ਨਸ਼ਿਆਂ ਵਿਰੁੱਧ ਪਿੰਡ ਕਪੂਰੇ ‘ਚ ਲਗਾਇਆ ਜਾਗਰੂਕਤਾ ਸੈਮੀਨਾਰ

ਮੋਗਾ ,22ਦਸਬੰਰ (ਜਸ਼ਨ)-ਪੰਜਾਬ ਦੀ ਨੌਜਵਾਨੀ ਨੂੰ ਘੁਣ ਦੀ ਤਰਾਂ ਖਾ ਰਹੇ ਨਸਅਿਾਂ ਨੂੰ ਜੜੋਂ ਖਤਮ ਕਰਨ ਲਈ ਪੁਲਸ ਪ੍ਰਸ਼ਾਸਨ ਨੇ ਜ਼ਮੀਨੀ ਪੱਧਰ ਤੇ ਜਾਗਰੂਕਤਾ ਮੁਹਿੰਮ ਤੇਜ ਕਰ ਦਿੱਤੀ ਹੈ, ਇਸੇ ਲੜੀ ਤਹਿਤ ਪਿੰਡ ਕਪੂਰੇ ਵਿਖੇ ਨਸ਼ਿਆਂ ਵਿਰੁੱਧ ਵਿਸਾਲ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਐਸ ਪੀ ਡੀ ਬਜੀਰ, ਡੀ ਐਸ ਪੀ ਅਜੈ ਰਾਜ ਸਿੰਘ ਧਰਮਕੋਟ,ਥਾਣਾ ਮੈਹਿਣਾ ਦੇ ਮੁੱਖ ਅਫਸਰ ਪਲਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਐਸ ਪੀ ਡੀ ਬਜੀਰ ਸਿੰਘ ਕਿਹਾ ਕਿ ਨਸ਼ਿਆਂ ਦੇ ਮਾਮਲੇ ‘ਤੇ ਪਿਛਲੇ ਸਮੇਂ ਦੌਰਾਨ ਕੀਤੀ ਗਈ ਸਖਤੀ ਮਗਰੋਂ ਕਾਫੀ ਹੱਦ ਤੱਕ ਸਿੰਥੈਟਿੰਕ ਡਰੱਗ ਅਤੇ ਹੋਰਨਾਂ ਨਸ਼ਿਆਂ ਤੇ ਕਾਬੂ ਪਾ ਲਿਆ ਗਿਆ ਹੈ। ਇਸ ਮੌਕੇ ਪਲਵਿੰਦਰ ਸਿੰਘ ਐਸ ਐਚ ਓੁ ਮੈਹਿਣਾ ਨੇ ਕਿਹਾ ਕਿ ਸਮਾਜ ਦੇ ਮੱਥੇ ਤੇ ਲੱਗੇ ਨਸ਼ਿਆਂ ਦੇ ਕਲੰਕ ਨੂੰ ਜੜੋਂ ਖਤਮ ਕਰਨ ਲਈ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਪੁਲਸ ਪ੍ਰਸਾਸਨ ਦਾ ਸਹਿਯੋਗ ਕਰੇ ਤਾਂ ਜੋਂ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ। ਇਸ ਮੌਕੇ ਸੰਬੋਧਨ ਕਰਦਿਆਂ ਮਾਸਟਰ ਬੂਟਾ, ਸੋਹਣ ਸਿੰਘ ਪ੍ਰਧਾਨ, ਇਕਬਾਲ ਸਿੰਘ ਮਾਂਗਟ ਸੀਨੀ ਮੀਤ ਪ੍ਰਧਾਨ ਕਾਂਗਰਸ ਕਮੇਟੀ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਪਹਿਲਾ ਹੀ ਨਸ਼ਿਆਂ ਨੂੰ ਖਤਮ ਕਰਨ ਲਈ ਪੁਲਸ ਪ੍ਰਸਾਸਨ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਪਿੰਡ ਵਾਸੀ ਨਸ਼ਿਆਂ ਦੇ ਖਾਤਮੇ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨਾਂ ਸੈਮੀਨਾਰ ਦੌਰਾਨ ਪਹੰੁੰਚੇ ਪੁਲਸ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਸ: ਇਕਬਾਲ ਸਿੰਘ ਮਾਂਗਟ ਕਪੂਰੇ ਸੀਨੀ ਮੀਤ ਪ੍ਰਧਾਨ ਕਾਂਗਰਸ ਕਮੇਟੀ ਮੋਗਾ,ਦਿਲਵਾਗ ਸਿੰਘ ਸੀਨੀ ਕਾਂਗਰਸੀ ਆਗੂ,ਸਾਬਕਾ ਸਰਪੰਚ ਗੁਰਮੱਖ ਸਿੰਘ, ਕੁਲਦੀਪ ਸਿੰਘ ਕਾਂਗਰਸੀ ਆਗੂ,ਬਲਜਿੰਦਰ ਸਿੰਘ ਤੋਤੀ,ਦਰਸਨ ਸਿੰਘ ਮਾਂਗਟ, ਜਗੀਰ ਸਿੰਘ ਨੀਲਾ,ਗੁਰਵਿੰਦਰ ਸਿੰਘ,ਜਤਿੰਦਰ ਸਿੰਘ ਬੱਬੂ,ਸੋਹਨ ਸਿੰਘ ਕਲੱਬ ਪ੍ਰਧਾਨ,ਹਰਦੇਵ ਸਿੰਘ,ਹਰਜਿੰਦਰ ਸਿੰਘ,ਗੁਰਦੀਪ ਸਿੰਘ, ਮਦਨ ਲਾਲ,ਪਿ੍ਸੀਪਲ ਹਰਲਵਲੀਨ ਕੋਰ ਤੋ ਇਲਾਵਾ ਸਮੂੰਹ ਸਟਾਫ ਹਾਜ਼ਰ ਸੀ


