ਪ੍ਰਧਾਨ ਕਿੱਕਰ ਸਿੰਘ ਨੂੰ ਸਦਮਾ,ਮਾਤਾ ਦਾ ਦਿਹਾਂਤ,ਅੰਤਿਮ ਸੰਸਕਾਰ ਕੱਲ 26 ਦਸੰਬਰ ਨੂੰ

 ਬੱਧਨੀ ਕਲਾਂ, 25 ਦਸੰਬਰ (ਚਮਕੌਰ ਸਿੰਘ ਲੋਪੋਂ)-ਕਾਂਗਰਸ ਸੇਵਾ ਦਲ ਦੇ ਜ਼ਿਲਾ ਪ੍ਰਧਾਨ ਅਤੇ ਟਰੱਕ ਅਪ੍ਰਰੇਟਰ ਯੂਨੀਅਨ ਬੱਧਨੀ ਕਲਾਂ ਦੇ ਆਗੂ ਅਤੇ ਬਾਬਾ ਬੰਦਾ ਸਿੰਘ ਬਹਾਦਰ ਫਡਰੇਸ਼ਨ ਦੇ ਪੰਜਾਬ ਯੂਥ ਪ੍ਰਧਾਨ ਜਗਸੀਰ ਸਿੰਘ ਕਿੱਕਰ ਅਤੇ ਉਸ ਦੇ ਸਮੁੱਚੇ ਪ੍ਰੀਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਜਰਨੈਲ ਕੌਰ ਪਤਨੀ ਸਵ : ਚੰਦ ਸਿੰਘ ਬੱਧਨੀ (90) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦਾ ਅੰਤਿਮ ਸੰਸਕਾਰ ਸਿੱਖ ਰੀਤੀ ਰਿਵਾਜਾ ਅਨੁਸਾਰ ਰਾਉਕੇ ਰੋਡ ਤੇ ਬਣੇ ਸਮਸ਼ਾਨ ਘਾਟ ਬੱਧਨੀ ਕਲਾਂ ਵਿਖੇ ਕੱਲ 26 ਦਸੰਬਰ ਨੂੰ ਸਵੇਰੇ 10 ਵਜੇ ਕੀਤਾ ਜਾਵੇਗਾ । ਇਸ ਦੁੱਖ ਦੀ ਘੜੀ ਵਿਚ ਗੁਰਮੇਲ ਸਿੰਘ ਲਿਖਾਰੀ ਸੂਬਾ ਆਗੂ ਕਾਗਰਸ ਸੇਵਾ ਦਲ, ਰਿੰਕੀ ਭੱਲਾ ਸ਼ਹਿਰੀ ਪ੍ਰਧਾਨ, ਗਰਜੰਟ ਸਿੰਘ ਜੰਟਾ ਐਮ.ਸੀ, ਬਲਦੇਵ ਸਿੰਘ ਪ੍ਰਧਾਨ ਨਗਰ ਪੰਚਾਇਤ ਬੱਧਨੀ ਕਲਾਂ, ਚਮਕੌਰ ਸਿੰਘ ਲੋਪੋਂ ਲੇਖਕ, ਮਨਜੀਤ ਸਿੰਘ ਬਿਲਾਸਪੁਰੀ ਹਲਕਾ ਵਿਧਾਇਕ, ਹਰੀ ਸਿੰਘ ਖਾਈ ਸੀਨੀਅਰ ਕਾਂਗਰਸੀ ਆਗੂ, ਨੰਬਰਦਾਰ ਬਲਜੀਤ ਸਿੰਘ ਬੱਲੀ ਡਾਲਾ, ਇੰਦਰਜੀਤ ਲੋਪੋਂ, ਅਮਰਜੀਤ ਅਮਰਾ ਕਾਗਰਸੀ ਆਗੂ ਲੋਪੋਂ ਅਤੇ ਬੂਟਾ ਸਿੰਘ ਬੌਡੇ ਤੋਂ ਇਲਾਵਾ ਅਨੇਕਾਂ ਧਾਰਮਿਕ ਅਤੇ ਰਾਜਨੀਤਕ ਪਾਰਟੀਆਂ ਦੇ ਆਗੂ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ।