ਪੰਜਾਬ ਸਰਕਾਰ ਨੇ ਸਰਪੰਚਾਂ ਦਾ ਸਿਰਫ ਦਸ ਮਹੀਨਿਆਂ ਦਾ ਮਾਣ ਭੱਤਾ ਕੀਤਾ ਜਾਰੀ,ਕਿਸ਼ਤਾਂ ਦੀ ਬਜਾਏ ਸਰਕਾਰ ਇਕੋ ਵਾਰ ਬਣਦਾ ਬਕਾਇਆ ਕਰੇ ਜਾਰੀ:ਸਰਪੰਚ ਨਿਹਾਲ ਸਿੰਘ

ਮੋਗਾ 25 ਦਸੰਬਰ (ਜਸ਼ਨ)-ਸਰਪੰਚਾਂ ਦੀ ਪਿਛਲੇ ਲੰਬੇ ਸਮੇਂ ਤੋਂ ਮਾਣ ਭੱਤਾ ਨਾ ਦਿੱਤੇ ਜਾਣ ਦੀ ਵੱਡੀ ਮੰਗ ਨੂੰ ਲੈ ਕੇ ਆਖਰਕਾਰ ਕਾਗਰਸ ਨੇ ਸਰਪੰਚਾਂ ਦੇ ਸੰਘਰਸ਼ ਅੱਗੇ ਝੁੱਕਦਿਆਂ ਸਰਪੰਚਾਂ ਨੂੰ 10 ਮਹੀਨੇ ਦਾ ਮਾਣ ਭੱਤਾ ਦੇ ਕੇ ਸਰਪੰਚਾਂ ਦਾ ਮਾਣ ਵਧਾਇਆ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਚਾਇਤ ਯੂਨੀਅਨ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਪੱਤਰਕਾਰਾਂ ਨਾਲ.ਗੱਲਬਾਤ ਕਰਦਿਆਂ ਕੀਤਾ । ਉਹਨਾ ਕਿਹਾ ਕਿ ਪੰਚਾਇਤ ਯੂਨੀਅਨ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦਾ ਧੰਨਵਾਦ ਕਰਦੀ ਹੈ ਜਿਹਨਾ ਪਿਛਲੇ ਦਸ ਮਹੀਨਿਆਂ ਦਾ 18.76 ਕਰੋੜ ਮਾਣ ਪੱਤਾ ਜਾਰੀ ਕਰ ਦਿੱਤਾ ਹੈ ਉਨਾ ਕਿਹਾ ਕਿ ਪੰਚਾਇਤ ਯੂਨੀਅਨ ਪੰਜਾਬ ਨੇ ਲੰਬਾ ਸਮਾਂ ਸੰਘਰਸ਼ ਕਰਕੇ ਸਰਕਾਰ ਤੋਂ 1200 ਰੂਪੈ ਪ੍ਰਤੀ ਮਹੀਨਾ ਸਰਪੰਚਾਂ ਦਾ ਮਾਣ ਭੱਤਾ ਲਗਵਾਇਆ ਸੀ ਜਿਹੜਾ ਕਿ ਸਤਬੰਰ 2013 ਤੋਂ ਬਾਅਦ ਸਰਪੰਚਾਂ ਨੂੰ ਨਹੀ ਮਿਲਿਆ । ਉਨਾ ਕਿਹਾ ਕਿ ਅੱਜ ਵੀ ਸਰਪੰਚਾਂ ਦਾ ਤਿੰਨ ਸਾਲ ਦਾ ਮਾਣ ਭੱਤਾ ਸਰਕਾਰ ਵੱਲ ਵਕਾਇਆ ਪਿਆ ਹੈ। ਸਰਪੰਚ ਨਿਹਾਲ ਸਿੰਘ ਨੇ ਕਿਹਾ ਕਿ ਕਾਗਰਸ ਸਰਕਾਰ ਨੇ ਅਕਾਲੀ ਭਾਜਪਾ ਸਰਕਾਰ ਵੇਲੇ ਦਾ ਸਰਪੰਚਾਂ ਨੂੰ ਮਾਣ ਭੱਤਾ ਨਾ ਦੇ ਕਿ ਸਰਪੰਚਾਂ ਨਾਲ ਬੇਇਨਸਾਫੀ ਕੀਤੀ ਹੈ। ਇਸ ਮੌਕੇ ਪ੍ਰਧਾਨ ਨਿਹਾਲ ਸਿੰਘ ਨੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੂੰ ਸਵਾਲ ਕਰਦਿਆ ਕਿਹਾ ਕਿ ਜਿਹੜੇ ਕਾਗਰਸ ਮੰਤਰੀ ਨੇ ਅਕਾਲੀ ਭਾਜਪਾ ਸਰਕਾਰ ਦੇ ਰਾਜ ਅੰਦਰ ਮਾਣ ਭੱਤੇ ਤੇ ਹੋਰ ਸਹੂਲਤਾ ਲਈਆਂ ਹਨ ਕੀ ਉਹ ਕਾਗਰਸ ਸਰਕਾਰ ਵਾਪਿਸ ਕਰੇਗੀ। ਉਹਨਾ ਕਿਹਾ ਕਿ ਪੰਜਾਬ ਸਰਕਾਰ ਸਰਪੰਚਾਂ ਦਾ ਪਿਛਲੇ ਤਿੰਨ ਸਾਲ ਤੋਂ ਰਹਿੰਦਾ ਮਾਣ ਭੱਤਾ ਵੀ ਤਰੁੰਤ ਜਾਰੀ ਕਰੇ। ਉਹਨਾ ਕਿਹਾ ਜਿਸ ਤਰਾ ਅਕਾਲੀ ਭਾਜਪਾ ਸਰਕਾਰ ਵੇਲੇ ਦੇ ਸ਼ੁਰੂ ਕੀਤੇ ਪਰੋਜੈਕਟ ਦਾ ਕੰਮ ਨਿਰਵਿਘਨ ਚੱਲ ਰਿਹਾ ਉਸੇ ਤਰਾਂ ਸਰਪੰਚਾਂ ਦਾ ਮਾਣ ਭੱਤਾ ਵੀ ਨਿਰਵਿਘਨ ਦੇਣਾ ਯਕੀਨੀ ਬਣਾਇਆ ਜਾਵੇ। ਉਹਨਾ ਕਿਹਾ ਕਿ ਸਰਕਾਰ ਨੇ ਸਿਰਫ 10 ਮਹੀਨੇ ਦਾ ਮਾਣ ਭੱਤਾ ਦੇ ਕੇ ਸਰਪੰਚਾਂ ਨੂੰ ਲੋਲੀ ਪੋਪ ਦੇਣ ਵਾਲਾ ਕੰਮ ਕੀਤਾ ਹੈ ਜਿਸ ਦਾ ਸਰਪੰਚਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਉਹਨਾ ਕਿਹਾ ਪਹਿਲਾ ਹੀ ਸਰਕਾਰਾਂ ਵਲੋਂ ਸਰਪੰਚਾ ਨੂੰ1200 ਰੂਪੈ ਮਾਣ ਭੱਤਾ ਦੇਣਾ ਮਜ਼ਾਕ ਜਿਹਾ ਲੱਗ ਰਿਹਾ ਹੈ ਕਿੳਂੁਕਿ ਹਰ ਇਕ ਦਿਨ ਸਰਪੰਚ ਦਾ ਲੋਕਾਂ ਦੀ ਸੇਵਾ ਤੇ ਰੋਜ਼ਾਨਾ ਪੰਜ ਸੋ ਦੇ ਕਰੀਬ ਡੀਜਲ ਪੈਟਰੋਲ ਹੀ ਲੱਗਦਾ ਹੈ ਉਨਾ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਸਰਕਾਰ ਸਰਪੰਚਾ ਨੂੰ 1200 ਰੂਪੈ ਦੇ ਵਕਾਏ ਕਿਸ਼ਤਾਂ ਵਿੱਚ ਦੇ ਕੇ ਜ਼ਲੀਲ ਨਾ ਕਰੇ ਅਤੇ ਸਰਪੰਚਾਂ ਨੂੰ ਇੱਕੋ ਵਾਰ ਬਣਦਾ ਬਕਾਇਆ ਜਾਰੀ ਕਰੇ। ਉਹਨਾ ਕਿਹਾ ਕਿ ਜੇਕਰ ਸਰਕਾਰ ਨੇ ਪਿਛਲਾ ਬਕਾਇਆ ਵੀ ਤਰੁੰਤ ਜਾਰੀ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕਰਕੇ ਪਰਦਸ਼ਨ ਕੀਤੇ ਜਾਣਗੇ।


