ਦਰਬਾਰ ਸੰਪ੍ਰਦਾਇ ਲੋਪੋਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

ਬੱਧਨੀ ਕਲਾਂ, 25 ਦਸੰਬਰ (ਜਸ਼ਨ)-ਵਿਸ਼ਵ ਪ੍ਰਸਿੱਧ ਧਾਰਮਿਕ ਦਰਬਾਰ ਸੰਪ੍ਰਦਾਇ ਲੋਪੋਂ ਦੇ ਬਾਨੀ ਮਹਾਨ ਪਰਉਕਾਰੀ ਦਇਆਂ ਦੇ ਸਾਂਗਰ ਸਾਂਤੀ ਦੇ ਸੋਮੇ ਇਸਤਰੀ ਵਿਦਿਆ ਦੇ ਚਾਨਣ ਮੁਨਾਰੇ ਧੰਨ ਧੰਨ ਸੁਆਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਲੋਪੋਂ ਵਾਲਿਆਂ ਦਾ ਜਨਮ ਦਿਵਸ ਅਤੇ ਪੁੱਤਰਾ ਦੇ ਦਾਨੀ ਸਾਹਿਬੇ ਕਮਾਲ ਅੰਮਿ੍ਰਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਦਰਬਾਰ ਸੰਪ੍ਰਦਾਇ ਲੋਪੋਂ ਦੇ ਮਜੂਦਾ ਮੁੱਖੀ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ ਵੱਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰ ਸੰਗਤਾਂ ਨਾਲ ਮਿਲ ਕੇ ਸੰਤ ਆਸ਼ਰਮ ਲੋਪੋਂ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿੱਚ ਅੰਮਿ੍ਰਤ ਵੇਲੇ 11 ਸ੍ਰੀ ਅਖੰਡ ਪਾਠਾ ਦੇ ਭੋਗ ਪਾਏ ਗਏ ਉਪਰੰਤ ਦਰਬਾਰ ਸੰਪ੍ਰਦਾਇ ਲੋਪੋਂ ਨਾਲ ਜੁੜੇ ਕਵਿਸਰੀ ਜੱਥਿਆ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰ ਕਥਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਜਨਮ ਸਮੇਂ ਹੀ ਫਕੀਰ ਭੀਖਮ ਸ਼ਾਹ ਦੇ ਮਨ ਦੇ ਖਿਆਲ ਫੜ ਕੇ ਉਸ ਦੇ ਭਰਮ ਭੁਲੇਖੇ ਦੂਰ ਕੀਤੇ ਫਿਰ ਛੋਟੀ ਉਮਰੇ ਹਿੰਦੂ ਧਰਮ ਦੀ ਰੱਖਿਆ ਲਈ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਲਈ ਤੋਰਨਾ ਸਾਡੀਆਂ ਸਰਦਾਰੀਆਂ ਲਈ ਸਰਬੰਸ ਵਾਰ ਕੇ ਵੀ ਸਾਡੀਆਂ ਸੁਖਾ ਮਨਾ ਰਹੇ ਗੁਰੂ ਦਾ ਇਤਿਹਾਸ ਪੜ ਕੇ ਰੋਮ ਰੋਮ ਨਾਮ ਨਾਲ ਜੁੜ ਜਾਂਦਾ ਕਿਉਕਿ ਉਨ੍ਹਾਂ ਦੀ ਵੱਡੀ ਤਪੱਸਿਆ ਅਤੇ ਭਗਤੀ ਸ਼ਕਤੀ ਅਤੇ ਅੰਮਿ੍ਰਤ ਦੀ ਦਾਤ ਬਖਸ਼ ਗਿਦੜੋ ਸ਼ੇਰ ਬਣਾਉਣੇ ਅਤੇ ਖਾਲਸਾ ਪੰਥ ਲਈ ਸਭ ਕੁਝ ਵਾਰ ਜਾਣਾ ਬਹੁਤ ਵੱਡੀ ਗੱਲ ਵਾ ਸੰਤ ਲੋਪੋਂ ਨੇ ਕਿਹਾ ਕਿ ਦੁਨੀਆਂ ’ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਵਰਗਾ ਜੀਵਨ ਜਾ ਕੁਰਬਾਨੀ ਨਹੀ ਮਿਲਣੀ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀ ਅਜਿਹੇ ਯੋਧੇ ਸੂਰਮਿਆਂ ਦੀ ਵੰਸ਼ ਚੋ ਹਾ ਜਿਨ੍ਹਾਂ ਹਮੇਸ਼ਾ ਗੳੂ ਗਰੀਬ ਦੀ ਰਾਖੀ ਅਤੇ ਜ਼ੁਲਮ ਦਾ ਖਾਤਮਾ ਕੀਤਾ ਉਨ੍ਹਾਂ ਸਾਰੀ ਸੰਗਤ ਨੂੰ ਜ਼ੋਰ ਦੇ ਕੇ ਅਪੀਲ ਕੀਤੀ ਕਿ ਜੋ ਵੀ ਨੌਜਵਾਨ ਕਿਸੇ ਨਸ਼ੇ ਦਾ ਸੇਵਨ ਕਰਦੇ ਹਨ ਉਹ ਅੱਜ ਗੁਰੂ ਜੀ ਦੇ ਜੀਵਨ ਨੂੰ ਯਾਦ ਕਰਕੇ ਨਸ਼ਾ ਛੱੜ ਦੇਣ ਤਾਂ ਗੁਰੂ ਜੀ ਹਰ ਮਨੋਕਾਮਨਾ ਪੂਰੀ ਕਰਨਗੇ ਅਤੇ ਸਾਰੀ ਸੰਗਤ ਨੇ ਹੱਥ ਖੜੇ ਕਰਕੇ ਨਸ਼ਿਆਂ ਖਿਲਾਫ ਡਟਣ ਦਾ ਸੁਆਮੀ ਜੀ ਨੂੰ ਭਰੋਸਾ ਵੀ ਦਿਵਾਇਆਂ ਅਤੇ ਸੁਆਮੀ ਜੀ ਨੇ ਕਿਹਾ ਕਿ ਗੁਰਮਤ ਪ੍ਰਚਾਰ ਦੇ ਨਾਲ ਸਮਾਜਿਕ ਬੁਰਾਈ ਖਿਲਾਫ ਡਟਣ ਦਾ ਵੀ ਹੋਕਾ ਦੇਵਾਗੇ ਇਸ ਮੌਕੇ ਗਿਆਨੀ ਗੁਰਚਰਨ ਸਿੰਘ ਮੱਲੇਆਣਾ , ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ ਲੋਪੋਂ, ਅਮਰਜੀਤ ਕਾਲਾ, ਗੁਰਚਰਨ ਸਿੰਘ, ਮਾਸਟਰ ਜਸਵਿੰਦਰ ਸਿੰਘ, ਕਰਤਾਰ ਸਿੰਘ, ਗੁਬਚਨ ਸਿੰਘ, ਭੋਲਾ ਸਿੰਘ, ਮਨਪ੍ਰੀਤ ਸਿੰਘ ਮੰਤਰੀ, ਭੰਡਾਰੀ ਬਲਵਿੰਦਰ ਸਿੰਘ ਪੁਆਦੜੇ, ਹਰਦਿੱਤ ਸਿੰਘ, ਸੁਖਚੈਨ ਸਿੰਘ ਘੋਲੀਆਂ, ਰਘਵੀਰ ਸਿੰਘ ਬੀਰਾ, ਸਵਰਨ ਸਿੱਘ ਅਮਰੀਕਾ, ਅਜੈਬ ਸਿੰਘ ਪੰਚ, ਸੁਦਾਗਰ ਸਿੰਘ ਕਲਕੱਤੇ ਵਾਲਾ, ਸਾਜਨ ਸਟੂਡੀਓ, ਹਰਜਿੰਦਰ ਸਿੰਘ ਛੱਜਾਵਾਲ ਤੋਂ ਇਲਾਵਾ ਮੰਦਰ ਸਿੰਘ ਵੀ ਹਾਜਰ ਸਨ ਇਸ ਮੌਕੇ ਸੁਆਮੀ ਸੰਤ ਦਰਬਾਰਾ ਸਿੰਘ ਜੀ ਲੋਪੋਂ ਵ5ਾਲਿਆਂ ਦੇ ਜਨਮ ਦਿਹਾੜੇ ਨੂੰ ਅਗਰਭਾਵ ਰੱਖਦਿਆਂ ਦੇਸੀ ਘਿਉ ਦੇ ਲੱਡੂ ਅਤੇ ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦਿਆਂ ਪਿਛਲੇ ਤਿੰਨਾ ਦਿਨਾਂ ਤੋਂ ਬਰੈੱਡ ਅਤੇ ਕਈ ਭਾਤ ਦੇ ਪਕੌੜੇ ਚਾਹ ਅਤੇ ਗੁਰੂ ਕੇ ਲੰਗਰ ਵੀ ਅਤੁਟ ਵਰਤੇ।