ਪੇਂਡੂ ਸਾਹਿਤ ਸਭਾਵਾਂ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਨਿਭਾਅ ਰਹੀਆਂ ਹਨ ਆਪਣਾ ਫਰਜ਼-ਪ੍ਰਵਾਸੀ ਸਾਹਿਤਕਾਰ ਸ਼ਰਨਜੀਤ ਬੈਂਸ

ਨੱਥੂਵਾਲਾ ਗਰਬੀ, 21 ਦਸੰਬਰ (ਪੱਤਰ ਪਰੇਰਕ)-ਪਿਛਲੇ 18 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੀ ਸੇਵਾ ਕਰ ਰਹੀ ਸਾਹਿਤ ਸਭਾ ਭਲੂਰ,ਮੋਗਾ(ਰਜਿ:) ਪੰਜਾਬ ਵੱਲੋਂ ਸਭਾ ਦੇ ਪ੍ਰਧਾਨ ਜਸਵੀਰ ਭਲੂਰੀਆ ਦੇ ਗ੍ਰਹਿ ਵਿਖੇ ਰੂਬਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਉੱਘੇ ਪ੍ਰਵਾਸੀ ਲੇਖਕ ਸ਼ਰਨਜੀਤ ਸਿੰਘ ਬੈਂਸ ਤੋਂ ਇਲਾਵਾ ਪ੍ਰੋ:ਨਵਰੀਤ ਕੌਰ ਗਿੱਲ ਚੰਡੀਗੜ੍ਹ,ਪ੍ਰੋ:ਇਫਤਖਾਰ ਅਹਿਮਦ (ਡਾ:) ਚੰਡੀਗੜ੍ਹ, ਦੇਵਿੰਦਰ ਸੈਫੀ(ਡਾ:), ਨਾਵਲਕਾਰ ਜੀਤ ਸਿੰਘ ਸੰਧੂ ਅਤੇ ਉੱਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਚੰਦਬਾਜਾ ਬਿਰਾਜਮਾਨ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਸ਼ਾਇਰ ਬੇਅੰਤ ਗਿੱਲ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ,ਉਪਰੰਤ ਉੱਘੇ ਸਾਹਿਤਕਾਰ ਅਤੇ ਵਿਦਵਾਨ ਡਾ: ਦੇਵਿੰਦਰ ਸੈਫੀ ਨੇ ਸ਼ਰਨਜੀਤ ਬੈਂਸ ਦੀ ਜੀਵਨੀ ਬਾਰੇ ਹਾਜ਼ਰੀਨਾਂ ਨੂੰ ਜਾਣੂ ਕਰਵਾਉਦਿਆਂ ਦੱਸਿਆ ਕਿ ਸ਼ਰਨਜੀਤ ਹੁਣ ਤੱਕ ਛੇ ਕਿਤਾਬਾਂ ਪਾਠਕਾਂ ਦੀ ਝੋਲੀ ਵਿੱਚ ਪਾ ਚੁੱਕੇ ਹਨ ਅਤੇ ਪਿਛਲੇ 25 ਸਾਲਾਂ ਤੋਂ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਅਮਰੀਕਾ ਦੀ ਧਰਤੀ ਤੇ ਰਹਿੰਦੇ ਹੋਏ ਸਾਹਿਤ ਦੀ ਸੇਵਾ ਕਰਨਾ ਜਿਸ ਦੀ ਬਦੌਲਤ ਕਨੇਡਾ ਦੀ ਪਾਰਲੀਮੈਂਟ ਵੱਲੋਂ ਉਨਾ੍ਹ ਦਾ ਸਨਮਾਨ ਕਰਨਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਇਸ ਮੌਕੇ ਤੇ ਸ਼ਰਨਜੀਤ ਬੈਂਸ ਨੇ ਬੋਲਦਿਆਂ ਕਿਹਾ ਕਿ ਪੇਂਡੂ ਸਾਹਿਤ ਸਭਾਵਾਂ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਆਪਣਾ ਫਰਜ਼ ਨਿਭਾਅ ਰਹੀਆਂ ਹਨ ਅਤੇ ਸਾਹਿਤ ਸਭਾ ਭਲੁੂਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਸਾਹਿਤਕ ਕਾਰਜ ਸ਼ਲਾਘਾਯੋਗ ਹਨ। ਸਟੇਜ ਦੀ ਜ਼ਿੰਮੇਵਾਰੀ ਸਭਾ ਦੇ ਸਕੱਤਰ ਰਾਜਵੀਰ ਭਲੂਰੀਏ ਨੇ ਬਾਖੂਬੀ ਨਿਭਾਈ। ਇਸ ਸਮੇਂ ਬੈਂਸ ਨੂੰ ਦਿੱਤਾ ਜਾਣ ਵਾਲਾ ਪ੍ਰੰਸਸਾ ਪੱਤਰ ਸਭਾ ਦੇ ਪ੍ਰਧਾਨ ਜਸਵੀਰ ਭਲੂਰੀਏ ਨੇ ਪੜ੍ਹ ਕੇ ਸੁਣਾਇਆ । ਪ੍ਰੋਗਰਾਮ ਦੇ ਦੂਸਰੇ ਪੜਾਅ ਵਿੱਚ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੰਵਲਜੀਤ ਭੋਲਾ,ਸਾਧੂ ਰਾਮ ਲੰਗੇਆਣਾ,ਜਗਤਾਰ ਸੋਖੀ, ਪ੍ਰੀਤ ਭਗਵਾਨ(ਆਰਟਿਸਟ),ਪ੍ਰੀਤ ਜੱਗੀ, ਆਨੰਤ ਗਿੱਲ, ਗੁਰਮੀਤ ਸਿੰਘ ਬੱਧਣ ਆਦਿ ਸਾਹਿਤਕਾਰਾਂ ਨੇ ਆਪੋ ਆਪਣੀਆਂ ਰਚਨਾਂਵਾਂ ਪੇਸ਼ ਕੀਤੀਆਂ। ਸਭਾ ਵੱਲੋਂ ਸ਼ਰਨਜੀਤ ਬੈਂਸ,ਪ੍ਰੋ:ਨਵਰੀਤ ਕੌਰ ਗਿੱਲ, ਪ੍ਰੋ:ਇਫਤਖਾਰ ਅਹਿਮਦ (ਡਾ:) ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਤੇ ਗੁਰਪ੍ਰੀਤ ਸਿੰਘ ਚੰਦਬਾਜ਼ਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਗੁਰਜੰਟ ਸਿੰਘ ਕਲਸੀ,ਪ੍ਰਧਾਨ ਹਰਜੀਤ ਸਿੰਘ,ਪ੍ਰਧਾਨ ਰਾਜਾ ਢਿੱਲੋਂ,ਜੈਲਦਾਰ ਕੁਲਬੀਰ ਸਿੰਘ,ਕੁਲਦੀਪ ਸਿੰਘ ਜੇ.ਈ.,ਸੂਬੇਦਾਰ ਪ੍ਰੀਤਮ ਸਿੰਘ,ਕਾਮਰੇਟ ਗੀਟਨ ਸਿੰਘ,ਗੁਰਜੀਤ ਸਿੰਘ ਘੁਮਾਣ ਯੂ.ਐਸ.ਏ.,ਇਕਬਾਲ ਸਿੰਘ,ਬਲਜੀਤ ਸਿੰਘ ਸਿੱਖਾਂਵਾਲਾ,ਮੈਨੇਜਰ ਮਨਜੀਤ ਸਿੰਘ,ਮਿ: ਪ੍ਰੀਤਮ ਸਿੰਘ ਡਡਿਆਲਾ, ਮਲਕੀਤ ਸਿੰਘ ਥਿੰਦ ਲੰਗੇਆਣਾ,ਗਿੰਦਰ ਸਿੰਘ,ਗੁਰਦੀਪ ਬਰਾੜ,ਸੋਨੀ ਸ਼ਰਮਾ,ਬਸੰਤ ਸਿੰਘ ਬਿੱਲਾ,ਮੈਡਮ ਚਰਨਜੀਤ ਕੌਰ,ਕੰਵਲਪ੍ਰੀਤ ਸੰਧੂ,ਪੰਚ ਪਰਮਜੀਤ ਕੌਰ ਸ਼ਰਮਾ ,ਸੁਖਪਾਲ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਸਾਹਿਤਕਾਰ ਹਾਜ਼ਰ ਸਨ।


