ਏਕਤਾ ਗੳੂ ਸੇਵਕ ਸੋਸਾਇਟੀ ਵਲੋਂ ਚੜਿੱਕ ਰੋਡ ਗੁੳੂਸ਼ਾਲਾ ਵਿੱਚ ਗੳੂਆਂ ਲਈ ਕੀਤੇ ਜਾ ਰਹੇ ਕਾਰਜ ਪ੍ਰਸੰਸਾ ਯੋਗ:-ਡਾ ਹਰਜੋਤ ਕਮਲ

ਮੋਗਾ,22 ਦਸੰਬਰ(ਜਸ਼ਨ)-ਗੳੂਆਂ ਦੀ ਸੇਵਾ ਸੰਭਾਲ ਲਈ ਮੋਗਾ ਦੇ ਚੜਿੱਕ ਰੋਡ ਤੇ ਬਣੀ ਗੳੂਸ਼ਾਲਾ ਗੳੂਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਇਸ ਗੳੂਸ਼ਾਲਾ ਨੂੰ ਚਲਾ ਰਹੀ ਗੳੂ ਸੇਵਕ ਸੋਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਦੇਖਕੇ ਅੱਜ ਇੰਜ ਲੱਗ ਰਿਹਾ ਹੈ ਜਿਵੇਂ ਗੳੂਆਂ ਗੳੂਸ਼ਾਲਾ ਵਿੱਚ ਨਹੀ ਬਲਕਿ ਕਿਸੇ ਫਾਰਮ ਵਿੱਚ ਰਹਿ ਰਹੀਆ ਹੋਣ ਇਨਾ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਮੋਗਾ ਦੇ ਵਿਧਾਇਕ ਡਾ ਹਰਜੋਤ ਕਮਲ ਨੇ ਗੳੂਸ਼ਾਲਾ ਦੇ ਪ੍ਰਬੰਧਾ ਦਾ ਜਾਇਜ਼ਾ ਲੈਣ ਸਮੇਂ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਨਾ ਕਿਹਾ ਕਿ ਸ਼ਹਿਰ ਵਾਸੀਆਂ ਲਈ ਅਵਾਰਾ ਪਸੂਆਂ ਦੀ ਵੱਡੀ ਸਮੱਸਿਆ ਸੀ ਜਿਸ ਕਾਰਨ ਕਾਫੀ ਹਾਦਸੇ ਵਾਪਰੇ ਤੇ ਕੀਮਤੀ ਜਾਨਾਂ ਵੀ ਗਈਆਂ। ਹਲਕਾ ਵਿਧਾਇਕ ਨੇ ਮੋਗਾ ਦੀਆਂ ਗੳੂਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਅਜੇ ਵੀ ਜੋ ਅਵਾਰਾ ਨੰਦੀ ਸ਼ਹਿਰ ਘੁੰਮਦੇ ਹਨ ਉਹਨਾ ਨੂੰ ਕਾਬੂ ਕਰਕੇ ਗੳੂਸ਼ਾਲਾਵਾਂ ’ਚ ਲਿਆਂਦਾ ਜਾਵੇ। ਉਨਾ ਕਿਹਾ ਕਿ ਜਲਦ ਨਗਰ ਨਿਗਮ ਨਾਲ ਰਾਬਤਾ ਕਾਇਮ ਕਰਕੇ ਸ਼ਹਿਰੋਂ ਬਾਹਰ ਅਵਾਰਾ ਪਸ਼ੂਆਂ ਲਈ ਹੋਰ ਜ਼ਮੀਨ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਅੰਦਰੋਂ ਪੂਰੀ ਤਰਾਂ ਅਵਾਰਾ ਪਸ਼ੂਆ ਨੂੰ ਕਾਬੂੁ ਕੀਤਾ ਜਾਵੇਗਾ।
ਇਸ ਮੌਕੇ ਜੱਗਾ ਪੰਡਿਤ ਨੇ ਹਲਕਾ ਵਿਧਾਇਕ ਨੂੰ ਗੳੂਸ਼ਾਲਾ ਪਹੁੰਚਣ ਤੇ ਜੀ ਆਇਆ ਆਖਿਆ ਤੇ ਗੳੂਸ਼ਾਲਾ ਦੀਆਂ ਕਈ ਅਹਿਮ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ ਅਤੇ ਗੳੂਸ਼ਾਲਾ ਦੇ ਬਿਜਲੀ ਕੁਨੈਕਸ਼ਨ ਨੂੰ ਥਰੀ ਫੇਸ ਕਰਵਾਉਣ ਅਤੇ ਗੳੂਸ਼ਾਲਾ ਲਈ ਇੱਟਾਂ ਦਾ ਖੜਵੱਜਾ ਲਗਾਉਣ ਦੀ ਵੀ ਮੰਗ ਰੱਖੀ। ਇਸ ਮੌਕੇ ਉਨਾ ਡਾ: ਹਰਜੋਤ ਕਮਲ.ਨੂੰ ਅਪੀਲ ਕਰਦਿਆ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸਾਸ਼ਨ ਜਗਹ ਦਾ ਪ੍ਰਬੰਧ ਕਰਕੇ ਦਿੰਦਾ ਹੈ ਤਾਂ ਉਹ ਸ਼ਹਿਰ ਦੀਆਂ ਸੜਕਾਂ ’ਤੇ ਫਿਰਦੇ ਅਵਾਰਾ ਪਸ਼ੂਆਂ ਨੂੰ ਗੳੂਸ਼ਾਲਾਵਾਂ ਵਿਚ ਰੱਖ ਕੇ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਹਰ ਸੰਭਵ ਕੋਸ਼ਿਸ ਕਰਨਗੇ। ਇਸ ਮੌਕੇ ਨਰਿੰਦਰਪਾਲ ਸਿੰਘ ਸਿੱਧੂ ਐਮ ਸੀ ,ਪਰਮਜੀਤ ਗਰਗ,ਰਾਜ ਕੁਮਾਰ ਸਿੰਗਲਾ,ਜੀਤਾ ਖਿਪਲ,ਅੰਗਰੇਜ ਸਿੰਘ ਸੰਘਾ ਡਰੋਲੀ,ਲਵਜੀਤ ਸਿੰਘ ਦੱਦਾਹੂਰ ਸਾਬਕਾ ਜਿਲਾ ਪ੍ਰਧਾਨ ਏਕਨੂਰ ਖਾਲਸਾ ਫੌਜ,ਸ:ਨੱਥਾ ਸਿੰਘ ਤਲਵੰਡੀ ਭੰਗੇਰੀਆ,ਇੰਦਰਜੀਤ ਸਿੰਘ,ਅਜੀਤਪਾਲ ਸਿੰਘ ਜੋਹਲ,ਡਾ ਸਾਹਿਲ,ਸੁੱਖ ਬਠਿੰਡਾ ,ਸੰਦੀਪ ਗਰਗ,ਗੋਰਵ ਸਿੰਗਲਾ,ਰਜਿੰਦਰ ਸਿੰਗਲਾ,ਰਾਮ ਸਿੰੰਘ,ਯਸ ਕੁਮਾਰ ਵਿੱਕੀ ਸਰਮਾ,ਮਨੀ ਸਰਮਾ,ਦੀਪੂ ਪੰਡਤ,ਲਵੀ ਸਰਮਾ,ਕਲਵੰਤ ਸਿੰਘ ਪੱਠਿਆਵਾਲਾ,ਲੱਕੀ,ਕਸਿਸ,ਡਾ ਰਵੀ,ਰਸਿਕ,ਰਜਿੰਦਰ ਸਿੰਘ,ਪਿ੍ਰਥੀ ਨੰਬਰਦਾਰ , ਹਨਿਸ ਸੱਚ ਦੇਵਾ ਆਦਿ ਹਾਜ਼ਰ ਸਨ।


