ਪੰਜਾਬ ਐਡ ਸਿੰਧ ਬੈਕ ਆਰਸੇਟੀ ਦੁੱਨੇਕੇ ਵੱਲੋਂ ਡੇਅਰੀ ਫਾਰਮਿੰਗ ਦੇ 152 ਬੈਚਾਂ ਦੇ 37 ਸਿਖਿਆਰਥੀਆਂ ਨੂੰ ਕੀਤੇ ਸਰਟੀਫਿਕੇਟ ਤਕਸੀਮ- ਡਾਇਰੈਕਟਰ ਹਰਜਿੰਦਰ ਸਿੰਘ ਕੰਡਾ
ਮੋਗਾ, 21 ਦਸੰਬਰ(ਜਸ਼ਨ) ਪੰਜਾਬ ਐਡ ਸਿੰਧ ਬੈਕ ਆਰਸੇਟੀ ਦੁੱਨੇਕੇ ਵੱਲੋਂ ਡੇਅਰੀ ਫਾਰਮਿੰਗ ਦੇ 37 ਸਿਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਡਾਇਰੈਕਟਰ ਹਰਜਿੰਦਰ ਸਿੰਘ ਕੰਡਾ ਅਤੇ ਸਮੂਹ ਸਟਾਫ ਵੱਲੋਂ ਮਿਉਂਸਪਲ ਕੌਸਲਰ ਅਤੇ ਸਮਾਜ ਦੇ ਉੱਘੇ ਸਮਾਜ ਸੇਵੀ ਪ੍ਰਵੀਨ ਕੁਮਾਰ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪ੍ਰਵੀਨ ਕੁਮਾਰ ਮਿਉਂਸੀਪਲ ਕੌਸਲਰ ਨੇ ਸਿਖਿਆਰਥੀਆਂ ਨੂੰ ਪਸ਼ੂ-ਪਾਲਣ ਦੀਆਂ ਤਕਨੀਕਾਂ ਬਾਰੇ ਆਤਮ ਨਿਰਭਰ ਹੋਣ ਲਈ ਪ੍ਰੇਰਿਤ ਕੀਤਾ ਅਤੇ ਆਪਣਾ ਜੀਵਨ ਸਫਲ ਬਣਾਉਣ ਲਈ ਸੁਭਕਾਮਨਾਵਾਂ ਦਿੱਤੀਆਂ। ਡਾਇਰੈਕਟਰ ਹਰਜਿੰਦਰ ਸਿੰਘ ਕੰਡਾ ਨੇ ਸਿਖਿਆਰਥੀਆਂ ਨੂੰ ਬੈਕ ਲੋਨ ਦੀ ਸਹੀ ਵਰਤੋ ਕਰਨ ਲਈ ਕਿਹਾ ਅਤੇ ਬੈਕ ਦੀਆਂ ਕਿਸ਼ਤਾਂ ਸਮੇ ਸਿਰ ਵਾਪਿਸ ਕਰਕੇ ਆਪਣੇ ਰੋਜ਼ਗਾਰ ਨੂੰ ਹੋਰ ਵਧਾਉਣ ਲਈ ਜਾਣਕਾਰੀ ਦਿੱਤੀ। ਉਨਾਂ ਬੈਕ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਅਤੇ ਸਿਖਿਆਰਥੀਆਂ ਨੂੰ ਆਰਸੇਟੀ ਦੁਆਰਾ ਦਿੱਤੀ ਜਾ ਰਹੀ ਮੁਫ਼ਤ ਟ੍ਰੇਨਿੰਗ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਿਖਿਆਰਥੀਆਂ ਨੇ ਆਰਸੇਟੀ ਦੁਆਰਾ ਦਿੱਤੀ ਗਈ ਟ੍ਰੇਨਿੰਗ ਅਤੇ ਪੰਜਾਬ ਐਡ ਸਿੰਧ ਬੈਂਕ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜੋ ਕਿ ਬਗੈਰ ਕਿਸੇ ਫੀਸ ਤੋ ਸਵੈ-ਰੋਜ਼ਗਾਰ ਸਥਾਪਿਤ ਕਰਨ ਲਈ ਬੇਰੋਜ਼ਗਾਰ ਪੇਡੂ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨਾਂ ਇਸ ਮੌਕੇ 152 ਬੈਚਾਂ ਦੇ 37 ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਇਹ ਸਿਖਿਆਰਥੀ ਪਿੰਡ ਬਾਘਾਪੁਰਾਣਾ, ਫਤਹਿਗੜ ਕਰੋਟਾਨਾ, ਜੈ ਸਿੰਘ ਵਾਲਾ, ਕੋਟ ਈਸੇ ਖਾਂ, ਚੋਟੀਆਂ ਟੋਬਾ ਅਤੇ ਮੋਗਾ ਦੇ ਸਨ। ਪੰਜਾਬ ਐਡ ਸਿੰਧ ਬੈਕ ਆਰਸੇਟੀ ਦੁਨੇਕੇ ਅਰਥਿਕ ਪੱਖੋ ਪਿਛੜੇ ਬੇਰੋਜ਼ਗਾਰ ਪੇਡੂ ਨੌਜਵਾਨ ਲੜਕੇ ਤੇ ਲੜਕੀਆਂ ਲਈ ਜ਼ਿਲੇ ਵਿੱਚ ਸ਼ਲਾਘਾਯੋਗ ਕੰਮ ਕਰਦੇ ਹੋਏ ਵਰਦਾਨ ਸਾਬਿਤ ਹੋ ਰਹੀ ਹੈ। ਸ਼੍ਰੀ ਕੰਡਾ ਨੇ ਦੱਸਿਆ ਕਿ ਆਰਸੇਟੀ ਦੁੱਨੇਕੇ ਮੋਗਾ ਵਿਖੇ ਕਿੱਤਾ ਮੁਖੀ ਕੋਰਸ ਸਿਲਾਈ-ਕਢਾਈ, ਬਿਊਟੀ ਪਾਰਲਰ, ਡੇਅਰੀ ਫਾਰਮਿੰਗ, ਬੀ ਕੀਪਿੰਗ, ਮੋਬਾਇਲ ਰਿਪੇਅਰ, ਕੰਪਿਊਟਰ ਬੇਸਿਕ, ਮੋਟਰ ਵਾਈਡਿੰਗ ਆਦਿ ਦੀ ਬਿੱਲਕੁੱਲ ਮੁਫ਼ਤ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨਾਂ ਕਿਹਾ ਪੇਡੂ ਬੇਰੋਨੌਜਵਾਨ ਲੜਕੇ-ਲੜਕੀਆਂ ਆਰਸੇਟੀ ਮੋਗਾ ਨਾਲ ਜੁੜ ਕੇ ਵੱਧ ਤੋ ਵੱਧ ਲਾਭ ਉਠਾਉਂਣ। ਇਸ ਮੌਕੇ ਬੈਂਕ ਅਧਿਕਾਰੀ ਕਨਿਕਾ ਗੁਪਤਾ, ਮਹਿਕ ਖੇੜਾ, ਸੀ.ਪੀ. ਸਿੰਘ ਅਤੇ ਅਮਰਦੀਪ ਕੁਮਾਰ ਵੀ ਮੌਜੂਦ ਸਨ।


