਿਆ ਕਿ ਸਿਹਤ ਵਿਭਾਗ ਦੀ ਨੈਸ਼ਨਲ ਵੈਕਟਰ ਬੋਰਨ ਡੀਸੀਜ਼ ਕੰਟਰੋਲ ਪ੍ਰੋਗਰਾਮ ਬਰਾਂਚ ਵੱਲੋਂ ਵਿਸ਼ੇਸ਼ ਤੌਰ ਤੇ ਬਚਾਅ ਅਤੇ ਤੁਰੰਤ ਇਲਾਜ ਦੇ ਉਪਰਾਲੇ ਕਰਨ ਬਾਰੇ ਵਿਸ਼ੇਸ਼  ਤੌਰ ਤੇ ਕਾਲਜਾਂ, ਸਕੂਲਾਂ ਅਤੇ ਪਬਲਿਕ ਥਾਵਾਂ ਤੇ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ: ਰੁਪਿੰਦਰ ਕੌਰ ਗਿੱਲ ਜ਼ਿਲ੍ਹਾ ਪਰਿਵਾਰ ਅਤੇ ਭਲਾਈ ਅਫਸਰ ਮੋਗਾ, ਡਾ: ਹਰਵਿੰਦਰ ਕੁਮਾਰ ਸ਼ਰਮਾ ਜ਼ਿਲ੍ਹਾ ਟੀਕਾਕਰਨ ਅਫਸਰ , ਡਾ: ਜਗਰੂਪ ਸਿੰਘ, ਫੂਡ ਕਮਿਸ਼ਨਰ ਹਰਪ੍ਰੀਤ ਕੌਰ,ਸੈਨੇਟਰੀ ਇੰਸਪੈਕਟਰ ਰਣਜੀਤ ਸਿੰਘ ਸਿੱਧੂ, ਮਹਿੰਦਰ ਪਾਲ ਲੂੰਬਾ, ਫੂਡ ਇੰਸਪੈਕਟਰ ਅਭਿਨਵ ਖੋਸਲਾ,  ਰਾਕੇਸ਼ ਰਾਜਾ ਡਾਟਾ ਮੈਨੇਜਰ ਆਈ ਡੀ ਐਸ ਪੀ ਬਰਾਂਚ, ਰਾਜੇਸ਼ ਕੁਮਾਰ ਅਕਾਊਟ ਅਫਸਰ ਮੋਗਾ, ਵੀਰਪਾਲ ਕੌਰ ਅਤੇ ਅੰਮਿ੍ਰਤ ਸ਼ਰਮਾ ਦਫਤਰ ਸਿਵਲ ਸਰਜਨ ਮੋਗਾ ਵੀ ਹਾਜ਼ਰ ਸਨ।