‘ਪੜੋ ਪੰਜਾਬ-ਪੜਾਓ’ ਪੰਜਾਬ ਤਹਿਤ ਕੀਤਾ ਗਿਆ ਅਧਿਆਪਕਾਂ ਦਾ ਸਨਮਾਨ

ਮੋਗਾ, 21 ਦਸੰਬਰ: (ਜਸ਼ਨ)-ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਿੱਖਿਆ ਦੇ ਸੁਧਾਰ ਲਈ ਚਲਾਏ ਜਾ ਰਹੇ ‘ਪੜੋ ਪੰਜਾਬ-ਪੜਾਓ’ ਪੰਜਾਬ ਪ੍ਰਾਜੈਕਟ ਅਨੁਸਾਰ ਸਿੱਖਿਆ ਸਕੱਤਰ ਸ਼੍ਰੀ ਕਿ੍ਰਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿੱਤ ਜ਼ਿਲਾ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਬਰਾੜ, ਉਪ ਜ਼ਿਲਾ ਸਿੱਖਿਆ ਅਫਸਰ ਜਸਪਾਲ ਸਿੰਘ ਔਲ਼ਖ, ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ, ਜ਼ਿਲਾ ਕੋ-ਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਦੀ ਸੁਚੱਜੀ ਅਗਵਾਈ ਹੇਠ ਸਮੁੱਚੀ ‘ਪੜੋ ਪੰਜਾਬ-ਪੜਾਓ ਪੰਜਾਬ’ ਮੋਗਾ ਦੀ ਟੀਮ ਵੱਲੋਂ ਸਿੱਖਿਆ ਦੀ ਬੇਹਤਰੀ ਲਈ ਅਧਿਆਪਕਾਂ ਨੂੰ ਪੂਰਨ ਸਹਿਯੋਗ ਕੀਤਾ ਜਾ ਰਿਹਾ ਹੈ। ਟੀਮ ਵੱਲੋਂ ਇਸ ਪ੍ਰਾਜੈਕਟ ਤਹਿਤ ਸੀ.ਐੱਮ.ਟੀ. ਕੁਲਦੀਪ ਸਿੰਘ ਅਤੇ ਅਮਿਤ ਕੁਮਾਰ ਵੱਲੋਂ ਮੁਹਾਲੀ ਤੋਂ ਤਿੰਨ ਦਿਨਾਂ ਦੀ ਵਿਸ਼ੇਸ਼ ਵਰਕਸ਼ਾਪ ਲਗਾਉਣ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਚੀਮਾ ਅਤੇ ਮਸੀਤਾਂ ਬਲਾਕ ਧਰਮਕੋਟ 2 ਵਿਖੇ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਦਸ ਰੋਜ਼ਾ ਵਿਸ਼ੇਸ਼ ਪਾਇਲੈਟ ਪ੍ਰਾਜੈਕਟ ਚਲਾਇਆ ਗਿਆ। ਇਸ ਪ੍ਰਾਜੈਕਟ ਨੂੰ ਕਾਮਯਾਬ ਕਰਨ ਲਈ ਪੂਰਨ ਸਹਿਯੋਗ ਦੇਣ ਲਈ ਅੱਜ ਦਫਤਰ ਜ਼ਿਲਾ ਸਿੱਖਿਆ ਦਫਤਰ ਮੋਗਾ ਵਿਖੇ ਚੀਮਾ ਸਕੂਲ ਤੋਂ ਬਲਜੀਤ ਸਿੰਘ ਹੈੱਡ ਟੀਚਰ, ਅਮਰਦੀਪ ਪਾਲ, ਗੁਰਮੀਤ ਸਿੰਘ, ਮਸੀਤਾਂ ਸਕੂਲ ਤੋਂ ਮੈਡਮ ਰੀਨਾ ਰਾਏ, ਭੁਪਿੰਦਰ ਕੌਰ, ਹਰਜੀਤ ਕੌਰ ਦਾ ਸਨਮਾਨ ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ, ਉਪ ਜ਼ਿਲਾ ਸਿੱਖਿਆ ਅਫਸਰ ਜਸਪਾਲ ਸਿੰਘ ਔਲ਼ਖ, ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ, ਜ਼ਿਲਾ ਕੋ-ਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਧਰਮਕੋਟ 1 ਅਤੇ 2 ਮੈਡਮ ਜਸਵੀਰ ਕੌਰ ਵੱਲੋਂ ਕੀਤਾ ਗਿਆ। ਸੀ.ਐੱਮ.ਟੀ ਕੁਲਦੀਪ ਸਿੰਘ, ਅਮਿਤ ਕੁਮਾਰ ਅਤੇ ਬੀ.ਐੱਮ.ਟੀ. ਸਵਰਨਜੀਤ ਸਿੰਘ ਨੂੰ ਵੀ ਉਨਾਂ ਵੱਲੋਂ ਪ੍ਰੀ-ਪ੍ਰਾਇਮਰੀ ਪਾਇਲੈਟ ਪ੍ਰਾਜੈਕਟ ਨੂੰ ਸਫਲ ਕਰਨ ਲਈ ਕੀਤੀ ਅਣਥੱਕ ਮਿਹਨਤ ਲਈ ਸਨਮਾਨਿਤ ਕੀਤਾ ਗਿਆ। ਜ਼ਿਲਾ ਸਿੱਖਿਆ ਅਫਸਰ ਵੱਲੋਂ ਅਧਿਆਪਕਾਂ ਨੂੰ ਮੁਬਾਰਕਵਾਦ ਦਿੱਤੀ ਗਈ ਅਤੇ ਇਸ ਮਿਹਨਤ ਨੂੰ ਲਗਾਤਾਰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਬੀ.ਐੱਮ.ਟੀ ਜੈਇੰਦਰਪਾਲ ਸਿੰਘ, ਸਤੀਸ਼ ਕੁਮਾਰ, ਬਿਬੇਕਾਨੰਦ, ਸੰਦੀਪ ਸਿੰਘ ਵੀ ਹਾਜ਼ਰ ਸਨ।


