ਯੁਵਕ ਸੇਵਾਵਾਂ ਕਲੱਬ ਦੇ ਸਰਪ੍ਰਸਤ ਸੁਰਜੀਤ ਸਿੰਘ ਬਰਾੜ ਨੂੰ ਸਦਮਾ ਪਤਨੀ ਦਾ ਦਿਹਾਂਤ

ਬਰਗਾੜੀ.25 ਦਸੰਬਰ ( ਸਤਨਾਮ ਬੁਰਜ ਹਰੀਕਾ) -ਯੁਵਕ ਸੇਵਾਵਾਂ ਕਲੱਬ ( ਰਜਿ:) ਬੁਰਜ ਹਰੀਕਾ (ਫਰੀਦਕੋਟ) ਦੇ ਸਰਪ੍ਰਸਤ ਸੁਰਜੀਤ ਸਿੰਘ ਬਰਾੜ ਪੁੱਤਰ ਬਲਵਿੰਦਰ ਸਿੰਘ ਬਰਾੜ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨੀ ਦੀ ਪਤਨੀ ਰਮਨਦੀਪ ਕੌਰ (35) ਨਾ ਮੁਰਾਦ ਬੀਮਾਰੀ ਤੋਂ ਪੀੜਤ ਕੱਲ 24 ਦਸੰਬਰ ਨੂੰ ਆਪਣੇ ਸੁਹਰੇ ਘਰ ਬੁਰਜ ਹਰੀਕਾ ਵਿਖੇ 3 ਕੁ ਵਜੇ ਦੇ ਕਰੀਬ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਜਿਨਾ ਦਾ ਅੱਜ ਬੁਰਜ ਹਰੀਕਾ ਦੇ ਸਮਸਾਨ ਘਰ ਚ ਸੰਸਕਾਰ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਚ ਜਸਵਿੰਦਰ ਸਿੰਘ ਪ੍ਰਧਾਨ. ਸਤਨਾਮ ਬੁਰਜ ਹਰੀਕਾ.ਮੇਜਰ ਸਿੰਘ ਪੰਚ,ਮਲਕੀਤ ਸਿੰਘ,ਭਰਭੂਰ ਸਿੰਘ,ਗੁਰਜੰਟ ਸਿੰਘ,ਮੱਖਣ ਸਿੰਘ ਸਰਪੰਚ,ਨਛੱਤਰ ਸਿੰਘ ਨੰਬਰਦਾਰ, ਗੁਰਚੇਤ ਸਿੰਘ ਢਿੱਲੋ,ਅਮਰਪ੍ਰੀਤ ਸਿੰਘ ਸਰਪੰਚ, ਇੰਦਰਜੀਤ ਸਿੰਘ,ਗੁਰਵਿੰਦਰ ਸਿੰਘ,ਜਗਦੀਸ਼ ਸਿੰਘ,ਬਲਕਾਰ ਸਿੰਘ ਭਗਤਾ ਤੋਂ ਇਲਾਵਾ ਵੱਡੀ ਗਿਣਤੀ ਚ ਹਾਜ਼ਰ ਲੋਕਾਂ ਨੇ ਇਸ ਦੁੱਖ ਦੀ ਘੜੀ ‘ਚ ਪਰਿਵਾਰ ਨਾਲ ਹਮਦਰਦੀ ਦਾ ਪਰਗਟਾਵਾ ਕੀਤਾ ।


