ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਦੀ ਬੈਸਟ ਐਥਲੀਟ ਪਿੰਦਰਪਾਲ ਨੇ ਹਾਸਿਲ ਕੀਤੇ ਸੋਨੇ, ਚਾਂਦੀ ਤੇ ਕਾਂਸੇ ਦੇ ਤਮਗੇ

ਮੋਗਾ, 22 ਦਸੰਬਰ (ਜਸ਼ਨ)-ਸੰਤ ਬਾਬਾ ਹਜ਼ੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਬੁਲੰਦੀਆਂ ਨੂੰ ਛੋਹ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ)  ਦੀ ਬੈਸਟ ਐਥਲੀਟ ਪਿੰਦਰਪਾਲ ਕੌਰ ਐਮ.ਏ. ਭਾਗ ਪਹਿਲਾ ਸਮਾਜ ਸ਼ਾਸਤਰ ਨੇ ਜਿਲ੍ਹਾ ਪੱਧਰ ਦੀ ਐਥਲੈਟਿਕ ਮੀਟ, 2017-18 ਵਿੱਚ ਸ਼ਾਨਦਾਰ ਪ੍ਰਾਪਤੀਆਂ ਨਾਲ ਕਾਲਜ ਦਾ ਨਾਮ ਰੁਸ਼ਨਾਇਆ ਹੈ। ਇਹ ਖੇਡ ਮੁਕਾਬਲੇ ਗੁਰੂ ਨਾਨਕ ਕਾਲਜ ਮੋਗਾ ਵਿਖੇ ਕਰਵਾਏ ਗਏ। ਪਿੰਦਰਪਾਲ ਨੇ 100 ਮੀਟਰ ਹਰਡਲਜ਼ ਵਿੱਚੋਂ ਸੋਨੇ ਦਾ ਤਮਗਾ ਹਾਸਲ ਕੀਤਾ, 100 ਮੀਟਰ ਸਪਰਿੰਟ ਵਿੱਚੋਂ ਕਾਂਸੇ ਦਾ ਤਮਗਾ ਅਤੇ ਰੀਲੇਅ ਰੇਸ ਵਿੱਚੋਂ ਚਾਂਦੀ ਦਾ ਤਮਗਾ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਇੰਨ੍ਹਾਂ ਬੇਹਤਰੀਨ ਪ੍ਰਾਪਤੀਆਂ ਕਾਰਣ ਇਸ ਸਰਵਉੱਤਮ ਖਿਡਾਰਣ ਦੀ ਚੋਣ ਸਟੇਟ ਵੁਮੈਨ ਫੈਸਟੀਵਲ ਲਈ ਹੋਈ ਹੈ। ਇਹ ਮੁਕਾਬਲੇ ਸੰਗਰੂਰ ਜਿਲ੍ਹਾ ਵਿਖੇ ਹੋਣਗੇ। ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ, ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਸੁਖਜੀਤ  ਢਿੱਲੋਂ, ਸਹਾਇਕ ਪ੍ਰੋਫ਼ੈਸਰ ਕਿਰਨਜੀਤ ਕੌਰ ਨੂੰ ਵਧਾਈਆਂ ਦਿੰਦੇ ਹੋਏ ਪਿੰਦਰਪਾਲ ਨੂੰ ਕਾਲਜ ਦਾ ਮਾਣ ਦੱਸਿਆ ਉਸਦੀ ਆਗਾਮੀ ਸਫ਼ਲਤਾ ਲਈ ਸ਼ੁਭਕਾਮਨਾ ਕੀਤੀ।